ਮਹਿਲ ਕਲਾਂ 25ਜੁਲਾਈ(ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸ੍ਰੋਮਣੀ ਅਕਾਲੀ ਦਲ ਬ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਸ ਬਲਦੇਵ ਸਿੰਘ ਮਾਨ, ਸਾਬਕਾ ਸੰਸਦੀ ਸਕੱਤਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਾਬਾ ਬਲਬੀਰ ਸਿੰਘ, ਸ੍ਰੋਮਣੀ ਅਕਾਲੀ ਦਲ ਬ ਦੇ ਜਿਲਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ ਸ ਕੁਲਵੰਤ ਸਿੰਘ ਕੀਤੂ ਨੇ ਪਿੰਡ ਵਜੀਦਕੇ ਕਲਾਂ ਦੇ ਸਾਬਕਾ ਸਰਪੰਚ ਦਲਵੀਰ ਸਿੰਘ ਗੋਲਡੀ ਦੇ ਸਤਿਕਾਰਯੋਗ ਚਾਚੀ ਅਤੇ ਪਾਰਟੀ ਦੇ ਆਗੂ ਪਰਮਜੀਤ ਸਿੰਘ ਟੈਟੀ ਸਮਰਾਂ ਦੀ ਧਰਮ ਪਤਨੀ ਮਾਤਾ ਬਲਜੀਤ ਕੋਰ ਸਮਰਾਂ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਲੋਕ ਮਾਰੂ ਨੀਤੀਆਂ ਤੋਂ ਤੰਗ ਆਏ ਹਨ ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣ ਕਿ ਸੂਬੇ ਦਾ ਵਿਕਾਸ ਕਿੱਥੇ ਗੁੰਮ ਹੋਇਆ ਤੇ ਉਨਾ ਦੀਆਂ ਸਰਕਾਰੀ ਨੌਕਰੀਆਂ ਤੇ ਸਮਾਰਟ ਫੋਨ ਸਮੇਤ ਹੋਰ ਭਰਮਾਉ ਦਾਅਵੇ ਕਿਸ ਵਿਕਾਸ ਦੇ ਹਨੇਰੇ ਵਿੱਚ ਗੁੰਮ ਹੋ ਕੇ ਰਹਿ ਗਏ ਹਨ।ਭਾਈ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਫੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਪੁਛੋ’ ਤਾਹਿਤ ਜਨਤਾ ਦੇ ਸਨਮੁੱਖ ਹੁੰਦੇ ਹਨ ਜਿੱਥੇ ਉਹ ਸੂਬੇ ਦੀ ਘਟੀਆਂ ਕਾਰਜਗੁਜਾਰੀ ਦੇ ਸਵਾਲਾ ਦੇ ਜਬਾਵ ਦੇਣ ਦੀ ਥਾਂ ਬੇਲੋੜੇ ਸਵਾਲਾ ਦੇ ਜਵਾਬ ਦੇ ਰਹੇ ਹਨ।ਉਨਾ ਕਿਹਾ ਕਿ ਸੂਬੇ ਦੇ ਕਰਜਈ ਕਿਸਾਨ ਨੂੰ ਪੱੁਛਣਾ ਚਾਹੀਦਾ ਹੈ ਕਿ ਉਨਾ ਦਾ ਇੱਕਾ ਦੁੱਕਾ ਕਾ ਕਰਜਾ ਮੁਆਫ ਕਰਕੇ ਹੋਰ ਬੇਲੋੜਾ ਕਿੰਨੇ ਖਰਚੇ ਦੀ ਪੰਡ ਉਸ ਦੇ ਸਿਰ ਤੇ ਰੱਖ ਦਿੱਤੀ।ਮਹਿੰਗੀਆਂ ਕੀਟ ਨਾਸਕ ਦਵਾਈਆ,ਵਧੇ ਪੈਟਰੋਲ ਡੀਜਲ ਦੇ ਰੇਟ ਤੇ ਨਕਲੀ ਬੀਜ ਨੇ ਉਨਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਵਿਿਦਆਰਥੀ ਵਰਗ ਵੀ ਪੁੱਛੇ ਕਿ ਉਨਾ ਨੂੰ ਕਿੰਨੀਆਂ ਨੌਕੀਆਂ ਮਿਲੀਆਂ ਤੇ ਸਮਾਰਟ ਦੇਣ ਦਾ ਲਾਰਾ ਕਦੋ ਤੱਕ ਜਾਰੀ ਰਹੇਗਾ।ਗਰੀਬ ਤਬਕੇ ਨੂੰ ਵੀ ਪੱਛਣਾ ਚਾਹੀਦਾ ਹੈ ਕਿ ਉਨਾ ਨੂੰ ਮਿਲਣ ਵਾਲੀ ਸਸਤੀ ਬਿਜਲੀ ਕਦੋ ਬੰਦ ਕਰ ਦਿੱਤੀ ਤੇ ਉਨਾ ਦੀਆਂ ਧੀਆਂ ਦੇ ਵਿਆਹ ਦੀਆਂ ਸਗਨ ਸਕੀਮਾਂ ਦੀਆਂ ਫਾਈਲਾ ਦਫਤਰਾਂ ਵਿੱਚ ਰੁਲ ਰਹੀਆਂ ਹਨ।ਉਨਾ ਨੂੰ ਮਿਲਣ ਵਾਲੇ ਰਾਸਨ ਵਿੱਚ ਵੀ ਘਪਲਾ ਜਗ-ਜਾਹਿਰ ਹੋਇਆ ਹੈ।ਪੈਨਸਨਕਾਰ ਵੀ 2500 ਦੀ ਪੈਨਸਨ ਰਾਸੀ ਵਧਣ ਦੀ ਉਡੀਕ ਵਿੱਚ ਹਨ।ਉਨਾ ਕਿਹਾ ਕਿ ਸੂਬੇ ਦੇ ਉਦਯੋਗਪਤੀ ਵੀ ਕੋਈ ਰਾਹਤ ਨਾ ਮਿਲਣ ਕਾਰਨ ਤੇ ਮਹਿੰਗੀ ਬਿਜਲੀ ਦੇ ਡਰੋ ਆਪਣੇ ਉਦਯੋਗ ਹੋਰਨਾ ਸੂਬਿਆਂ ਵੱਲ ਲਿਜਾ ਰਹੇ ਹਨ।ਉਨਾ ਨੇ ਕਿਹਾ ਪਿਛਲੀ ਅਕਾਲੀ-ਭਾਜਪਾ ਗਠਜੋੜ ਸਮੇ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਸਵੇਰ ਤੋਂ ਲੈ ਕੇ ਸਾਮ ਤੱਕ ਪਿੰਡਾਂ ਤੇ ਸ਼ਹਿਰਾਂ ਸੰਗਤ ਦਰਸਨ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਸਨ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੋਨਾ ਭਿਆਨਕ ਬਿਮਾਰੀ ਦਾ ਬਹਾਨਾ ਬਣਾ ਕੇ ਆਪਣੀ ਕੋਠੀਆ ਅੰਦਰ ਅਰਾਮ ਕਰ ਰਹੇ ਹਨ ਉਨਾ ਨੇ ਕਿਹਾ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦਾ ਬਿਸਤਰਾ ਗੋਲ ਕਰਨ ਦੀ ਤਿਆਰੀ ਕਰੀ ਬੈਠੇ ਹਨ ਉਨ੍ਹਾਂ ਨੇ ਕਿਹਾ ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਹੁਮਤ ਹਾਸਲ ਕਰਨਗੇ ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਿਛਲੀ ਅਕਾਲੀ-ਭਾਜਪਾ ਗਠਜੋੜ ਸਮੇ ਲਾਗੂ ਕੀਤੀ ਸਹੂਲਤਾਂ ਪਹਿਲ ਦੇ ਆਧਾਰ ਤੇ ਲਾਗੂ ਕੀਤੀਆਂ ਜਾਣਗੀਆਂ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਸੰਜੀਵ ਸੋਰੀ ਬਰਨਾਲਾ, ਸਰਕਲ ਠੁੱਲੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ, ਬਿਟੂ ਦੀਵਾਨਾ,ਦਰਸਨ ਸਿੰਘ ਰਾਣੂ, ਉਘੇ ਲੇਖਕ ਤੇ ਢਾਡੀ ਅਤੇ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਕਰਮਜੀਤ ਸਿੰਘ, ਰਣਜੀਤ ਸਿੰਘ ਗਿੱਲ ਤੋਂ ਇਲਾਵਾ ਆਦਿ ਆਗੂ ਹਾਜ਼ਰ ਸਨ।