14.8 C
United Kingdom
Saturday, September 5, 2026

More

    ਜਥੇਦਾਰ ਬੂਟਾ ਸਿੰਘ ਰਣਸੀਂਹ ਕਲਾਂ ਤੇ ਗੁਰਦੀਪ ਸਿੰਘ ਬਠਿੰਡਾ ਨੇ ਜਥੇਦਾਰ ਬ੍ਰਹਮਪੁਰਾ ਨਾਲ ਹੱਥ ਮਿਲਾਇਆ

    ਚੰਡੀਗੜ੍ਹ (ਰਾਜਿੰਦਰ ਭਦੌੜੀਆ)

    ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ: ਰਣਜੀਤ ਸਿੰਘ ਬ੍ਰਹਮਪੁਰਾ ਨਾਲ ਯੂਨਾਈਟਿਡ ਅਕਾਲੀ ਦਲ ਦੇ ਬਠਿੰਡਾ ਧੜੇ ਦੇ ਪ੍ਰਧਾਨ ਸ੍ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲੀ ਦਲ 1920 ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਵਿਸ਼ੇਸ਼ ਮੀਟਿੰਗ ਕੀਤੀ ਸੀ ਤੇ ਹੁਣ ਸੰਪੂਰਨ ਏਕਤਾ ਨੂੰ ਅੱਗੇ ਵਧਾਉਣ ਲਈ ਅਗਸਤ ਦੇ ਪਹਿਲੇ ਹਫਤੇ ਅਹਿਮ ਸਾਝਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਉਦੇ ਦਿਨਾ ਵਿੱਚ ਪਾਰਟੀ ਵਿੱਚ ਬਹੁਤ ਹੀ ਅਹਿਮ ਸ਼ਖਸੀਅਤਾ ਸਾਮਲ ਹੋ ਰਹੀਆ ਹਨ । ਉਹਨਾ ਕਿਹਾ ਕਿ ਇਸ ਵਕਤ ਸ੍ਰੌਮਣੀ ਅਕਾਲੀ ਦਲ ਟਕਸਾਲੀ ਯੂਨਾਈਟਿਡ ਅਕਾਲੀ ਦਲ ਅਤੇ ਪੰਥਕ ਜਥੇਬੰਦੀਆਂ ਆਪਣੇ ਤਹਿ-ਸੁਦਾ ਨੀਤੀ ਮੁਤਾਬਿਕ ਪੰਜਾਬ ਨੂੰ ਮਲਕ ਭਾਗੋਆ ਦੀ ਜਕੜ ਤੋਂ ਆਜ਼ਾਦ ਕਰਵਾਉਣ ਲਈ ਬਾਦਲ ਦਲ , ਕਾਂਗਰਸ ਅਤੇ ਭਾਜਪਾ ਦੀ ਰਲੀ ਮਿਲੀ ਤਿਕੜੀ ਤੋਂ ਪੰਜਾਬ ਨੂੰ ਅਜ਼ਾਦ ਕਰਾਉਣ ਲਈ ਪੰਥਕ ਜਥੇਬੰਦੀਆਂ ਅਤੇ ਪੰਜਾਬ ਪੱਖੀ ਜਥੇਬੰਦੀਆਂ ਜਿਹੜਾ ਘੱਟੋ-ਘੱਟ ਪ੍ਰੋਗਰਾਮ ਤੇ ਸਾਂਝ ਪਾਵੇ ,ਨੂੰ ਸੰਗਠਤ ਕਰਨ ਲਈ ਪੂਰੀ ਮਿਹਨਤ ਨਾਲ ਯਤਨਸ਼ੀਲ ਹੈ। ਮੀਟਿੰਗ ਵਿੱਚ ਵੱਖ ਵੱਖ ਧੜਿਆ ਵਿੱਚ ਵੰਡੀ ਕੌਮ ਦੀ ਸਥਿਤੀ ਬਾਰੇ ਭੀ ਵਿਚਾਰਾਂ ਹੋਈਆਂ ਸਨ ।ਇਸ ਲਈ ਪਹਿਲਾਂ ਇਕ ਫਰੰਟ ਤੇ ਇਕੱਠੇ ਕੰਮ ਕਰਨ ਲਈ ਗੱਲ ਹੋਈ ਹੈ ।ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਸ੍ ਬਠਿੰਡਾ ਨੇ ਸਪੱਸ਼ਟ ਕੀਤਾ ਕਿ ਉਹਨਾ ਦੀ ਸ਼੍ਰੋਮਣੀ ਅਕਾਲੀ ਦਲ(ਅ) ਦਲ ਖਾਲਸਾ ਨਾਲ 2015 ਤੋਂ ਧਾਰਮਿਕ ਅਤੇ ਰਾਜਸੀ ਸਾਂਝ ਹੈ ਹੁਣ ਜਦ ਸ੍ਰੌਮਣੀ ਅਕਾਲੀ ਦਲ ਟਕਸਾਲੀ ਨਾਲ ਸਾਝ ਬਣੀ ਹੈ ਤਾ ਪੰਜਾਬ ਦੇ ਭਲੇ ਲਈ ਸਾਰੀਆ ਧਿਰਾਂ ਕਾਂਗਰਸ , ਬਾਦਲ , ਭਾਜਪਾ ਨੂੰ ਪੰਜਾਬ ਦੀ ਰਾਜਨੀਤੀ ਤੋਂ ਨਿਖੇੜਨ ਅਤੇ ਗੁਰਦੁਆਰਾ ਸਾਹਿਬ ਨੂੰ ਸਹੀ ਪੰਥਕ ਹੱਥਾਂ ਵਿੱਚ ਸੌਂਪਣ ਲਈ ਕਾਫਲੇ ਨੂੰ ਵੱਡਾ ਕੀਤਾ ਜਾ ਰਿਹਾ ਹੈ।ਪੰਥਕ ਧਿਰਾਂ ਤੋਂ ਇਲਾਵਾ ਪੰਜਾਬ ਪੱਖੀ ਧਿਰਾਂ ਜਿਵੇਂ ਬਹੁਜਨ ਸਮਾਜ ਪਾਰਟੀ , ਆਮ ਆਦਮੀ ਪਾਰਟੀ ਅਤੇ ਕਿਸਾਨ ਜਥੇਬੰਦੀਆਂ , ਖੱਬੇ ਪੱਖੀਆਂ ਨਾਲ ਭੀ ਸੰਪਰਕ ਕੀਤਾ ਜਾ ਰਿਹਾ ਹੈ।ਯਤਨ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਉਪਰੋਕਤ ਪਾਰਟੀਆਂ ਦੇ ਆਗੂਆਂ ਨਾਲ ਇੱਕ ਸਾਂਝੀ ਗੁਪਤ ਮੀਟਿੰਗ ਕੀਤੀ ਜਾਵੇਗੀ । ਇਸ ਮੌਕੇ ਅਕਾਲੀ ਦਲ 1920 ਦੇ ਜਨਰਲ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ, ਯੂਥ ਅਕਾਲੀ ਦੇ ਪ੍ਰਧਾਨ ਸ੍ ਹਰਜਿੰਦਰ ਸਿੰਘ ਰੋਡੇ , ਸ੍ ਰਵਿੰਦਰ ਸਿੰਘ ਬ੍ਰਹਮਪੁਰਾ, ਸੀਨੀਅਰ ਮੀਤ ਪ੍ਰਧਾਨ ਸ੍ ਗੁਰਨਾਮ ਸਿੰਘ ਸਿੱਧੂ ਅਤੇ ਸ੍ ਪਰਮਜੀਤ ਸਿੰਘ ਮੁਕਤਸਰ ਨੇ ਇੱਕਸੁਰਤਾ ਨਾਲ ਕਿਹਾ ਕਿ ਪੰਥ ਅਤੇ ਪਂਜਾਬ ਦੇ ਭਵਿੱਖ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਣ ਲਈ ਤਿਆਗ ਦੀ ਭਾਵਨਾ ਤਹਿਤ ਹੀ ਕਦਮ ਅਗਾਂਹ ਵਧਾਏ ਜਾਣਗੇ । ਇਸੇ ਦੌਰਾਨ ਆਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ 29 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦੇ ਚੌਣਵੇ ਆਗੂਆ ਦੀ ਮੀਟਿੰਗ ਜਥੇਦਾਰ ਬ੍ਰਹਮਪੁਰਾ ਨਾਲ ਹੋ ਰਹੀ ਹੈ ਜਿਸ ਵਿੱਚ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰ ਮੁਹੰਮਦ ਵਿਸ਼ੇਸ਼ ਤੌਰ ਤੇ ਹਾਜਰ ਹੋਣਗੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!