ਮਲੇਰਕੋਟਲਾ, 28 ਜੁਲਾਈ (ਥਿੰਦ, ਜੌੜਾ)
ਕੋਰੋਨਾ ਵਾਇਰਸ ਦੇ ਚੱਲਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੂਰੇ ਪੰਜਾਬ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਲੜੀ ਤਹਿਤ ਡਾ. ਐਸ ਪੀ ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏਸ਼ੀਆ ਪ੍ਰਧਾਨ ਜੱਸਾ ਸਿੰਘ ਤੇ ਜਿਲਾ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ ਦੀ ਪ੍ਰਧਾਨਗੀ ਹੇਠ ਮਾਲੇਰਕੋਟਲਾ ਵਿਖੇ ਤਕਰੀਬਨ 21 ਗ੍ਰੰਥੀ, ਢਾਡੀ ਤੇ ਪ੍ਰਚਾਰਕਾਂ ਨੂੰ ਸ. ਮਨਜੀਤ ਸਿੰਘ ਬਰਾੜ ਐਸ ਪੀ ਮਾਲੇਰਕੋਟਲਾ ਤੇ ਉੱਘੇ ਸਮਾਜਸੇਵੀ ਤੇ ਵਾਤਾਵਰਨ ਇੰਦਰਜੀਤ ਸਿੰਘ ਮੁੰਡੇ ਵੱਲੋਂ ਰਾਸਨ ਦੀ ਸਮੱਗਰੀ ਮੁਹੱਈਆ ਕਰਵਾਈ ਗਈ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਲੇਰਕੋਟਲਾ ਤੋਂ ਮੈਂਬਰ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਹਲਕਾ ਮਾਲੇਰਕੋਟਲਾ ਦੇ ਲਈ ਉਬਰਾਏ ਵੱਲੋਂ 500 ਰਾਸ਼ਨ ਦੀਆਂ ਕਿੱਟਾਂ ਭੇਜੀਆਂ ਗਈਆਂ ਹਨ ਜਿਸ ਵਿੱਚੋਂ ਤਕਰੀਬਨ 300 ਕਿੱਟਾਂ ਸ਼ਹਿਰ ਮਾਲੇਰਕੋਟਲਾ ਦੇ ਲੋੜਵੰਦ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਗਈਆਂ ਹਨ ਤੇ ਅੱਜ 21 ਦੇ ਕਰੀਬ ਗ੍ਰੰਥੀ, ਢਾਡੀ ਤੇ ਪ੍ਰਚਾਰਕਾਂ ਦਿੱਤੀਆਂ ਗਈਆਂ ਨਾਲ ਹੀ ਹੋਰ ਵੀ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ। ਇਸ ਮੌਕੇ ਭਾਈ ਸੁੱਖਾ ਸਿੰਘ ਦਰੋਗੇਵਾਲ, ਭਾਈ ਨਰਿੰਦਰਪਾਲ ਸਿੰਘ ਨਾਨੂੰ, ਭਾਈ ਨਾਜਰ ਸਿੰਘ ਭਲਵਾਨ ਆਦਿ ਮੌਜੂਦ ਸਨ।