3.5 C
United Kingdom
Sunday, March 8, 2026

More

    ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ

    ਮਹਿਲ ਕਲਾਂ 23ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਭਾਈ ਅਮਿੰਤਪਾਲ ਸਿੰਘ ਛੰਦੜਾ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਪਿੰਡ ਪੱਧਰ ਤੇ ਇਕਾਈਆਂ ਦਾ ਗਠਨ ਕਰਨ ਲਈ ਜਿਲਾ ਪੱਧਰ, ਬਲਾਕ ਪੱਧਰ ਦੀਆ ਮੀਟਿੰਗਾ ਕਰਕੇ ਨੋਜਵਾਨਾਂ ਨੂੰ ਪਾਰਟੀ ਨਾਲ ਜੋੜ ਕੇ ਪਿੰਡ ਪੱਧਰ ਤੇ ਮਜਬੂਤ ਕੀਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਅੱਜ ਯੂਥ ਵਿੰਗ ਵਿੱਚ ਨਵੀਂਆਂ ਨਿਯੁਕਤੀਆ ਕੀਤੀਆਂ ਗਈਆਂ ਹਨ।ਜਿਸ ਵਿੱਚ ਸਰਪੰਚ ਹਰਵਿੰਦਰ ਸਿੰਘ ਹਰੀਗੜ ਸੂਬਾ ਜਰਨਲ ਸਕੱਤਰ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ , ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੂੰ ਕੋਮੀ ਪ੍ਰਚਾਰ ਸਕੱਤਰ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਰਦਾਰ ਮਨਜੀਤ ਸਿੰਘ ਸੰਘੇੜਾ ਵਰਕਿੰਗ ਕਮੇਟੀ ਮੈਂਬਰ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ , ਭਾਈ ਗੁਰਪ੍ਰੀਤ ਸਿੰਘ ਗੁਰੀ ਖੁੱਡੀ ਕਲਾਂ ਜਿਲਾ ਪ੍ਰਧਾਨ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲਾ ਬਰਨਾਲਾ, ਸਰਦਾਰ ਗੁਰਪਿਆਰ ਸਿੰਘ ਗੁਰੀ ਭੱਠਲ ਜਿਲਾ ਜਰਨਲ ਸਕੱਤਰ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲਾ ਬਰਨਾਲਾ,ਸਰਦਾਰ ਸੁਖਿਵੰਦਰ ਸਿੰਘ ਚੰਨਣਵਾਲ ਪ੍ਰਧਾਨ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਮਹਿਲ ਕਲਾਂ
    ਇਹਨਾ ਨਿਯੁਕਤੀਆਂ ਲਈ ਸਮੁੱਚੀ ਜਥੇਬੰਦੀ ਜਿਲਾ ਬਰਨਾਲਾ ਵੱਲੋਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ,ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਪ੍ਰਧਾਨ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀ ਪਾਰਟ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਲੱਖ -ਲੱਖ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੂੰ ਸਰਦਾਰ ਅੰਮ੍ਰਿਤਪਾਲ ਸਿੰਘ ਛੰਦੜਾਂ ਪ੍ਰਧਾਨ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਦਰਸ਼ਨ ਸਿੰਘ ਮੰਡੇਰ ਪ੍ਰਧਾਨ ਸ੍ਰੋਮਣੀ ਅਕਾਲੀ ਦਲਅੰਮ੍ਰਿਤਸਰ ਜਿਲਾ ਬਰਨਾਲਾ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਸਮੇ ਬੀਬੀ ਸੁਖਜੀਤ ਕੌਰ ਜਿਲਾ ਪ੍ਰਧਾਨ ਇਸਤਰੀ ਵਿੰਗ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲਾ ਬਰਨਾਲਾ , ਸਰਪੰਚ ਸੁਖਪਾਲ ਸਿੰਘ ਛੰਨਾ, ਮਨਜੀਤ ਸਿੰਘ ਜੈਮਲਸਿੰਘ ਵਾਲਾ , ਗੁਰਤੇਜ ਸਿੰਘ ਅਸਪਾਲ ਕਲਾਂ ਕਿਸਾਨ ਵਿੰਗ , ਗੁਰਸਿਮਰਨ ਸਿੰਘ ਸੰਘੇੜਾ, ਸੁਖਚੈਨ ਸਿੰਘ ਸੰਘੇੜਾ ਸੀਨੀਅਰ ਮੀਤ ਪ੍ਰਧਾਨ ਜਿਲਾ ਬਰਨਾਲਾ, ਮੱਖਣ ਸਿੰਘ ਸੰਘੇੜਾ ਦਫਤਰ ਇੰਚਾਰਜ ਬਰਨਾਲਾ , ਮੋਤਾ ਸਿੰਘ ਨਾਈਵਾਲਾ ਆਦਿ ਹਾਜ਼ਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!