ਮਹਿਲ ਕਲਾਂ, 28 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕੁਤਬਾ ਦਾ 20 ਸਾਲਾ ਫੌਜੀ ਜਵਾਨ ਸਤਵਿੰਦਰ ਸਿੰਘ ਚੀਨ ਦੇ ਬਾਰਡਰ ‘ਤੇ ਸ਼ਹੀਦ ਹੋ ਗਿਆ। ਗਰੀਬ ਅਤੇ ਦਿਹਾੜੀਦਾਰ ਪਰਿਵਾਰ ਸਬੰਧਤ ਸਤਵਿੰਦਰ ਸਿੰਘ ਡੇਢ ਸਾਲ ਪਹਿਲਾਂ ਥਲ ਸੈਨਾ ਵਿੱਚ ਭਰਤੀ ਹੋਇਆ ਸੀ। 22 ਜੁਲਾਈ ਨੂੰ ਗਸ਼ਤ ਦੌਰਾਨ ਸਤਵਿੰਦਰ ਸਿੰਘ ਅਤੇ ਇੱਕ ਹੋਰ ਸਾਥੀ ਲੱਕੜ ਦੇ ਪੁਲ ਪਾਰ ਕਰਦੇ ਸਮੇਂ ਹੇਠਾਂ ਦਰਿਆ ਵਿੱਚ ਵਿੱਚ ਰੁੜ੍ਹ ਗਏ ਸਨ, ਜਿਸ ਕਾਰਨ ਉਹ ਸ਼ਹੀਦੀ ਪਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੁਤਬਾ ਦੇ ਭਾਰਤੀ ਫੌਜ ਸੇਵਾਵਾਂ ਨਿਭਾਅ ਰਹੇ ਚੀਨ ਦੀ ਸਰਹੱਦ ‘ਤੇ ਤਾਇਨਾਤ ਸਤਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਕੁਤਬਾ (ਬਰਨਾਲਾ) ਬੀਤੀ 22ਜੁਲਾਈ ਨੂੰ ਚੀਨ ਦੀ ਸਰਹੱਦ ‘ਤੇ ਗੀਤ ਦੋਰਾਨ ਇੱਕ ਲੱਕੜ ਦੇ ਪੁਲ ਨੂੰ ਪਾਰ ਕਰਦੇ ਸਮੇਂ ਪੈਰ ਤਿਲਕਣ ਕਾਰਨ ਦਰਿਆ ਵਿੱਚ ਰੁੜ੍ਹ ਗਿਆ ਸੀ। ਉਸ ਨਾਲ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਲਖਬੀਰ ਸਿੰਘ ਅਤੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਸਤਵਿੰਦਰ ਸਿੰਘ ਇੱਕ-ਇੱਕ ਦੂਸਰੇ ਨੂੰ ਬਚਾਉਂਦੇ ਹੋਏ ਦੋਵੇਂ ਸ਼ਹੀਦ ਹੋ ਗਏ।ਫੋਜੀ ਜਵਾਨ ਲਖਵੀਰ ਸਿੰਘ ਦੀ ਲਾਸ਼ ਮਿਲ ਗਈ ਹੈ, ਜਦੋਂ ਕਿ ਸਤਵਿੰਦਰ ਸਿੰਘ ਦੀ ਅਜੇ ਲਾਸ਼ ਨਹੀਂ ਲੱਭੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਹੋਏ ਦੋਵੇਂ ਭਾਰਤੀ ਫ਼ੌਜੀਆਂ ਦੇ ਪਰਿਵਾਰਾਂ ਨੂੰ ਪੰਜਾਹ ਲੱਖ ਰੁਪਏ ਐਕਸਗ੍ਰੇਸ਼ੀਆ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।