14.8 C
United Kingdom
Saturday, September 5, 2026

More

    ਰੂਹਾਂ ਦੀ ਗੱਲ/ਕਾਵਿ

    ਮਨਦੀਪ ਕੌਰ ਭੰਮਰਾ

    ਪਰਤ ਕੇ ਦੇਖ ਤੇ ਸਹੀ ਜੀਅ ਭਰ ਕੇ ਜ਼ਰਾ,
    ਕਿਤੇ ਮੈਂ ਤੇਰੀ ਰੂਹ ਦਾ ਪਰਛਾਵਾਂ ਤਾਂ ਨਹੀ,
    ਸੁਰਤ ਵਿੱਚ ਸੀਰਤ ਟਿਕਾ ਲੈ ਮੇਰੀ ਸੱਜਣ,
    ਤੇਰੀ ਰੂਹ ਦੀ ਹਾਣੀ ਹਾਂ ਤੂੰ ਜਾਣ ਲੈ ਜ਼ਰਾ!

    ਲੱਖਾਂ ਤਾਰਿਆਂ ਦੀ ਕਹਿਕਸ਼ਾਂ ਵਿੱਚ ਚੰਨਾਂ,
    ਛੱਡ ਕੇ ਸਾਰੇ ਸੀਤ ਸੂਰਜਾਂ ਨੂੰ ਤੈਨੂੰ ਮੰਨਾ,
    ਹਸਤੀ ਮੇਰੀ ਤੇਰੇ ਵਜੂਦ ਨੂੰ ਸਿਜਦਾ ਕਰੇ,
    ਕਵਿਤਾ ਜੋ ਆਵੇ ਤੇਰੀ ਯਾਦ ਵਿੱਚ ਬੰਨ੍ਹਾਂ !

    ਮੁੱਲ ਮੇਰੇ ਹਉਕਿਆਂ ਦਾ ਤਾਰ ਨਾ ਸਕਣ,
    ਹੁਣ ਉਹ ਮੇਰੇ ਕੋਲ਼ ਆਉਣ ਤੋਂ ਵੀ ਜਕਣ,
    ਜਿੰਨ੍ਹਾਂ ਨੇ ਮੇਰੀ ਜ਼ਿੰਦਗੀ ਹੋਵੇਗੀ ਉਜਾੜੀ,
    ਵਕਤ ਐਸਾ ਹੋਵੇ ਮੈਂ ਨਾ ਕਹਾਂ ਧੂੜ ਫੱਕਣ!

    ਇਹ ਸੋਚ ਵਿੱਚ ਫ਼ਾਸਲੇ ਅਤੇ ਹੌਸਲੇ ਸਾਡੇ,
    ਤੁਰ ਰਹੇ ਨੇ ਸਦਾ ਤੋਂ ਹੌਸਲੇ ਜੋ ਸੰਗ ਸਾਡੇ,
    ਤੋੜ ਨਾ ਹੁਣ ਤੂੰ ਵੀ ਹੌਸਲੇ ਸੰਗ ਜੀਣ ਦੇਦੇ,
    ਤੁਰੇ ਰਹਾਂਗੇ ਜਦ ਤੱਕ ਹੌਸਲੇ ਬੁਲੰਦ ਸਾਡੇ,

    ਪੰਛੀ ਪਰਾਂ ਦੇ ਆਸਰੇ ਉੱਡਦੇ ਆਸਮਾਨੀਂ,
    ਮਨੁੱਖ ਦੇ ਸਾਡੇ ਸਾਹਸ ਦਾ ਨਾ ਕੋਈ ਸਾਨੀ,
    ਪੀੜ ਛੁਪਾਕੇ ਹੱਸਣਾ ਜਾਣਦੇ ਖਿੜਖਿੜਾ ਕੇ,
    ਅਸੀਂ ਤਾਂ ਸਭ ਨੇ ਉੱਡਣਾ ਹੈ ਸੰਸਾਰ ਫ਼ਾਨੀ।

    ਰੂਹਾਂ ਦੀ ਗੱਲ ਕੋਈ ਵਿਰਲਾ ਸਮਝਦੈ ਇੱਥੇ,
    ਪੈਸੇ ਦੀ ਦੌੜ ਵਿੱਚ ਰਿਸ਼ਤਾ ਤਿੜਕਦੈ ਇੱਥੇ,
    ਮੋਹ ਦੀਆਂ ਤੰਦਾਂ ਮਾਇਆਜਾਲ ਬਣ ਜਾਣ,
    ਬੰਦਾ ਫਿਰ ਉਸ ਵਿੱਚ ਆਪ ਉਲਝਦੈ ਇੱਥੇ।

    ਚਾਂਦੀ ਦੇ ਚਮਚੇ ਵਿੱਚ ਖਾਣਾ ਜਾਂ ਭੁੱਖੇ ਸੌਣਾ,
    ਬਹੁਤ ਗਹਿਰਾ ਫਰਕ ਹੈ ਰੂਹ ਦਾ ਰੱਜੇ ਹੋਣਾ,
    ਸਭ ਖੁਸ਼ ਰਹੀਏ ਆਪੋ ਅਪਣੇ ਘਰ ਸੱਜਣਾਂ,
    ਹੁੰਦਾ ਸਭ ਦੇ ਘਰੋ ਘਰੀ ਕੁੱਝ ਨਾ ਕੁੱਝ ਰੋਣਾ।

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!