ਭੀਖੀ, 24 ਜੁਲਾਈ (ਕਰਨ ਸਿੰਘ)
ਪਿਛਲੇ ਦਿਨੀਂ ਜੱਸ ਧਾਲੀਵਾਲ ਦਾ ਗੀਤ ਦਾ ਵੀਡੀਓ ਮਤਰੇਈ ਮਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਜੱਸ ਧਾਲੀਵਾਲ ਦੀ ਸੋਹਣੀ ਅਵਾਜ਼ ਵਿਚ ਗਾਏ ਇਸ ਗੀਤ ਨੂੰ ਰਾਜ ਖੀਵਾ ਨੇ ਲਿਖਿਆ ਹੈ। ਇਸ ਦਾ ਸੰਗੀਤ ਸਵਰਨ ਸਿੰਘ ਸਾਹੋਕੇ ਨੇ ਕੀਤਾ, ਪਹਿਲਾਂ ਵੀ ਜੱਸ ਧਾਲੀਵਾਲ ਦੇ ਆਏ ਗੀਤ ਵਧੀਆ ਚੱਲ ਰਹੇ ਹਾਂ ਜਿਹਨਾਂ ਵਿੱਚੋਂ.. ਚਾਰ ਬੰਦੇ.. ਪਿਸਤੌਲ… ਤੀਆਂ… ਪਿਆਰ ਵਾਲਾ ਬੂਟਾ… ਇਹਨਾਂ ਗੀਤਾਂ ਨੂੰ ਵੀ ਬਹੁਤ ਪਿਆਰ ਮਿਲਿਆ। ਸਮੁੱਚੀ ਟੀਮ ਜਿਹਨਾਂ ਵਿੱਚ ਜੱਸ ਧਾਲੀਵਾਲ, ਸਵਰਨ ਸਿੰਘ ਸਾਹੋਕੇ, ਰਾਜ ਖੀਵਾ, ਜਗਸੀਰ ਖੀਵਾ, ਕਰਮਾ ਸਾਹੋਕੇ, ਬੱਗਾ ਕੋਟੜਾ, ਪ੍ਰੀਤ ਧਾਲੀਵਾਲ, ਦੀਪ ਹੀਰੋ ਆਦਿ ਸ਼ਾਮਿਲ ਹਨ।