ਦੁੱਖਭੰਜਨ ਸਿੰਘ ਰੰਧਾਵਾ
0351920036369
ਸਹਿਕ-ਸਹਿਕ ਸਾਹ ਲੈਣੇ,
ਦੁੱਖ ਕਿਸੇ ਨੂੰ ਨਾ ਕਹਿਣੇਂ |
ਏਸ ਸਜ਼ਾ ਦੀ ਹੱਕਦਾਰ,
ਮੈਂ ਵੀ ਹੋਈ ਆਂ |
ਤੂੰ ਜਿੰਨਾਂ ਰੋਇਆ ਏਂ,
ਮੈਂ ਵੀ ਓਨਾ ਰੋਈ ਆਂ |
ਲਗਦਾ ਏ ਤੈਨੂੰ ਤੈਥੋਂ,
ਹੋਏ ਕਈ ਗੁਨਾਂਹ ਵੇ |
ਜਿੰਦਗੀ ਨੂੰ ਮੈ ਵੀ ਕਰ ,
ਦਿੱਤਾ ਤੇਰੇ ਨਾਂ ਵੇ |
ਤੂੰ ਜੇ ਨਈਂ ਗੈਰ ਤਾਂ ਮੈਂ ,
ਵੀ ਕਿਹੜਾ ਕੋਈ ਆਂ |
ਤੂੰ ਜਿੰਨਾਂ ਰੋਇਆ ਏਂ,
ਮੈਂ ਵੀ ਓਨਾ ਰੋਈ ਆਂ |
ਤੇਰੇ ਵਿੱਚ ਪੈ ਕੇ ਮੈਨੂੰ ,
ਖੁਸੀ਼ ਲੱਭ ਗਈ ਵੇ |
ਤੇਰੇ ਕਰਕੇ ਹੀ ਮੈਂ ਤਾਂ ,
ਜਿਉਣ ਜੋਗੀ ਹੋਈ ਵੇ |
ਤੂੰ ਮੇਰੇ ਚ ਸਮਾ ਗਿਆ ,
ਮੈਂ ਤੇਰੇ ਚ ਸਮੋਈ ਆਂ |
ਤੂੰ ਜਿੰਨਾਂ ਰੋਇਆ ਏਂ,
ਮੈਂ ਵੀ ਓਨਾ ਰੋਈ ਆਂ |
ਸਾਨੂੰ ਕੱਲੀ-ਕੱਲੀ ਗੱਲ ,
ਚੇਤੇ ਕੱਲਾ-ਕੱਲਾ ਬੋਲ ਵੇ,
ਸਾਥੋਂ ਦੂਰ ਨਾ ਤੂੰ ਜਾਵੀਂ ,
ਕਦੇ ਰਵੀਂ ਸਾਡੇ ਕੋਲ ਵੇ |
ਤੂੰ-ਤੂੰ ਮੈਂ-ਮੈਂ ਕਰ ਮੈਂ ਲਵਾ,
ਕੇ ਬਹਿ ਗਈ ਛੋਈ ਆਂ
ਤੂੰ ਜਿੰਨਾਂ ਰੋਇਆ ਏਂ,
ਮੈਂ ਵੀ ਓਨਾ ਰੋਈ ਆਂ |
ਰੱਬ ਕਰੇ ਜੁਗ-ਜੁਗ,
ਜੀਵੇਂ ਜੀਣ ਜੋਗਿਆ |
ਜਦੋਂ ਆਵੇਂ ਮੇਰੇ ਹੱਥੋਂ,
ਪਾਣੀਂ ਪੀਵੇਂ ਜੀਣ ਜੋਗਿਆ |
ਤੂੰ ਫੱਕਰ ਤੇ ਮੈਂ ਯਾਰਾ,
ਫੱਕਰਾਂ ਦੀ ਲੋਈ ਆਂ |
ਤੂੰ ਜਿੰਨਾਂ ਰੋਇਆ ਏਂ,
ਮੈਂ ਵੀ ਓਨਾ ਰੋਈ ਆਂ |
ਅੱਜ ਚੰਨ ਕੋਲੋਂ ਪੁੱਛਿਆ,
ਤੇ ਤਾਰਿਆਂ ਤੋ ਪੁੱਛਿਅਾ |
ਤੂੰ ਕਿੱਥੇ ਕਿਸੇ ਨੇ ਨਾ ਦੱਸਿਆ,
ਸਾਰਿਆਂ ਤੋ ਪੁੱਛਿਆ |
ਦੁੱਖਭੰਜਨਾ ਸੋਚਾਂ ਦੇ ਸਮੁੰਦਰ,
ਚ ਮੈਂ ਖੋਈ- ਖੋਈ ਆਂ |
ਤੂੰ ਜਿੰਨਾਂ ਰੋਇਆ ਏਂ,
ਮੈਂ ਵੀ ਓਨਾ ਰੋਈ ਆਂ |