14.8 C
United Kingdom
Saturday, September 5, 2026

More

    ਬੀਕੇਯੂ ਕ੍ਰਾਂਤੀਕਾਰੀ ਵੱਲੋਂ ਸਿਕੰਦਰ ਸਿੰਘ ਮਲੂਕਾ ਦੇ ਘਿਰਾਓ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ,24 ਜੁਲਾਈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ 27 ਜੁਲਾਈ ਦੇ ਟਰੈਕਟਰ ਮਾਰਚ ਰਾਹੀਂ ਅਕਾਲੀ ਭਾਜਪਾ ਆਗੂਆਂ ਦੀ ਰਿਹਇਸ਼ ਨੂੰ ਘੇਰਨ ਦੇ ਸੱਦੇ ਤਹਿਤ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਿਰਾਓ ਦਾ ਐਲਾਨ ਕੀਤਾ ਹੈ। ਜੱਥੇਬੰਦੀ ਨੇ ਜਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਦੀ ਅਗਵਾਈ ਹੇਠ ਮੀਟਿੰਗ ਕਰਕੇ ਇਸ ਸੱਦੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ । ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਬਠਿੰਡਾ ਜਿਲੇ ਦੇ ਕਰੀਬ 6 ਦਰਜਨ ਪਿੰਡਾਂ ’ਚ ਕਿਸਾਨਾਂ ਨੂੰ ਜਾਗਰਿਤ ਕਰਨ  ਲਈ ਝੰਡਾ ਮਾਰਚ ਤੇ ਕਾਫਲਾ ਮਾਰਚ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 27 ਜੁਲਾਈ ਨੂੰ ਘੱਟੋ ਘੱਟ 60-70 ਟਰੈਕਟਰ ਇਤਿਹਾਸਕ ਸਥਾਨ ਛੋਟਾ ਗੁਰੂਸਰ ਮਹਿਰਾਜ  ਵਿਖੇ ਇਕੱਠੇ ਹੋ ਕੇ ਮਾਰਚ ਕਰਦੇ ਹੋਏ ਪਿੰਡ ਮਲੂਕਾ ਵਿਖੇ ਪਹੁੰਚਣਗੇ ਅਤੇ ਟਰੈਕਟਰਾਂ ਦੀਆਂ ਚਾਬੀਆਂ ਪ੍ਰਮੁੱਖ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਰਾਹੀਂ ਪ੍ਰਧਾਨ ਮੰਤਰੀ ਨੂੰ ਰੋਸ ਵਜੋਂ ਸੌਂਪਣਗੇ । ਜ਼ਿਕਰਯੋਗ ਹੈ ਕਿ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਦੇ ਨਾਲ ਨਾਲ ਅਕਾਲੀ ਦਲ ਦੀ  ਸਿਆਸੀ ਮਾਮਲੇ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ । ਮੀਟਿੰਗ ’ਚ ਤੀਰਥ ਰਾਮ ਸੇਲਬਰਾ ਗੁਰਪ੍ਰੀਤ ਭਗਤਾ, ਦਰਸ਼ਨ ਸਿੰਘ ਢਿੱਲੋਂ , ਗੁਰਮੀਤ ਸਿੰਘ ਢਪਾਲੀ ,ਬਲਵੰਤ ਸਿੰਘ ਮਹਿਰਾਜ ,ਕਾਲਾ ਸਿੰਘ ਦਿਆਲਪੁਰਾ ਮਿਰਜਾ, ਗੁਰਮੇਲ ਸਿੰਘ ਜੰਡਾਂਵਾਲਾ ਅਤੇ ਸੁਰਮੁੱਖ ਸਿੰਘ ਸੇਲਬਰਾ ਆਦਿ ਆਗੂ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!