18.1 C
United Kingdom
Sunday, September 6, 2026

More

    ਮੁਹੱਲੇ ’ਚ ਫੈਲੀ ਗੰਦਗੀ ਨੂੰ ਲੈਕੇ ਔਰਤਾਂ ਨੇ ਗਲੀ ’ਚ ਮੰਜੇ ਡਾਹੇ

    ਅਸ਼ੋਕ ਵਰਮਾ
    ਬਠਿੰਡਾ, 25 ਜੁਲਾਈ।  ਮਿੰਨੀ ਸਕੱਤਰੇਤ ਰੋਡ ਤੇ ਪੂਜਾ ਵਾਲਾ ਮੁਹੱਲੇ ਦੀ ਗਲੀ ਨੰਬਰ 9 ਦੀਆਂ ਔਰਤਾਂ ਨੇ ਅੱਜ ਅਧੂਰੇ ਵਿਕਾਸ ਕਾਰਜਾਂ ਨੂੰ ਲੈਕੇ ਗਲੀ ਬੰਦ ਕਰਕੇ ਧਰਨਾ ਲਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾਂ ਹੋਇਆ ਤਾਂ ਉਹ ਸੰਘਰਸ਼ ਤੇਜ ਕਰਨਗੀਆਂ। ਮੁਹੱਲਾ ਵਾਸੀ ਰੇਖਾ ਛਾਬੜਾ ਦਾ ਕਹਿਣਾ ਸੀ ਕਿ ਪਿਛੇ ਤਿੰਨ ਮਹੀਨਿਆਂ ਤੋਂ ਗਲੀ ਦਾ ਬੁਰਾ ਹਾਲ ਹੈ। ਉਨਾਂ ਆਖਿਆ ਕਿ ਗਲੀ ਪੱਟ ਤਾਂ ਦਿੱਤੀ ਪਰ ਦੁਬਾਰਾ ਸੜਕ ਨਹੀਂ ਬਣਾਈ ਜਿਸ ਕਰਕੇ ਉਹ ਤੰਗ ਹੋਏ ਪਏ ਹਨ। ਉਨਾਂ ਆਖਿਆ ਕਿ ਜਦੋਂ ਤੱਕ ਸੜਕ ਨਹੀਂ ਬਣਾਈ ਜਾਂਦੀ ਉਹ ਰੋਜਾਨਾਂ ਮੰਜੇ ਡਾਹ ਕੇ ਗਲੀ ਬੰਦ ਰੱਖਣਗੀਆਂ। ਵੰਦਨਾ ਨੇ ਕਿਹਾ ਕਿ ਉਨਾਂ ਨੂੰ ਲਗਾਤਾਰ ਲਾਰੇ ਲਾ ਜਾ ਰਹੇ ਹਨ। ਉਨਾਂ ਕਿਹਾ ਕਿ ਮੁਹੱਲੇ ’ਚ ਸੀਵਰੇਜ ਪਾਣੀ ਦੀ ਸਮੱਸਿਆ ਹੈ ਅਤੇ ਸੜਕ ਤੋੜੀ ਨੂੰ ਤਿੰਨ ਮਹੀਨੇ ਹੋ ਗਏ ਹਨ।
                     ਉਨਾਂ ਆਖਿਆ ਕਿ ਨਗਰ ਨਿਗਮ ਨੂੰ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਵੰਦਨਾਂ ਨੇ ਕਿਹਾ ਕਿ ਰਜਿੰਦਰ ਕੌਰ ਨੇ ਕਿਹਾ ਕਿ ਕੁੱਝ ਕੁ ਘਰਾਂ ਦੇ ਅੱਗੇ ਪਾਣੀ ਖੜ ਜਾਂਦਾ ਹੈ ਜਿਸ ਕਰਕੇ ਲੰਘਣਾ ਔਖਾ ਹੋ ਜਾਂਦਾ ਹੈ। ਵੱਡੀ ਗੱਲ ਹੈ ਕਿ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨਾਂ ਆਖਿਆ ਕਿ ਬਹੁਤੇ ਘਰਾਂ ਦੇ ਪਾਣੀ ਦੇ ਕੁਨੈਕਸ਼ਨ ਲੀਕ ਹੋ ਰਹੇ ਹਨ ਜਿਸ ਕਰਕੇ ਗਲੀ ’ਚ ਚਿੱਕੜ ਬਣ ਜਾਂਦਾ ਹੈ। ਨਿਰਮਲਾ ਦੇਵੀ ਨੇ ਆਖਿਆ ਕਿ ਸ਼ਹਿਰ ਦੀਆਂ ਆਸ ਪਾਸ ਵਾਲੀਆਂ ਗਲੀਆਂ  ਨਾਲੋਂ ਇਹ ਉੱਚਾ ਇਲਾਕਾ ਹੈ ਫਿਰ ਵੀ ਪਾਣੀ ਸੜਕਾਂ ਤੇ ਮੇਲਣ ਲੱਗਿਆ ਹੈ । ਉਨਾਂ ਦੱਸਿਆ ਕਿ ਹੁਣ ਤਾਂ ਵੱਖ ਵੱਖ ਥਾਵਾਂ ਤੋਂ ਰਿਸਣ ਲੱਗਿਆ ਗੰਦਾ ਪਾਣੀ ਹੱਦ ਤੋਂ ਜਿਆਦਾ ਇਕੱਤਰ ਹੋ ਗਿਆ ਹੈ ਤਾਂ ਲੋਕਾਂ ਨੂੰ ਲੰਘਣ ਦੀ ਵੀ ਮੁਸ਼ਕਲ ਆਉਣ ਲੱਗੀ ਹੈ ।
    ਮੁਹੱਲਾ ਵਾਸੀਆਂ ਨੇ ਕਿਹਾ ਕਿ ੳਪਰੋ ਗੰਦੇ ਪਾਣੀ ਦੇ ਮੁਸ਼ਕ ਨੇ ਇੱਥੇ ਆਉਣ ਵਾਲੇ ਲੋਕਾਂ ਦੇ ਨੱਕ ਖੁਸ਼ਕ ਕਰ ਦਿੱਤੇ ਹਨ। ਭੂਸ਼ਣ ਕੁਮਾਰੀ ਨੇ ਕਿਹਾ ਕਿ ਗੰਦਗੀ ਨੇ ਨਗਰ ਨਿਗਮ ਬਠਿੰਡਾ ਦੇ ਸਵੱਛ ਭਾਰਤ ਅਭਿਆਨ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ ਕਿਉਂਕਿ ਪਾਣੀ ਰਿਸਣਾ ਆਮ ਗੱਲ ਹੈ । ਇਲਾਕਾ ਵਾਸੀ ਲੱਕੀ ਸ਼ਰਮਾ ਦਾ ਕਹਿਣਾ ਸੀ ਕਿ ਵਿਗੜੇ ਸੀਵਰੇਜ਼ ਪ੍ਰਬੰਧਾਂ ਕਾਰਨ ਮੁਹੱਲਾ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਅਤੇ ਓਵਰਫਲੋ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ।ਉਨਾਂ ਦੱਸਿਆ ਕਿ ਗਲੀ ’ਚ ਇਕੱਤਰ ਹੋਏ ਪਾਣੀ ਕਰਕੇ ਹੋਈ ਮੱਛਰ ਦੀ ਪੈਦਾਇਸ਼ ਕਾਰਨ ਲੋਕਾਂ  ਨੂੰ ਡੇਂਗੂ ਅਤੇ ਮੱਛਰ ਕਾਰਨ ਲੱਗਣ ਵਾਲੀਆਂ ਦਾ ਖਤਰਾ ਵਧ ਗਿਆ ਹੈ । ਮੁਹੱਲਾ ਵਾਸੀਆਂ ਨੇ ਕਿਹਾ ਕਿ  ਜੇਕਰ ਪ੍ਰਸ਼ਾਸ਼ਨ ਨੇ ਗੰਦਾ ਪਾਣੀ ਨਾਂ ਕੱਢਿਆ ਤਾਂ ਉਨਾਂ ਨੂੰ ਕੋਈ ਸਖਤ ਕਦਮ ਚੁੱਕਣੇ ਪੈਣਗੇ।
                    ਸੜਕਾਂ ਤੇ ਉਤਰਨਗੇ ਲੋਕ
    ਸਕੂਲੀ ਬੱਚਿਆ ਅਤੇ ਮਾਪਿਆਂ ਦੇ ਹੱਕਾਂ ਲਈ ਲੜਾਈ ਲੜਨ ਵਾਲੀ ਸ਼ਹਿਰ ਦੀ ਸੰਸਥਾ ਪੇਰੈਂਟਸ ਰਾਈਟਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਅਤੇ ਇਸ ਇਲਾਕੇ ਦੇ ਵਸਨੀਕ ਸੰਜੀਵ ਜਿੰਦਲ ਦਾ ਕਹਿਣਾ ਸੀ ਕਿ ਅਸਲ ’ਚ ਆਮ ਲੋਕ ਨਗਰ ਨਿਗਮ ਅਤੇ ਸੀਵਰੇਜ਼ ਬੋਰਡ ਦੇ ਏਜੰਡੇ ਤੇ ਨਹੀਂ ਜੇ ਹੁੰਦੇ ਤਾਂ ਇੰਜ ਲੋਕਾਂ ਨੂੰ ਗੰਦਗੀ ਨਾਲ ਨਹੀਂ ਜੂਝਣਾ ਪੈਣਾ ਸੀ। ਉਨਾਂ ਆਖਿਆ ਕਿ ਪੂਜਾ ਵਾਲੇ ਮਹੁੱਲੇ ਦੇ ਇਸ ਇਨਾਕੇ ਨੂੰ ਹੁਣ ਗੰਦਾ ਪਾਣੀ ਦੁਖੀ ਕਰਨ ਲੱਗਿਆ ਹੈ ਜਦੋਂਕਿ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾਂ ਹੋਇਆ ਤਾਂ ਉਹ ਲੋਕਾਂ ਦੇ ਸਹਿਯੋਗ ਨਾਲ ਸੜਕਾਂ ਤੇ ਲੜਾਈ ਲੜਨਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!