ਸੁਖਚੈਨ ਸਿੰਘ,ਠੱਠੀ ਭਾਈ,(ਮੋਗਾ)

ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਸਾਬ ਦੇ ਭਤੀਜੇ ਪੰਜਾਬ ਦੇ ਨਾਮਵਰ ਉੱਘੇ ਗਾਇਕ ਜਗਦੇਵ ਖਾਨ ਜੀ ਦੇ ਨਿਵਾਸ ਲੁਧਿਆਣਾ ਵਿਖੇ ਉੱਘੇ ਗੀਤਕਾਰ ਅਤੇ ਅਦਾਕਾਰ ਮੀਤ ਭਿੰਡਰ ਕਲਾਂ ਨੇ ਜਗਦੇਵ ਖਾਨ ਜੀ ਦਾ ਨਵੇਂ ਗੀਤ “ਲਵ ਚਰਚੇ”ਦਾ ਪੋਸਟਰ ਰਿਲੀਜ਼ ਕੀਤਾ! ਇਸ ਗੀਤ ਨੂੰ ਲਿਖਿਆ ਗੀਤਕਾਰ ਸੁਖਜਿੰਦਰ ਕੌਰ ਜੀ ਨੇ, ਇਸ ਗੀਤ ਨੂੰ ਮਿਊਜ਼ਿਕ ਦਿਤਾ 22 ਐਚ ਕੇ ਜੀ ਨੇ, ” ਲਵ ਚਰਚੇ”ਦਾ ਵੀਡੀਓ ਡਰੇਕਟਰ ਸੋਨੀ ਸੋਹਲ ਜੀ ਨੇ, ਇਸ ਗੀਤ ਨੂੰ ਡੀ ਓ ਪੀ ਕੀਤਾ ਸੋਨੀ ਵਰਮਾਂ ਜੀ ਨੇ, ” ਲਵ ਚਰਚੇ “ਗੀਤ ਨੂੰ ਜੀਆ ਪਰੋਡੈਕਸਨ ਵਲੋਂ ਰਿਲੀਜ ਕੀਤਾ ਗਿਆ, ਇਸ ਗੀਤ ਦੀ ਲੁਧਿਆਣਾ ਚ ਵੱਖ ਵੱਖ ਲੁਕੇਸਨਾ ਤੇ ਸ਼ੂਟਿੰਗ ਕੀਤੀ ਗਈ ਹੈ, ਇਸ ਗੀਤ ਦਾ ਮੇਕਅੱਪ ਨੇਹਾ ਸ਼ਰਮਾ ਲੁਧਿਆਣਾ ਜੀ ਨੇ ਕੀਤਾ ਹੈ, ਪੋਸਟਰ ਰਿਲੀਜ਼ ਕਰਨ ਸਮੇਂ ਗਾਇਕ ਜਗਦੇਵ ਖਾਨ, ਵਿਡਿਓ ਡਰੇਕਟਰ ਸੋਨੀ ਸੋਹਲ, ਮੈਡਮ ਨੇਹਾ ਸ਼ਰਮਾ ਲੁਧਿਆਣਾ, ਮੌਡਲ ਸਾਨੀਕਾ ਧਵਨ, ਗੁੱਜਰਵਾਲ ਪਿੰਡ ਦੇ ਪੰਚ ਜੀਵਨ ਸਿੰਘ, ਗੀਤਕਾਰ ਮੀਤ ਭਿੰਡਰ ਕਲਾਂ, ਹਰਮਨ ਸੋਨੀ ਭਿੰਡਰ, ਹਾਜਰ ਸਨ! ਗੱਲਬਾਤ ਦੌਰਾਨ ਗਾਇਕ ਜਗਦੇਵ ਖਾਨ ਅਤੇ ਗੀਤਕਾਰ ਮੀਤ ਭਿੰਡਰ ਕਲਾਂ ਨੇ ਦੱਸਿਆ ਕਿ “ਲਵ ਚਰਚੇ”ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਅਤੇ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਜਗਦੇਵ ਖਾਨ ਜੀ ਦੇ ਅਗਲੇ ਆਉਣ ਵਾਲੇ ਗੀਤਾਂ ਨੂੰ ਵੀ “ਲਵ ਚਰਚੇ “ਗੀਤਾਂ ਨੂੰ ਵੀ ਮਨਾਮੂੰਹੀ ਪਿਆਰ ਦੇਵੋਗੇ।
ਸੁਖਚੈਨ ਸਿੰਘ ਠੱਠੀ ਭਾਈ
8437932924