ਫਰੀਦਕੋਟ 26ਜੁਲਾਈ ( ਸੁਖਚੈਨ ਸਿੰਘ, ਠੱਠੀ ਭਾਈ, )

ਢਾਡੀ ਕਵੀਸ਼ਰ ਕਲਾ ਬਚਾਓ ਲਹਿਰ ਦੀ ਵਿਸ਼ੇਸ਼ ਮੀਟਿੰਗ ਢਾਡੀ ਗੁਰਭੇਜ ਸਿੰਘ ਸਾਧਾਂ ਵਾਲਾ ਦੇ ਗ੍ਰਹਿ ਵਿਖੇ ਟੀਚਰ ਕਲੋਨੀ , ਫਰੀਦਕੋਟ ਵਿਖੇ ਲਹਿਰ ਦੇ ਮੁਖੀ ਗਿਆਨੀ ਜਗਜੀਵਨ ਸਿੰਘ ਰੋਡਿਆਂ ਵਾਲਿਆਂ ਦੀ ਮੌਜੂਦਗੀ ਵਿੱਚ ਹੋਈ । ਜਿਸ ਵਿੱਚ ਗਿਆਨੀ ਗੁਰਭੇਜ ਸਿੰਘ ਸਾਧਾਂਵਾਲਾ ਨੂੰ ਫ਼ਰੀਦਕੋਟ ਦੀ ਇਕਾਈ ਦੇ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਜ਼ਿਲ੍ਹੇ ਦੀ ਬਾਕੀ ਇਕਾਈ ਦੇ ਗਠਨ ਦੀ ਜ਼ਿੰਮੇਵਾਰੀ ਸੌਂਪੀ ਗਈ । ਇਸ ਮੌਕੇ ਢਾਡੀ ਕਵੀਸ਼ਰ ਕਲਾ ਬਚਾਓ ਲਹਿਰ ਦੇ ਮੁੱਖ ਸੇਵਾਦਾਰ ਢਾਡੀ ਸਾਧੂ ਸਿੰਘ ਧੰਮੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਢਾਡੀ ਕਵੀਸ਼ਰ ਕਲਾ ਬਚਾਓ ਲਹਿਰ ਗੁਰੂ ਸਹਿਬਾਨਾਂ ਵੱਲੋਂ ਪ੍ਰਵਾਨਤ ਅਤੇ ਸਨਮਾਨਿਤ ਢਾਢੀ ਕਵੀਸ਼ਰ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਢਾਡੀ ਕਵੀਸ਼ਰਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਬਣਾਈ ਗਈ ਹੈ ।
ਜੋ ਕਿ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਹਮੇਸ਼ਾ ਤੱਤਪਰ ਹੈ । ਸੰਸਥਾ ਦੇ ਜਨਰਲ ਸਕੱਤਰ ਕਵੀਸ਼ਰ ਸੁਖਮੰਦਰ ਸਿੰਘ ਹਮਦਰਦ ਨੇ ਕਿਹਾ ਕਿ ਨੌਜਵਾਨ ਪ੍ਰਚਾਰਕ ਗਿਆਨੀ ਗੁਰਭੇਜ ਸਿੰਘ ਸਾਧਾਂਵਾਲਾ ਦੇ ਪ੍ਰਧਾਨ ਬਣਨ ਦੀ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਨੌਜਵਾਨ ਵਰਗ ਹੀ ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕਦਾ ਹੈ । ਲਹਿਰ ਦੇ ਪ੍ਰੈੱਸ ਸਕੱਤਰ ਗਿਆਨੀ ਗੁਰਦੀਪ ਸਿੰਘ ਖੋਸੇ ਕੋਟਲੇ ਵਾਲਿਆਂ ਨੇ ਢਾਡੀ ਕਵੀਸ਼ਰਾਂ ਤੋਂ ਇਲਾਵਾ ਗ੍ਰੰਥੀ ਰਾਗੀ ਅਤੇ ਹੋਰ ਸਮਾਜ ਸੇਵੀਆਂ ਨੂੰ ਲਹਿਰ ਨਾਲ ਜੁੜਨ ਦੀ ਅਪੀਲ ਕੀਤੀ । ਨਿਯੁਕਤੀ ਪੱਤਰ ਪ੍ਰਾਪਤ ਕਰਦਿਆਂ ਗਿਆਨੀ ਗੁਰਭੇਜ ਸਿੰਘ ਸਾਧਾਂਵਾਲਾ ਨੇ ਸਭ ਨੂੰ ਵਿਸ਼ਵਾਸ ਦੁਆਇਆ ਕਿ ਦਾਸ ਸੌਂਪੀ ਗਈ ਸੇਵਾ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਹਰ ਕਾਰਜਾਂ ਦੀ ਜ਼ਿੰਮੇਵਾਰੀ ਨੂੰ ਬਹੁਤ ਇਮਾਨਦਾਰੀ ਸੁਚੱਜਤਾ ਤੇ ਸਮਝਦਾਰੀ ਨਾਲ ਨਿਭਾਵਾਂਗਾ ਅਤੇ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੀ ਹੋਈ ਮਰਿਆਦਾ ਅਨੁਸਾਰ ਸੇਵਾਵਾਂ ਨਿਭਾਉਣ ਦਾ ਯਤਨ ਕਰਾਂਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਵੀਸ਼ਰ ਜਗਦੀਪ ਸਿੰਘ ਪੱਕਾ , ਭਾਈ ਗੁਰਦਾਸ ਸਿੰਘ ਨਵਾਂ ਕਿਲਾ , ਭਾੲੀ ਗੁਰਵਿੰਦਰ ਸਿੰਘ, ਭਾੲੀ ਲਵਪ੍ਰੀਤ ਸਿੰਘ ਆਦਿ ਸ਼ਾਮਿਲ ਸਨ।