ਰਜਨੀ ਵਾਲੀਆ, ਕਪੂਰਥਲਾ
ਸੱਜਣਾਂ ਰੱਬ ਦੀ ਸੌਂਹ ਲੱਗੇ,
ਵੇ ਮੈਂ ਤੇਰੀ ਹਾਂ |
ਰੁੱਸਣਾ-ਮਨਾਉਣਾ ਤੇ,
ਬਣਿਆ ਹੋਇਆ ਏ |
ਉੱਠਦੀ-ਸੌਣ ਲੱਗੀ,
ਨਿੱਤ ਲਵਾਂ ਮੈਂ ਤੇਰਾ ਨਾਂ |
ਵੇ ਤੇਰੇ ਸਾਹਾਂ ਨਾਲ ਸਾਹ,
ਤੇਰੀ ਧੜਕਨ ਨਾ ਧੜਕਨ |
ਤੇਰੇ ਦਿੱਤੇ ਗਜਰੇ ਵੇ,
ਮੇਰੀ ਵੀਹਣੀ ਵਿੱਚ ਖੜਕਨ |
ਤੂੰ ਆਉਣਾ ਇੱਕ ਦਿਨ ਵੇ,
ਮੈਨੂੰ ਚੜਿਆ ਰਹਿੰਦਾ ਚਾਅ |
ਸੱਜਣਾਂ ਰੱਬ ਦੀ ਸੌਂਹ ਲੱਗੇ,
ਵੇ ਮੈਂ ਤੇਰੀ ਹਾਂ |
ਮੇਰੇ ਪੈਰਾਂ ਵਿੱਚ ਝਾਂਜਰ ਜਦੋਂ,
ਛਣਕੇ ਸੁਰ ਨੱਚਦੇ ਨੇ |
ਹੱਥੀਂ ਛਾਪਾਂ ਛੱਲੇ ਵੇ ਕੰਨੀ,
ਵਾਲੇ ਬੜੇ ਜਚਦੇ ਨੇ |
ਮੇਰਾ ਹਰ ਸੁਪਨਾ ਤੇਰਾ,
ਮੇਰੇ ਤੇਰੇ ਹੀ ਨੇ ਸਾਹ |
ਸੱਜਣਾਂ ਰੱਬ ਦੀ ਸੌਂਹ ਲੱਗੇ,
ਵੇ ਮੈਂ ਤੇਰੀ ਹਾਂ |
ਮਾਹੀਆ ਰੱਖਿਆ ਏ,
ਤੈਨੂੰ ਦਿਲ ਦੇ ਬਨੇਰੇ ਤੇ |
ਓਨੀਆਂ ਆਸਾ ਖੁਦ ਤੇ ਨਾ,
ਜਿੰਨੀਆਂ ਨੇ ਤੇਰੇ ਤੇ |
ਅੱਜ ਖੇਡ ਕੋਈ ਖੇਡੀਏ,
ਤੂੰ ਜਿੱਤੀ ਮੈਂ ਹਰਾਂ |
ਸੱਜਣਾਂ ਰੱਬ ਦੀ ਸੌਂਹ ਲੱਗੇ,
ਵੇ ਮੈਂ ਤੇਰੀ ਹਾਂ |
ਰਜਨੀ ਕੋਲੋਂ ਤੇਰੇ ਨਾਂ
ਦੇ ਪਰਚੇ ਪੜ੍ਹ ਹੋ ਗਏ |
ਓਦੇ ਦਿਲ ਦੇ ਅੰਬਰੀਂ ਨਾ
ਤੇਰੇ ਦੇ ਤਾਰੇ ਚੜ੍ਹ ਹੋ ਗਏ |
ਤਾਂ ਹੀ ਤੈਨੂੰ ਕਰਾਂ ਮੈਂ ,
ਅੜਿਆ ਜੁਲਫ ਦੀ ਛਾਂ |
ਸੱਜਣਾਂ ਰੱਬ ਦੀ ਸੌਂਹ ਲੱਗੇ,
ਵੇ ਮੈਂ ਤੇਰੀ ਹਾਂ |