ਭਦੌੜ 24 ਜੁਲਾਈ ( ਪੁਨੀਤ ਗਰਗ )
ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਭਦੌੜ ਦਾ ਬ੍ਹਾਰਵੀਂ ਦਾ ਆਰਟਸ ਅਤੇ ਸਾਇੰਸ ਗਰੁੱਪ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਅੱਜ ਸਕੂਲ ਕੰਪਲੈਕਸ ਵਿਖੇ ਪਹਿਲ੍ਹੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਕੂਲ ਦੇ ਪਿੰ੍ਰਸੀਪਲ ਸ੍ਰੀਮਤੀ ਅਨੀਤਾ ਰਾਣੀ ਅਤੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਮੀਕਾ ਅਤੇ ਬਲਵਿੰਦਰ ਸਿੰਘ ਕੋਚਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਚੇਅਰਮੈਨ ਅਮਰਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਇਸ ਮੌਕੇ ਲੈਕ. ਸੁਰਿੰਦਰ ਕੌਰ, ਮਾਸਟਰ ਸੰਦੀਪ ਕੁਮਾਰ, ਲੈਕ. ਅਮਰਿੰਦਰ ਸਿੰਘ, ਤ੍ਰਿਪਤਾ ਰਾਣੀ, ਮੀਨੂੰ ਰਾਣੀ, ਕੁਲਜਿੰਦਰ ਕੌਰ, ਚਰਨਜੀਤ ਸਿੰਘ, ਪੇ੍ਰਮ ਕੁਮਾਰ ਸਿੰਗਲਾ, ਬਿਮਲਾ ਦੇਵੀ, ਸਰਬਜੀਤ ਕੌਰ, ਜਸਮੀਤ ਕੌਰ, ਮਨਜੀਤ ਕੌਰ ਅਤੇ ਜਸਵੀਰ ਕੌਰ ਹਾਜ਼ਰ ਸਨ।