30 ਵਿਦਿਆਰਥੀਆਂ ਦੇ ਆਏ 80% ਤੋਂ ਵੱਧ ਅੰਕ
ਮਾਲੇਰਕੋਟਲਾ, 25 ਜੁਲਾਈ (ਜਮੀਲ ਜੌੜਾ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜੇ ਵਿੱਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਦਾ ਬਾਰ੍ਹਵੀਂ ਕਲਾਸ ਦਾ ਨਤੀਜਾ 100% ਰਿਹਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਆਰਤੀ ਗੁਪਤਾ ਨੇ ਦੱਸਿਆ ਕਿ ਕੁੱਲ 79 ਵਿਦਿਆਰਥੀਆ ਨੇ ਪ੍ਰੀਖਿਆ ਦਿੱਤੀ ਸੀ ਜਿਸ ਚੋਂ 30 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ।ਸਕੂਲ ਚੋਂ ਸਾਇੰਸ ਗਰੁੱਪ (ਨਾਨ ਮੈਡੀਕਲ) ਚੋਂ ਫਸਟ ਆਉਣ ਵਾਲੇ ਵਿਦਿਆਰਥੀ ਮੁਹੰਮਦ ਰਿਜ਼ਵਾਨ ਨੇ 94.3%, ਸੈਕਿੰਡ ਆਉਣ ਵਾਲੇ ਵਿਦਿਆਰਥੀ ਫੈਜ਼ਾਨ ਖਾਂ ਨੇ 90% ਅਤੇ ਥਰਡ ਆਉਣ ਵਾਲੇ ਵਿਦਿਆਰਥੀ ਸਾਹਿਲ ਨੇ 89.8% ਅੰਕ ਪ੍ਰਾਪਤ ਕੀਤੇ।ਸਾਇੰਸ ਗਰੁੱਪ (ਮੈਡੀਕਲ) ਚੋਂ ਫਸਟ ਵਿਦਿਆਰਥੀ ਮੁਹੰਮਦ ਸ਼ੁਐਬ ਨੇ 83.5%, ਸੈਕਿੰਡ ਵਿਦਿਆਰਥੀ ਅਮਜਦ ਖਾਂ ਨੇ 81.2% ਅਤੇ ਥਰਡ ਵਿਦਿਆਰਥੀ ਮੁਸਤਕੀਮ ਨੇ 80.4% ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਵਿੱਚ ਫਸਟ ਵਿਦਿਆਰਥੀ ਮੁਹੰਮਦ ਤਾਬਿਸ਼ ਨੇ 94% ,ਸੈਕੰਡ ਆਉਣ ਵਾਲੇ ਵਿਦਿਆਰਥੀ ਮੁਹੰਮਦ ਕਸੀਮ ਅਤੇ ਮੁਹੰਮਦ ਨਦੀਮ (ਦੋਵੇਂ) ਨੇ 88.9% ਅਤੇ ਥਰਡ ਆਉਣ ਵਾਲੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 88.7% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਬਾਕੀ ਵਿਦਿਆਰਥੀ ਫਸਟ ਡਵੀਜ਼ਨ ਵਿੱਚ ਪਾਸ ਹੋਏ।ਪੋਜ਼ੀਸਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਸ਼ਲ ਡਿਸਟੈਂਸ ਦਾ ਧਿਆਨ ਰਖਦਿਆਂ ਮੂੰਹ ਮਿੱਠਾ ਕਰਵਾ ਕ ਖੁਸ਼ੀੇ ਸਾਂਝੀ ਕੀਤੀ ਗਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਸ੍ਰੀ ਮਤੀ ਆਰਤੀ ਗੁਪਤਾ ਨੇ ਦੱਸਿਆ ਕਿ ਇਸ ਸ਼ਾਨਦਾਰ ਨਤੀਜੇ ਦੀ ਕਾਮਯਾਬੀ ਦਾ ਸਿਹਰਾ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਲੈਕਚਰਾਰ ਮੁਹੰਮਦ ਰਫੀਕ,ਲੈਕ.ਮੁਹੰਮਦ ਦਿਲਸ਼ਾਦ,ਲੈਕ.ਵੰਦਨਾ ਗਰਗ,ਲੈਕ.ਸਰਬਜੀਤ,ਲੈਕ.ਅਮਜਦ ਪ੍ਰਵੇਜ਼,ਪ੍ਰਵੀਨ ਅਖਤਰ ,ਅਮਨਦੀਪ ਕੌਰ,ਸਮਰਦੀਪ ਕੁਰੈਸ਼ੀ,ਮੁਹੰਮਦ ਅਰਸ਼ਦ,ਪ੍ਰਵੇਜ਼ ਫਾਰੂਕੀ,ਸੋਨੀਆ ਦੀਵਾਨ,ਹਰਮਨਵੀਰ ਕੌਰ,ਅਨੁਪਮਾ ,ਨਿਖਿਲੇਸ਼ ਜੈਨ ਅਤੇ ਮੁਹੰਮਦ ਅਸਗਰ ਹਾਜ਼ਰ ਸਨ।
ਕੈਪਸ਼ਨ: ਸਕੂਲ ਕੈਂਪਸ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਣ ਕਰਦੇ ਹੋਏ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ।