3.1 C
United Kingdom
Sunday, March 8, 2026

More

    ਸੁਸ਼ਾਤ ਸਿੰਘ ਰਾਜਪੂਤ- ਉਰਫ਼ ਦਿਲ ਬੇਚਾਰਾ ਵਾਲਾ ਮੈਨੀ ਜਾਂ “ਬੇਚਾਰਾ ਸੁਸ਼ਾਂਤ”

    ਬੇਚਾਰੇ ਦਿਲ ਨਾਲ ਸੁਸ਼ਾਤ ਸਿੰਘ ਰਾਜਪੂਤ ਨੂੰ ਫਿਲਮੀ ਜਗਤ ਦੀ ਆਖਿਰੀ ਅਲਵਿਦਾ

    ਸੁਰਜੀਤ ਸਿੰਘ ਭਦੌੜ *

    ਦਿਲ ਬੇਚਾਰਾ’ ਸੁਸ਼ਾਂਤ ਦੀ ਅਦਾਕਾਰੀ ਨਾਲ ਸਜੀ ਆਖਰੀ ਫਿਲਮ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੈ। ਇਹ ਫਿਲਮ ਰਾਜਪੂਤ ਨੂੰ ਫਿਲਮੀ ਦੁਨੀਆਂ ਦੀ ਆਖਰੀ ਅਲਵਿਦਾ ਹੈ । 21 ਜਨਵਰੀ 1986 ਨੂੰ ਬਿਹਾਰ ਦੇ ਪਟਨਾ ਵਿਚ ਜੰਮਿਆ ਸ਼ੁਸ਼ਾਂਤ ਇੱਕ ਬਹੁਤ ਖੂਬਸੂਰਤ ਭਾਰਤੀ ਅਭਿਨੇਤਾ ਅਤੇ ਲਾਜਵਾਬ ਡਾਂਸਰ ਸਨ। ਉਨ੍ਹਾਂ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਟੀ ਵੀ ਸੀਰੀਅਲ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਤੋਂ ਕੀਤੀ। ਸੁਸ਼ਾਂਤ ਨੂੰ ਅਸਲ ਪਛਾਣ ਜੀ ਟੀ ਵੀ ਦੇ ਟੈਲੀਸੋਪ ‘ਪਵਿੱਤਰ ਰਿਸ਼ਤਾ’ ਰਾਹੀਂ ਮਿਲੀ। ਪਵਿੱਤਰ ਰਿਸ਼ਤਾ ਦੇ ਮਾਨਵ ਦੇ ਕਿਰਦਾਰ ਰਾਹੀਂ ਉਹ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਰਿਹਾ ਅਤੇ ਉਸਨੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾ ਲਈ ਤੇ ਉਹ ਘਰ ਘਰ ਵਿਚ ਪਛਾਣਿਆ ਜਾਣ ਲੱਗਿਆ। ਉਸਨੇ ਟੀ ਵੀ ਸੀਰੀਅਲਾਂ ਤੋਂ ‘ਕਾਈ ਪੋ ਚੇ’ ਨਾਮ ਦੀ ਫਿਲਮ ਰਾਹੀਂ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ। ਫਿਰ ਸ਼ੁੱਧ ਦੇਸੀ ਰੋਮਾਂਸ, ਡਿਟੈਕਟਿਵ ਬੌਮਕੇਸ਼ ਬਖਸ਼ੀ ਤੇ ਪੀਕੇ ਵਿਚ ਸ਼ਾਨਦਾਰ ਅਦਾਕਾਰੀ ਕੀਤੀ। ਐਮ ਐਸ ਧੋਨੀ : ਦੀ ਅਨਟੋਲਡ ਸਟੋਰੀ ਵਿਚ ਨਿਭਾਏ ਕ੍ਰਿਕੇਟਰ ਦੇ ਕਿਰਦਾਰ ਨੇ ਰਾਜਪੂਤ ਨੂੰ ਸਦਾ ਲਈ ਯਾਦਗਾਰ ਬਣਾ ਦਿੱਤਾ। ਉਸ ਤੋਂ ਬਾਅਦ ਉਸਨੇ ਛਿਛੋਰੇ ਅਤੇ ਕੇਦਾਰਨਾਥ ਵਿਚ ਅਭੁੱਲ ਕਿਰਦਾਰ ਨਿਭਾਏ। ਪਰ 14 ਜੂਨ 2020 ਨੂੰ ਸੁਸ਼ਾਂਤ ਦੀ ਆਪਣੇ ਘਰ ਵਿੱਚ ਪੱਖੇ ਨਾਲ ਲਟਕ ਕੇ ਆਤਮਹੱਤਿਆ ਦੀ ਦੁੱਖਦ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।
    ‘ਦਿਲ ਬੇਚਾਰਾ’ ਸੁਸ਼ਾਂਤ ਦੀ ਅਦਾਕਾਰੀ ਨਾਲ ਸਜੀ ਆਖਰੀ ਫਿਲਮ ਹੈ। ਮੁਕੇਸ਼ ਛਾਬੜਾ ਦੀ ਡਾਇਰੈਕਟਰ ਕੀਤੀ ਇਸ ਫਿਲਮ ਵਿਚ ਉਸਦਾ ਸਾਥ ਸੰਜਨਾ ਸਾਂਘੀ ਨੇ ਦਿੱਤਾ ਹੈ। ਇਸਦੀ ਕਹਾਣੀ ਜਾਨ ਗਰੀਨ ਦੇ ਨਾਵਲ ‘ਦੀ ਫਾਲਟ ਇਨ ਅਵਰ ਸਟਾਰਸ’ ਤੇ ਆਧਾਰਿਤ ਹੈ। ਇਸ ਫਿਲਮ ਦੀ ਰਿਲੀਜ਼ਿੰਗ ਕੋਵਿਡ-19 ਕਰਕੇ ਟਲ ਗਈ ਸੀ ਪਰ ਹੁਣ 24 ਜੁਲਾਈ 2020 ਨੂੰ ਡਿਜਨੀ ਤੇ ਹੌਟਸਟਾਰ ਤੇ ਰਿਲੀਜ਼ ਹੋਈ ਹੈ। ਦਿਲ ਬੇਚਾਰਾ ਫਿਲਮ ਵਿੱਚ ਸੁਸ਼ਾਂਤ ਨੇ ਮੈਨੀ ਨਾਂ ਦੇ ਵਿਅਕਤੀ ਦਾ ਕਿਰਦਾਰ ਜਾਦੂਈ ਤਰੀਕੇ ਨਾਲ ਨਿਭਾਇਆ ਹੈ। ਇੰਨੇ ਹੱਸਮੁੱਖ ਸਿਤਾਰੇ ਦੀ ਆਖਰੀ ਫਿਲਮ ਦੇਖਣਾ ਸੁਸ਼ਾਂਤ ਨੂੰ ਸੱਚੀ ਸ਼ਰਧਾਂਜਲੀ ਦੇਣ ਦੇ ਬਰਾਬਰ ਹੈ। ਮਹਿਜ 34 ਸਾਲ ਦੀ ਜਿੰਦਗੀ ਦੇ ਸਫਰ ਵਿੱਚ ‘ਐਜੂਕੇਸ਼ਨ4ਸੁਸ਼ਾਂਤ’ ਪ੍ਰੋਗਰਾਮ ਰਾਹੀਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲਾ ਸੁਸ਼ਾਂਤ ਅੱਜ ਸਾਡੇ ਲਈ ਅਭੁੱਲ ਯਾਦਾਂ ਛੱਡ ਗਿਆ। ਸੁਸ਼ਾਂਤ
    ਸਿੰਘ ਰਾਜਪੂਤ ਨੂੰ ‘ਦਿਲ ਬੇਚਾਰਾ’ ਦੀ ਸ਼ੂਟਿੰਗ ਕਰਦਿਆਂ ਸ਼ਾਇਦ ਇਹ ਵੀ ਪਤਾ ਨਹੀਂ ਹੋਣਾ ਕਿ ਦਰਸ਼ਕ ਉਸਨੂੰ ਮੈਨੀ ਦੇ ਕਿਰਦਾਰ ਵਿਚ ਦੇਖਣ ਤੋਂ ਬਾਅਦ “ਬੇਚਾਰਾ ਸੁਸ਼ਾਂਤ” ਆਖਣਗੇ।
    *98884 88060

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!