ਰਜਨੀ ਵਾਲੀਆ, ਕਪੂਰਥਲਾ

ਵੇ ਮੈਂ ਤੇਰੀ ਆਂ ਕੋਈ ਸ਼ੱਕ ਨਾ ਕਰੀਂ,
ਤੇਰੇ ਸਾਹਾਂ ਵਿੱਚ ਮੇਰੇ ਸਾਹ |
ਵੇ ਤੂੰ ਦੂਰ ਮੇਰੇ ਤੋਂ ਪਿਆਰਿਆ,
ਨਾ ਦੂਰ ਰਹਿ ਨੇੜੇ ਆ ਵੇ ਨੇੜੇ ਆ |
ਵੇ ਤੂੰ ਸਾਹੀਂ ਵੱਸਦਾ ਸੁਗੰਧ ਵਾਂਗੂ,
ਚੜੇਂ ਦਿਲਦੇ ਅੰਬਰੀਂ ਚੰਦ ਵਾਂਗੂ,
ਮੈਂ ਫੁੱਲਾਂ ਦੀ ਸੌ਼ਕੀ ਸੁਗੰਧੀਆਂ ਦਾ ਚਾਅ |
ਵੇ ਮੈਂ ਤੇਰੀ ਆਂ ਕੋਈ ਸ਼ੱਕ ਨਾ ਕਰੀਂ,
ਤੇਰੇ ਸਾਹਾਂ ਵਿੱਚ ਮੇਰੇ ਸਾਹ |
ਤੇਰਾ ਨਾਂ ਲੈ-ਲੈ ਕੇ ਜੀਨੀ ਆਂ |
ਮੈਂ ਕੌੜੇ ਘੁੱਟ ਬੜੇ ਪੀਨੀ ਆਂ |
ਕੁਝ ਵੀ ਹੋ ਜਾਏ ਮੇਰੇ ਤੋਂ ਨਾ ਹੋਵੀਂ ਖਫਾ |
ਵੇ ਮੈਂ ਤੇਰੀ ਆਂ ਕੋਈ ਸ਼ੱਕ ਨਾ ਕਰੀਂ,
ਤੇਰੇ ਸਾਹਾਂ ਵਿੱਚ ਮੇਰੇ ਸਾਹ |
ਵੇ ਮੈਂ ਲੋਅ ਤੇਰੀ ਨਾਲ ਰੌਸ਼ਨ ਹਾਂ,
ਵੇ ਮੈਂ ਮੋਹ ਤੇਰੇ ਨਾਲ ਰੌਸ਼ਨ ਹਾਂ ,
ਮੈਂ ਤੇਰੇ ਚ ਸਮਾਈ ਤੂੰ ਮੇਰੇ ਚ ਸਮਾ |
ਵੇ ਮੈਂ ਤੇਰੀ ਆਂ ਕੋਈ ਸ਼ੱਕ ਨਾ ਕਰੀਂ,
ਤੇਰੇ ਸਾਹਾਂ ਵਿੱਚ ਮੇਰੇ ਸਾਹ |
ਤੂੰ ਕਿੱਕਰਾਂ ਤੇ ਬੱਝੀ ਹੋਈ ਲੀਰ ਵਰਗਾ,
ਮੇਰੇ ਪੈਰਾਂ ਵਿੱਚ ਮੋਹ ਦੀ ਜੰਜੀਰ ਵਰਗਾ,
ਬਣ ਨੱਚਦੇ ਨੇ ਜਿਹੜੇ ਮੇਰੇ ਪੈਰਾਂ ਵਿੱਚ ਚਾਅ |
ਵੇ ਮੈਂ ਤੇਰੀ ਆਂ ਕੋਈ ਸ਼ੱਕ ਨਾ ਕਰੀਂ,
ਤੇਰੇ ਸਾਹਾਂ ਵਿੱਚ ਮੇਰੇ ਸਾਹ |
ਤੂੰ ਸੱਧਰਾਂ ਦੀ ਫੁਲਕਾਰੀ ਉੱਤੇ ਫੁੱਲ ਵਰਗਾ,
ਵੇ ਤੂੰ ਦਿਲਾਂ ਵਿੱਚ ਬਣ ਗਏ ਪੁੱਲ ਵਰਗਾ,
ਤੇਰੇ ਮੇਰੇ ਸਾਰੇ ਚੰਨ ਤਾਰੇ ਨੇਂ ਗਵਾਹ |
ਵੇ ਮੈਂ ਤੇਰੀ ਆਂ ਕੋਈ ਸ਼ੱਕ ਨਾ ਕਰੀਂ,
ਤੇਰੇ ਸਾਹਾਂ ਵਿੱਚ ਮੇਰੇ ਸਾਹ |
ਰਜਨੀ ਨੇ ਕੁਝ ਸੋਚਿਆ ਵਿਚਾਰਿਆ ਨਾ ਚੰਨਾ,
ਸਹੇ ਬਹੁਤ ਦੁੱਖ ਕੋਇ ਛੱਡਿਆ ਨਈ ਬੰਨਾਂ,
ਤੇਰੇ ਵਿੱਚ ਜੀ ਕਰਦਾ ਏ ਜਾਵਾਂ ਸਮਾ |
ਵੇ ਮੈਂ ਤੇਰੀ ਆਂ ਕੋਈ ਸ਼ੱਕ ਨਾ ਕਰੀਂ,
ਤੇਰੇ ਸਾਹਾਂ ਵਿੱਚ ਮੇਰੇ ਸਾਹ |