3.8 C
United Kingdom
Friday, March 6, 2026

More

    ਕੈਪਟਨ ਸਾਹਿਬ, ਸਕੂਲਾਂ ਕਾਲਜਾਂ ਦੇ ਖੇਡ ਵਿੰਗ ਚਾਲੂ ਕਰੋ!

    ਦੁਨੀਆਂ ਵਿੱਚ ਪਹਿਲੀ ਵਾਰ ਸਿੱਖਿਆ ਤੰਤਰ ਅਤੇ ਖੇਡ ਸਿਸਟਮ ਪੂਰੀ ਤਰ੍ਹਾਂ ਠੱਪ ਹੋਇਆ ਹੈ ਜਦ ਤੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਦੁਨੀਆਂ ਨੂੰ ਘੇਰਿਆ ਹੈ ਤਾਂ ਸਾਰੇ ਖੇਤਰਾਂ ਦੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਹੋ ਕੇ ਰਹਿ ਗਈਆਂ ਹਨ ਕਰੋਨਾ ਵਾਇਰਸ ਦੇ ਮਾਰੂ ਅਸਰ ਪੰਜਾਬ ਦੇ ਸਿੱਖਿਆ ਅਤੇ ਖੇਡਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਮਾਰਚ ਮਹੀਨੇ ਤੋਂ ਬਾਅਦ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਨਹੀਂ ਹੋ ਰਹੀ ਹੈ ਪਰ ਪੰਜਾਬ ਸਰਕਾਰ ਨੇ ਹੁਣ ਆਪਣੀ ਯੋਜਨਾ ਤਹਿਤ ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖ਼ਲਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ 8 ਅਗਸਤ ਤੱਕ ਚੱਲਣੀ ਹੈ ਜਦਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਦਾਖ਼ਲੇ ਪਹਿਲਾਂ ਹੀ ਹੋ ਚੁੱਕੇ ਹਨ ।ਭਾਵੇਂ ਸਕੂਲਾਂ ਵਿੱਚ ਪੜ੍ਹਾਈ ਦਾ ਦੌਰ ਅਜੇ ਸ਼ੁਰੂ ਨਹੀਂ ਹੋਇਆ ਪਰ ਆਨਲਾਈਨ ਪੜ੍ਹਾਈ ਜਾਰੀ ਹੈ ਪੰਜਾਬ ਸਰਕਾਰ ਨੇ ਅਥਲੈਟਿਕਸ ਲਾਨ ਟੈਨਿਸ ਆਦਿ ਖੇਡਾਂ ਤੋਂ ਇਲਾਵਾ ਫਿਜ਼ੀਕਲ ਵਰਕ ਕਰਨ ਲਈ ਖਿਡਾਰੀਆਂ ਨੂੰ ਇਜਾਜ਼ਤ ਵੀ ਦੇ ਦਿੱਤੀ ਹੈ।ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੇ ਪੜ੍ਹਾਈ ਦਾ ਸਿਸਟਮ ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕਰਨਾ ਹੈ ਤਾਂ ਉਸ ਨੂੰ ਸਕੂਲਾਂ ਕਾਲਜਾਂ ਦੇ ਖੇਡ ਵਿੰਗ ਵੀ ਸ਼ੁਰੂ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਹੈ ਇਸ ਸਬੰਧੀ ਖਿਡਾਰੀਆਂ ਦੇ ਚੋਣ ਟਰਾਇਲ ਅਤੇ ਹੋਰ ਪ੍ਰਕਿਰਿਆ ਹੁਣ ਤੋਂ ਹੀ ਪੂਰੀ ਕਰ ਲੈਣੀ ਚਾਹੀਦੀ ਹੈ ਖਾਸ ਕਰਕੇ ਕਾਲਜਾਂ ਦੇ ਦਾਖਲੇ ਜੋ ਇੱਕ ਸੀਮਤ ਤਰੀਕ ਤੱਕ ਹੀ ਹਨ ਇਸ ਲਈ ਖਿਡਾਰੀਆਂ ਦੇ ਦਾਖ਼ਲਿਆਂ ਦੀ ਪ੍ਰਕਿਰਿਆ ਪੂਰੀ ਕਰਨ ਲਈ ਚੋਣ ਟਰਾਇਲ ਅਤੇ ਖੇਡ ਵਿੰਗ ਦੇਣੇ ਬੇਹੱਦ ਜ਼ਰੂਰੀ ਹਨ ਜੇਕਰ ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਹੋਣ ਮੌਕੇ ਪੰਜਾਬ ਖੇਡ ਵਿਭਾਗ ਖੇਡ ਵਿੰਗ ਦੇਣ ਦਾ ਫੈਸਲਾ ਲੈਂਦਾ ਹੈ ਫਿਰ ਤਾਂ “ਬੂਹੇ ਆਈ ਜੰਝ ਵਿੰਨੋ ਕੁੜੀ ਦੇ ਕੰਨ “ਵਾਲੀ ਕਹਾਵਤ ਵਾਂਗ ਹੋਵੇਗਾ ਉਸ ਵਿੱਚ ਬਹੁਤ ਵੱਡੀਆਂ ਤਰੁੱਟੀਆਂ ਰਹਿ ਜਾਣਗੀਆਂ । ਇਸੇ ਤਰ੍ਹਾਂ ਹੀ ਸਿੱਖਿਆ ਵਿਭਾਗ ਨੂੰ ਵੀ ਖੇਡ ਵਿੰਗ ਦੇਣ ਦੀਆਂ ਆਪਣੀਆਂ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਹਨ ਅਤੇ ਖਿਡਾਰੀਆਂ ਨੂੰ ਇਹ ਸੂਚਿਤ ਕਰ ਦੇਣਾ ਚਾਹੀਦਾ ਹੈ ਕਿ ਹਾਲਾਤ ਠੀਕ ਹੋਣ ਤੇ ਖੇਡ ਵਿੰਗ ਹਰ ਹਾਲਤ ਵਿੱਚ ਚੱਲਣਗੇ ਇਸ ਨਾਲ ਖਿਡਾਰੀਆਂ ਲਈ ਇੱਕ ਆਸ ਦੀ ਕਿਰਨ ਬਣੀ ਰਹੇਗੀ  ਇਸ ਸਾਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਜਾਂ ਕਿਸੇ ਹੋਰ ਤਰੀਕੇ ਨਾਲ ਕਵਰ ਹੋ ਸਕਦੀ ਹੈ ਪਰ ਸਪੋਰਟਸ ਖੇਡ ਵਿੰਗ ਅਤੇ ਖੇਡ ਸਰਗਰਮੀਆਂ  ਜਾਰੀ ਰੱਖਣ ਨਾਲ ਹੀ ਕਵਰ ਹੋਵੇਗੀ ਨਹੀਂ ਤਾਂ ਕਈ ਜੂਨੀਅਰ ਖਿਡਾਰੀਆਂ ਦਾ ਜਿਹੜੇ ਆਪਣੀ ਉਮਰ ਗਰੁੱਪ ਦੇ ਆਖ਼ਰੀ ਸਾਲ ਵਿੱਚ ਹਨ ਉਨ੍ਹਾਂ ਦਾ ਭਵਿੱਖ ਤਹਿਸ ਨਹਿਸ ਹੋ ਜਾਵੇਗਾ।     ਹਾਲਾਂਕਿ ਮੁਲਕ ਵਿੱਚ ਅਤੇ ਪੰਜਾਬ ਵਿੱਚ ਕਰੋਨਾਂ ਦੇ ਮਰੀਜ਼ ਦਿਨੋਂਦਿਨ ਵੱਧ ਰਹੇ ਹਨ ਪਰ ਪੰਜਾਬ ਸਰਕਾਰ ਨੇ ਸਾਰੇ ਖੇਤਰ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਹਨ ਲੋਕਡਾਨ ਅਤੇ ਕਰਫਿਊ ਵੀ ਲਗਭਗ ਖਤਮ ਹੀ ਕਰ ਦਿੱਤਾ ਹੈ ਬਾਜ਼ਾਰਾਂ ਵਿੱਚ,ਆਮ ਜਨਤਕ ਥਾਵਾਂ ਤੇ ਲੋਕਾ ਦੀਆਂ ਭੀੜਾ ਵੱਧ ਗਈਆ ਹਨ ਸੜਕਾ ਤੇ ਆਵਾਜਾਈ ਆਮ ਹੋ ਗਈ ਹੈ ਫੇਰ ਖੇਡ ਮੈਦਾਨ ਹੀ ਖਿਡਾਰੀਆ ਤੋੰ ਬਿਨਾ ਸੱਖਣੇ ਕਿਓੁਂ ਹਨ । ਸਕੂਲਾ ਕਾਲਜਾ ਦੀਆਂ ਗਰਾਓੂਡਾਂ ਵੀਰਾਨ ਹੋ ਰਹੀਆ ਹਨ । ਦੁਨੀਆਂ ਵਿੱਚ ਨਿਯਮਾ ਤਹਿਤ ਖੇਡ ਸਰਗਰਮੀਆਂ ਸ਼ੁਰੂ ਹੋ ਚੁੱਕੀਆ ਹਨ ਜਰਮਨੀ ਵਰਗੇ ਮੁਲਕ ਨੇ ਆਪਣੀ ਫੁੱਟਬਾਲ ਲੀਗ ਧੜੱਲੇਦਾਰ ਤਰੀਕੇ ਨਾਲ ਸ਼ੁਰੂ ਕਰ ਦਿੱਤੀ ਹੈ। ਇਸਤੋਂ ਇਲਾਵਾ ਹੋਰ ਬੜੀਆਂ ਓੁਦਾਹਰਣਾ ਹਨ ਜਿੱਥੇ ਖਿਡਾਰੀਆਂ ਨੇ ਕਰੋਨਾ ਦਬੱਲਿਆ ਪਰ ਆਪ ਨਹੀੰ ਭੱਜੇ ।        ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ , ਤੁਸੀ ਵੀ ਖਿਡਾਰੀਆਂ ਦੇ ਹਿੱਤ ਵਿੱਚ ਇਹ ਠੋਸ ਫੈਸਲਾ ਲਓ ਇਕ ਵਿਧੀ ਵਿਧਾਨ ਨਿਯਮਾਂ ਤਹਿਤ ਪੰਜਾਬ ਦੀਆਂ ਖੇਡ ਸਰਗਰਮੀਆਂ ਸ਼ੁਰੂ ਕਰੋ ਸਕੂਲਾ ਕਾਲਜਾ ਦੇ ਖੇਡ ਵਿੰਗ ਅਲਾਟ ਕਰੋ ਤਾ ਜੋ ਪੰਜਾਬ ਦਾ ਯੂਥ ਕਿਸੇ ਆਹਰੇ ਲੱਗੇ ਇਸ ਵਿੱਚ ਹੀ ਪੰਜਾਬ ਦੀ ਜਵਾਨੀ ਦਾ ਭਲਾ ਹੋਵੇਗਾ । ਬਾਕੀ ਤੁਹਾਡੀਆਂ ਸਕੀਮਾਂ ਤੁਹਾਡੇ ਫੈਸਲੇ ਪੰਜਾਬ ਦੇ ਯੂਥ ਅਤੇ ਖੇਡਾਂ ਦਾ ਰੱਬ ਰਾਖਾ !
    ਜਗਰੂਪ ਸਿੰਘ ਜਰਖੜ

    ਖੇਡ ਲੇਖ਼ਕ

    9814300722

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!