ਮੈ ਆਪਣੇ ਪਿਤਾ ਸਵ ਮਲਕੀਤ ਸਿੰਘ ਕੀਤੂ ਦੇ ਦਰਸਾਏ ਮਾਰਗ ਤੇ ਚੱਲ ਗਰੀਬ ਲੋਕਾਂ ਦੀ ਮੱਦਦ ਲਈ ਹਰ ਸਮੇ ਤਿਆਰ — ਕੁਲਵੰਤ ਸਿੰਘ ਕੀਤੂ
ਮਹਿਲ ਕਲਾਂ, 23ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਪੰਜਾਬ ਦੇ ਲੋਕਾ ਨੇ ਕਰਜ ਮੁਆਫੀ ਅਤੇ ਹਰ ਘਰ ਅੰਦਰ ਨੌਕਰੀ ਦੇ ਲਾਲਚ ਵਿੱਚ ਆਕੇ ਕਾਂਗਰਸ ਪਾਰਟੀ ਨੂੰ ਸੱਤਾ ਸੌਂਪ ਦਿੱਤੀ ਸੀ , ਪਰ ਅੱਜ ਸੂਬੇ ਦਾ ਹਰ ਵਰਗ ਇਸ ਲੋਕ ਮਾਰੂ ਸਰਕਾਰ ਦੀਆ ਨੀਤੀਆਂ ਤੋ ਤੰਗ ਆਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਚੁੱਕਾ ਹੈ ,ਪਰ ਇਹ ਕੈਪਟਨ ਸਰਕਾਰ ਆਏ ਦਿਨ ਕੋਈ ਨਾ ਕੋਈ ਮਾਰੂ ਫੈਸਲਾ ਲੋਕਾਂ ਉੱਪਰ ਥੋਪ ਰਹੀ ਹੈ । ਇਥੋ ਤੱਕ ਕਿ ਇਸ ਸਰਕਾਰ ਨੇ ਕਰੋਨਾ ਵਾਇਰਸ ਨਾਮੀ ਬਿਮਾਰੀ ਦੇ ਚਲਦੇ ਕੇਦਰ ਸਰਕਾਰ ਵੱਲੋਂ ਭੇਜੇ ਰਾਸਨ ਦੀ ਵੰਡ ਵਿੱਚ ਵੀ ਵੱਡੇ ਪੱਧਰ ਤੇ ਵਿਤਕਰੇ ਬਾਜੀਆ ਕਰਕੇ ਗਰੀਬ ਲੋਕਾਂ ਦੇ ਮੂੰਹ ਚੋ ਰੋਟੀ ਵੀ ਖੋਹ ਲਈ ਹੈ ,ਜਿਸ ਨੂੰ ਸ੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀ ਕਰੇਗਾ । ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਸ: ਕੁਲਵੰਤ ਸਿੰਘ ਕੀਤੂ ਨੇ ਅੱਜ ਧਨੌਲਾ ਵਿਖੇ ਗਰੀਬ ਰੇਹੜੀਆਂ ਵਾਲੇ ਲੋਕਾਂ ਦੀਆ ਦੁੱਖ ਤਕਲੀਫਾਂ ਸੁਨਣ ਉਪਰੰਤ ਇਸ ਪੱਤਰਕਾਰ ਨਾਲ ਵਿਸੇਸ਼ ਗੱਲਬਾਤ ਦੌਰਾਨ ਸਾਂਝੇ ਕੀਤੇ। ਸ ਕੀਤੂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਬਿਮਾਰੀ ਦੇ ਚਲਦੇ ਗਰੀਬ ਲੋਕਾਂ ਦੀ ਕੋਈ ਸਾਰ ਨਹੀ ਲਈ ਜਿਸ ਕਾਰਨ ਆਮ ਲੋਕਾਂ ਅੱਜ ਆਪਣੇ ਕੰਮ ਬੰਦ ਹੋਣ ਕਾਰਨ ਭੁੱਖਮਰੀ ਦਾ ਸਿਕਾਰ ਹੋ ਰਹੇ ਹਨ , ਪਰ ਅਫਸੋਸ ਕਿ ਇਸ ਸਰਕਾਰ ਨੇ ਗਰੀਬ ਲੋਕਾਂ ਨੂੰ ਦਿੱਤੇ ਜਾਣ ਵਾਲੇ ਰਾਸਨ ਤੇ ਵੀ ਰਾਜਨੀਤੀ ਕੀਤੀ ਹੈ , ਉਹਨਾ ਰੇਹੜੀਆਂ ਵਾਲੇ ਗਰੀਬ ਲੋਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਤੁਹਾਡੇ ਲੋਕਾਂ ਦੇ ਅਸ਼ੀਰਵਾਦ ਸਦਕਾ ਮੇਰੇ ਘਰ ਦੇ ਦਰਵਾਜੇ ਅੱਜ ਵੀ ਪਿਤਾ ਸਵ ਮਲਕੀਤ ਸਿੰਘ ਕੀਤੂ ਦੀ ਤਰ੍ਹਾਂ ਹਰ ਸਮੇ ਖੁੱਲੇ ਹਨ ,ਇਸ ਲਈ ਮੈ ਤੁਹਾਡੀ ਸੇਵਾ ਚ ਹਰ ਸਮੇ ਹਾਜਰ ਹਾ , ਤੁਸੀਂ ਬੇਝਿਜਕ ਮੇਰੇ ਕੋਲ ਆਪਣੇ ਦੁੱਖ ਤਕਲੀਫਾਂ ਲੈਕੇ ਆ ਸਕਦੇ ਹੋ । ਉਹਨਾਂ ਕਿਹਾ ਕਿ ਜਦੋ ਦੀ ਇਹ ਸਰਕਾਰ ਸੱਤਾ ਵਿੱਚ ਆਈ ਹੈ ,ਉਸ ਦਿਨ ਤੋ ਲੋਕ ਭਲਾਈ ਦੇ ਸਭ ਫੈਸਲੇ ਛੱਡ ਲੋਕਾਂ ਤੇ ਮਾਰੂ ਨੀਤੀਆਂ ਤੇ ਚੱਲ ਰਹੀ ਹੈ ਉਨਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਤਿਆਰੀ ਕਰੀ ਬੈਠੇ ਹਨ ਉਨ੍ਹਾਂ ਨੇ ਕਿਹਾ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਬ ਦੀ ਸਰਕਾਰ ਬਨਾਉਣ ਲਈ ਪੰਜਾਬ ਦੇ ਵੋਟਰ ਤਿਆਰ ਬੈਠੇ ਹਨ।