1.5 C
United Kingdom
Saturday, March 7, 2026

More

    ਆਮ ਆਦਮੀ ਪਾਰਟੀ ਵੱਲੋਂ ਮੀਂਹ ਨਾਲ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ

    ਅਸ਼ੋਕ ਵਰਮਾ
    ਮਾਨਸਾ ,28 ਜੁਲਾਈ। ਆਮ ਆਦਮੀ ਪਾਰਟੀ ਮਾਨਸਾ ਨੇ ਪੰਜਾਬ ਸਰਕਾਰ ਤੋਂ ਬਾਰਸ਼ਾਂ ਕਾਰਨ ਮਾਨਸਾ ਜਿਲੇ ’ਚ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਪਾਰਟੀ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇ ਕੇ ਆਖਿਆ ਹੈ ਕਿ ਇਸ ਮਸਲੇ ਸਬੰਧੀ ਫੌਰੀ ਗਿ੍ਰਦਾਵਰੀ ਕਰਵਾਈ ਜਾਏ ਤਾਂ ਜੋ ਸਹੀ ਤੱਥ ਸਾਹਮਣੇ ਆ ਸਕਣ। ਆਪ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਹੋਈ ਬਾਰਸ਼ ਨੇ ਕਿਸਾਨਾਂ , ਮਜ਼ਦੂਰਾਂ ਅਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਉਨਾਂ ਦੱਸਿਆ ਕਿ ਪਾਣੀ ਵਿੱਚ ਡੁੱਬ ਕੇ ਨਰਮੇ ਅਤੇ ਝੋਨੇ ਦੀ ਹਜ਼ਾਰਾ ਏਕੜ ਫਸਲ ਬਰਬਾਦ ਹੋ ਚੁੱਕੀ ਹੈ । ਖਾਸ ਤੌਰ ਤੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਬੁਢਲਾਡਾ ਸ਼ਹਿਰ, ਕੁਲਾਣਾ ਰੋਡ, ਆਲਮਪੁਰ ਮੰਦਰਾਂ, ਹਾਕਮਵਾਲਾ, ਗਾਮੀਵਾਲਾ, ਚੱਕ ਭਾਈਕੇ, ਗੁਰਨੇ ਕਲਾਂ, ਬੀਰੋਕੇ ਖੁਰਦ, ਜੁਗਲਾਨ, ਅਚਾਨਕ, ਸਤੀਕੇ, ਕੁਲਾਣਾ, ਰਿਉਂਦ ਅਤੇ ਦਿਆਲਪੁਰਾ ’ਚ ਬਾਰਸ਼ ਨੇ ਭਾਰੀ ਤਬਾਹੀ ਮਚਾਈ ਹੈ।
                ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸਰਦੂਲਗੜ ਵੀ ਬਾਰਸ਼ਾਂ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਜਿਸ ਦੇ ਪਿੰਡ ਜਵਾਹਰਕੇ, ਨੰਗਲ ਕਲਾਂ, ਮਾਖਾ, ਜਟਾਣਾ ਕਲਾਂ, ਚੋਟੀਆਂ, ਕੁਸਲਾ, ਉੱਲਕ, ਭਗਵਾਨਪੁਰ ਹੀਂਗਣਾ, ਮੀਰਪੁਰ ਖੁਰਦ, ਮੀਰਪੁਰ ਕਲਾਂ, ਕੋਟਧਰਮੂ, ਉੱਡਤ ਭਗਤ ਰਾਮ ’ਚ ਮੀਂਹ ਕਹਿਰ ਬਣ ਕੇ ਟੁੱਟਿਆ ਹੈ। ਉਨਾਂ ਦੱਸਆ ਕਿ ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ, ਸਹਾਰਨਾ, ਹੀਰੇਵਾਲਾ, ਡੈਲੂਆਣਾ, ਰੱਲਾ, ਬੁਰਜ ਰਾਠੀ, ਖਿਆਲਾ ਕਲਾਂ, ਖੜਕ ਸਿੰਘ ਵਾਲਾ, ਕੱਲੋਂ, ਕੋਟਲੀ ਕਲਾਂ ਅਤੇ ਬਰਨਾਲਾ ਆਦਿ ਵੀ ਬਾਰਸ਼ ਦੀ ਮਾਰ ਹੇਠ ਆਏ ਹੋਏ ਹਨ। ਉਨਾਂ ਦੱਸਿਆ ਕਿ ਕਈ ਪਿੰਡਾਂ ਦੇ ਛੱਪੜਾਂ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਸੀ ਜਿਸ ਕਰਕੇ ਇਹਨਾਂ ਛੱਪੜਾਂ ਦੇ ਨਿਕਾਸ ਦਾ ਪ੍ਰਬੰਧ ਕਰਨ ਲਈ ਪੰਚਾਇਤਾਂ ਨੂੰ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਹਨ। ਬਣਾਂਵਾਲੀ ਨੇ ਕਿਹਾ ਕਿ ਅਜੇ ਤਾਂ ਬਾਰਸ਼ ਦਾ ਪੂਰਾ ਮੌਸਮ ਬਾਕੀ ਹੈ ਜਿਸ ਕਰਕੇ ਹੋ ਜਿਆਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਜਰੂਰਤ ਹੈ ।
                              ਉਨਾਂ ਕਿਹਾ ਕਿ ਜਿਹੜੀ ਜਗਾ ਹੁਣ ਫਸਲਾਂ ਵਿੱਚ ਪਾਣੀ ਖੜਾ ਹੈ ਉਸ ਦੇ ਨਿਕਾਸ ਲਈ ਪ੍ਰਸ਼ਾਸਨ ਜਲਦੀ ਪ੍ਰਬੰਧ ਕਰੇ ਉ ਉਨਾਂ ਕਿਹਾ ਕਿ ਬਾਰਸ਼ ਕਾਰਨ ਸੜਕਾਂ ਦੇ ਕਿਨਾਰਿਆਂ ਤੋਂ ਖੁਰ ਚੁੱਕੀ ਮਿੱਟੀ ਤੁਰੰਤ ਨਾਲ ਲਗਾਈ ਜਾਵੇ ਤਾਂ ਕਿ ਸੜਕਾਂ ਨੂੰ ਟੁੱਟਣੋਂ ਬਚਾਇਆ ਜਾ ਸਕੇ। ਸਰਕਾਰ ਆਪਣਾ ਫਰਜ਼ ਸਮਝ ਕੇ ਪੀੜਤ ਲੋਕਾਂ ਦੀ ਬਾਂਹ ਫੜੇ ਅਤੇ ਪਿੰਡਾਂ ਵਿੱਚ ਜਾ ਕੇ ਅਸਲ ਸਥਿਤੀ ਦਾ ਜਾਇਜਾ ਲਿਆ ਜਾਏ। ਬਣਾਂਵਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾਕੇ ਅਤੇ ਡਿੱਗੇ ਹੋਏ ਮਕਾਨਾਂ ਦੀ ਹਾਲਤ ਦੇਖ ਕੇ ਪੀੜਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰੇ ਤਾਂ ਜੋ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਮੌਕੇ ਡਾ. ਵਿਜੈ ਸਿੰਗਲਾ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ ਦਾਤੇਵਾਸ ਜਿਲਾ ਪ੍ਰਧਾਨ ਮਾਨਸਾ, ਪਰਮਿੰਦਰ ਕੌਰ ਸਮਾਘ ਜਿਲਾ ਪ੍ਰਧਾਨ ਇਸਤਰੀ ਆਮ ਆਦਮੀ ਪਾਰਟੀ, ਸਰਪੰਚ ਰਮੇਸ਼ ਕੁਮਾਰ ਖਿਆਲਾ, ਹਰਚਰਨ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!