ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ, ਜਗਵੀਰ ਆਜ਼ਾਦ)
ਗਰੀਨ ਵੈਲੀ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਜਿਸਨੇ ਮੋਗਾ ਜਿਲ੍ਹਾ ਵਿੱਚੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ 97% ਨੰਬਰ ਲਏ ਹਨ ਉਹਨਾਂ ਦਾ ਵਿਸ਼ੇਸ਼ ਸਨਮਾਨ ਕਾਂਗਰਸ ਪਾਰਟੀ ਦੇ ਸਪੋਕਸਮੈਨ ਕਮਲਜੀਤ ਸਿੰਘ ਬਰਾੜ ਖੋਟੇ ਵੱਲੋਂ ਕੀਤਾ ਗਿਆ।ਇਸ ਸਮੇਂ ਕਮਲਜੀਤ ਬਰਾੜ ਵੱਲੋਂ ਬੋਲਦਿਆਂ ਕਿਹਾ ਕਿ ਅਰਸ਼ਦੀਪ ਕੌਰ ਖੋਟੇ ਨੇ 97% ਅੰਕ ਲੈਕੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਹ ਸਾਬਤ ਕਰ ਦਿੱਤਾ ਕਿ ਧੀਆਂ ਨੂੰ ਭਾਰ ਨਹੀਂ ਸਮਝਣਾ ਚਾਹੀਦਾ, ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ। ਉਹਨਾਂ ਬੋਲਦਿਆਂ ਕਿਹਾ ਮੇਰੇ ਵੱਲੋਂ ਸਾਡੀ ਧੀ ਰਾਣੀ ਅਰਸ਼ਦੀਪ ਕੌਰ ਖੋਟੇ ਨੂੰ ਬਹੁਤ ਬਹੁਤ ਮੁਬਾਰਕਾਂ। ਉਹਨਾਂ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਧੀਆਂ ਸਮਾਜ ਵਾਸਤੇ ਬੋਝ ਨਹੀਂ ਹਨ ਸਗੋਂ ਸਤਿਕਾਰ ਦੀਆਂ ਪਾਤਰ ਹਨ, ਜੇ ਧੀਆਂ ਨਾ ਹੁੰਦੀਆਂ ਅਸੀਂ ਸਾਰੇ ਕਿੱਥੋਂ ਹੋਣਾ ਸੀ। ਇਸ ਸਨਮਾਨ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਡਾ ਕੇਵਲ ਸਿੰਘ ਖੋਟੇ,ਮੁਖੀ ਬਰਾੜ ਖੋਟੇ, ਥਾਣੇਦਾਰ ਕੇਵਲ ਸਿੰਘ ਬਰਾੜ,ਇੰਸਪੈਕਟਰ ਗੁਰਜੀਤ ਸਿੰਘ, ਨਿਰਮਲ ਸਿੰਘ ਖਾਲਸਾ, ਪਰਮਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।