14.8 C
United Kingdom
Saturday, September 5, 2026

More

    ਸਵ: ਰਾਜ ਕੁਮਾਰ ਦੀ ਯਾਦ ਵਿਚ ਬਣਾਈ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕੀਤਾ

    ਬਾਜਾਖਾਨਾ ਰੋਡ ਤੇ ਪਾਣੀ ਦੀ ਟੈਂਕੀ ਦੇ ਮਹੂਰਤ ਸਮੇਂ।

    ਭਦੌੜ 24 ਜੁਲਾਈ ( ਪੁਨੀਤ ਗਰਗ )
    ਇੱਥੇ ਬਾਜਾਖਾਨਾ ਰੋਡ ਤੇ ਭਦੌੜ ਰਜਬਾਹੇ ਦੇ ਪੁਲ ਤੇ ਇੱਕ ਪਰਿਵਾਰ ਵੱਲੋਂ ਆਪਣੇ ਬੇਟੇ ਦੀ ਯਾਦ ਵਿੱਚ ਬਣਾਈ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਸਬੇ ਦੇ ਮੋਹਤਵਰ ਵਿਅਕਤੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
    ਦਾਨੀ ਸੱਜਣ ਭਗਵਾਨ ਦਾਸ ਸ਼ਰਮਾ ਨੇ ਆਪਣੇ ਪੁੱਤਰ ਸਵ: ਰਾਜ ਕੁਮਾਰ ਰਾਜਾ ਦੀ ਯਾਦ ਵਿੱਚ ਬਾਜਾਖਾਨਾ ਰੋਡ ਤੇ ਸੂਏ ਦੇ ਪੁਲ ਤੇ ਬੋਰ ਕਰਵਾ ਕੇ ਪਾਣੀ ਵਾਲੀ ਟੈਂਕੀ ਬਣਾਈ ਗਈ ਹੈ। ਪਹਿਲਾਂ ਵੀ ਸ਼ਰਮਾਂ ਪਰਿਵਾਰ ਵੱਲੋਂ ਤਲਵੰਡੀ ਰੋਡ ਤੇ ਸੂਏ ਦੇ ਪੁਲ ਤੇ ਸਵ: ਰਾਜ ਕੁਮਾਰ ਦੀ ਯਾਦ ਵਿਚ ਇਕ ਪਾਣੀ ਵਾਲੀ ਟੈਂਕੀ ਬਣਾਈ ਹੈ। ਇਸ ਪਰਿਵਾਰ ਵੱਲੋਂ ਪਹਿਲ੍ਹਾ ਵੀ ਤਲਵੰਡੀ ਰੋਡ ਤੇ ਪੈਂਦੇ ਪੁਲ ਤੇ ਪਾਣੀ ਵਾਲੀ ਟੈਂਕੀ ਬਣਵਾਈ ਗਈ ਸੀ। ਇਸ ਮੌਕੇ ਧਰਮਿੰਦਰ ਕੁਮਾਰ ਪੱਪੂ, ਤਾਰ ਸਿੰਘ, ਰਾਜਾ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਹੇਅਰ, ਚਰਨ ਸਿੰਘ ਖੰਨਾ ਮੋਟਰਜ਼, ਦਰਸ਼ਨ ਸਿੰਘ ਮਿਸਤਰੀ, ਬਾਬੂ ਸਿੰਘ, ਮੇਜ਼ਰ ਸਿੰਘ, ਰਵੀ ਸੇਠ, ਬਿੰਦਰ ਸਿੰਘ, ਰਚਨ ਸਿੰਘ, ਪੂਰਨ ਸਿੰਘ, ਛਿੰਦਰ ਸਿੰਘ ਢੀਂਡਸਾ, ਡਾ ਖੁਰਸ਼ੀਦ ਮੁਹੰਮਦ, ਹਰਬੰਸ ਸਿੰਘ, ਟਹਿਲਾ ਸਿੰਘ ਮਿਸਤਰੀ, ਸਮਾਜਸੇਵੀ ਬਿੰਦਰ ਸਿੰਘ, ਗੁਰਜੰਟ ਸਿੰਘ ਮਾਨ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!