ਰਾਜਵਿੰਦਰ ਰੌਂਤਾ
ਸਮਾਜ ਸੇਵੀ ਸਖਸ਼ੀਅਤ ਹਰਪਿੰਦਰ ਸਿੰਘ ਰਾਮੂਵਾਲੀਆ ਨੇ ਆਪਣੀ ਬੇਟੀ ਐਸ਼ਲੀਨ ਦਾ ਦੂਜਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਇਆ। ਉਸ ਨੇ ਬੀੜ ਵਿਖੇ ਪੰਛੀਆ ਲਈ ਆਹਲਣੇ ਲਗਾਏ।ਅਤੇ ਬੀੜ ਸੁਸਾਇਟੀ ਦੇ ਕਾਰਜਾਂ ਲਈ ਪੰਜ ਹਜਾਰ ਰੁਪੈ ਭੇਂਟ ਕੀਤੇ। ਹਰਪਿੰਦਰ ਸਿੰਘ ਰਾਮੂਵਾਲੀਆ ਨੇ ਆਪਣੇ ਆਂਡ ਗੁਆਂਢ ਤੇ ਦੋਸਤਾਂ ਨੂੰ ਚੰਗੀ ਕਿਸਮ ਦੇ ਫ਼ਲਦਾਰ ਤੇ ਛਾਂਦਾਰ ਪੌਦੇ ਵੀ ਵੰਡੇ। ਜਿਕਰਯੋਗ ਹੈ ਕਿ ਅਰਮਾਨ ਟਰੇਵਲਜ਼ ਬਾਘਾਪੁਰਾਣਾ ਚਲਾ ਰਹੇ ਹਰਪਿੰਦਰ ਸਿੰਘ ਰਾਮੂਵਾਲੀਆ ਨੇ ਆਪਣੇ ਬੇਟੇ ਨੂੰ ਆਮ ਸਕੂੁਲ ਵਿਚ ਪੜ੍ਹਨ ਲਗਾਇਆ ਹੈ। ਵੱਡੇ ਕਾਨਵੇਂਟ ਸਕੂਲ ਦੀ ਫੀਸ ਦੀ ਤੁਲਨਾ ਕਰਕੇ ਉਹ ਪੈਸੇ ਲੋੜਵੰਦ ਬਚਿਆਂ ਦੀ ਪੜ੍ਹਾਈ ਤੇ ਖਰਚਦਾ ਹੈ। ਕਿਸੇ ਲੋੜਵੰਦ ਵਿਅਕਤੀ ਦੀ ਵੀ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦਾ ਹੈ। ਇਕ ਚੰਗੀ ਸਖਸ਼ੀਅਤ ਵਜੋਂ ਜਾਣਿਆ ਜਾਂਦਾ ਹਰਪਿੰਦਰ ਰਾਮੂਵਾਲੀਆ ਆਪਣੇ ਖਰਚੇ ਸੀਮਤ ਰੱਖ ਕੇ ਲੋਕਾਂ ਨੂੰ ਪ੍ਰਣਾਈ ਸਖਸ਼ੀਅਤ ਹੈ। ਆਪਣੀ ਬੇਟੀ ਦਾ ਪੌਦੇ ਲਗਾ ਕੇ ,ਆਹਲਣੇ ਟੰਗ ਕੇ ਅਤੇ ਛਾਂਦਾਰ ਫ਼ਲਦਾਰ ਪੌਦੇ ਵੰਡ ਕੇ ਨਵਾਂ ਰਾਹ ਰੌਸ਼ਨ ਕੀਤਾ ਹੈ। ਹਰਜੀਤ ਟੁਟੇਜਾ ,ਸਤਿੰਦਰਜੀਤ ਪਲਤਾ, ਹਰਜੰਟ ਸਿੰਘ ਬੋਡੇ,ਬਲਜੀਤ ਗਰੇਵਾਲ ਨੇ ਹਰਪਿੰਦਰ ਰਾਮੂਵਾਲੀਆ ਨੂੰ ਮੁਬਾਰਕਵਾਦ ਦਿੱਤੀ ਹੈ।