ਪ੍ਰਸ਼ੋਤਮ ਪੱਤੋ
ਸਰਕਾਰਾਂ ਤੋਂ ਡੰਡੇ ਖਾਈ ਚੱਲੋ।
ਪੱਗਾਂ, ਚੁੰਨੀਆਂ ਦੀ ਇੱਜ਼ਤ ਗਵਾਈ ਚੱਲੋ।
ਵੋਟਾਂ ਵੇਲੇ ਬਾਪੂ ਕਹਿ ਗੋਡੀਂ ਹੱਥ ਲਾਉਂਦੇ ਨੇ,
ਫਿਰ ਪੰਜ ਸਾਲ ਇਨ੍ਹਾਂ ਅੱਗੇ ਸੀਸ ਝੁਕਾਈ ਚੱਲੋ।
ਸੱਥਾਂ ਵਿੱਚ ਢਾਹ ਕੇ ਪੁਲਿਸ
ਬਜ਼ੁਰਗਾਂ ਨੂੰ ਕੁੱਟੇ,
ਗੁਣ ਹਾਕਮਾਂ ਫਿਰ ਵੀ ਗਾਈ ਚੱਲੋ।
ਕਿਸਾਨ ਖ਼ੁਦਕੁਸ਼ੀਆਂ ਲੲੀ ਮਜਬੂਰ ਕਰਤੇ,
ਨਸ਼ਿਆਂ ਨਾਲ ਗੱਭਰੂ ਪੁੱਤ ਮਰਵਾਈ ਚੱਲੋ।
ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਤਾ,
ਭੁੱਖੇ ਢਿੱਡ ਬੱਕਰੇ ਬਲਾਈ ਚੱਲੋ।
ਸਰਕਾਰਾਂ ਦਾ ਸਾਧਾਂ ਉੱਤੇ ਪੂਰਾ ਹੱਥ ਬੲੀ,
ਇਨ੍ਹਾਂ ਵਿਹਲੜਾਂ ਦੇ ਬੱਬਰਾਂ ਵਧਾਈ ਚੱਲੋ।
ਕੰਮ ਵੱਢੀ ਦੇ ਕੇ ਕਰਾਉਣੇ ਪੈਂਦੇ ਨੇ।
ਬਸ ਹਾਕਮਾਂ ਦੇ ਭਾਗਾਂ ਲੲੀ ਕਮਾਈ ਚੱਲੋ।
ਪ੍ਰਸ਼ੋਤਮ ਚੱਡਿਆਂ ‘ਚ ਪੂਛ ਪਾ ਨਹੀਂ ਸਰਨਾ,
ਏਕੇ ਨਾਲ ਇਨ੍ਹਾਂ ਨੂੰ ਮੂਹਰੇ ਲਾਈ ਚੱਲੋ।