ਅਸ਼ੋਕ ਵਰਮਾ
ਮਾਨਸਾ,23 ਜੁਲਾਈ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਜਿਲਾ ਮਾਨਸਾ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਉਚੇਚੇ ਤੌਰ ਤੇ ਉਨਾਂ ਦੇ ਮਾਪਿਆਂ ਸਮੇਤ ਆਪਣੇ ਦਫਤਰ ਬੁਲਾ ਕੇ ਐਸ.ਐਸ.ਪੀ. ਮਾਨਸਾ ਨੇ ਮਠਿਆਈ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਇਨਾਂ ਬੱਚੀਆਂ ਦੀ ਹੌਂਸਲਾ ਅਫਜਾਈ ਕੀਤੀ ਹੈ।ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਜੇਵਾਲਾ ਦੀਆਂ ਵਿਦਿਆਰਥਣਾਂ ਜਸਪਰੀਤ ਕੌਰ ਅਤੇ ਅਮਨਦੀਪ ਕੌਰ ਨੇ ਕੁੱਲ 450 ਅੰਕਾਂ ਵਿੱਚੋਂ ਕ੍ਰਮਵਾਰ 448/445 ਅੰਕ ਪ੍ਰਾਪਤ ਕਰਕੇ ਮਾਨਸਾ ਜਿਲੇ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਅਤੇ ਪੂਰੇ ਪੰਜਾਬ ਵਿੱਚੋ ਵੀ ਮੋਹਰੀ ਰਹਿਣ ਦਾ ਨਾਮਣਾ ਖੱਟਿਆ ਹੈ। ਵਿਦਿਆਰਥਣ ਜਸਪਰੀਤ ਕੌਰ ਦਾ ਕਹਿਣਾ ਹੈ ਕਿ ਉਹ ਪੜ-ਲਿਖ ਕੇ ਅੰਗਰੇਜੀ ਦੀ ਲੈਕਚਰਾਰ ਬਣਕੇ ਬੱਚਿਆਂ ਦਾ ਭਵਿੱਖ ਸੰਵਾਰਨਾ ਚਾਹੁੰਦੀ ਹੈ, ਜਦੋਕਿ ਅਮਨਦੀਪ ਕੌਰ ਵੀ ਪੜ-ਲਿਖ ਕੇ ਅਫਸਰ ਬਣਕੇ ਦੇਸ ਤੇ ਸਮਾਜ ਦੀ ਸੇਵਾ ਕਰਨ ਦੀ ਚਾਹਵਾਨ ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਨਾਂ ਹੋਣਹਾਰ ਬੱਚੀਆਂ ਜਿੰਨਾਂ ਨੇ ਦਿਨ-ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਇਨਾਂ ਬੱਚੀਆਂ ਦੇ ਮਾਪਿਆ ਨੇ ਚੰਗੀ ਵਿੱਦਿਆ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ ਹੈ। ਉਨਾਂ ਕਿਹਾ ਕਿ ਬੱਚੀਆਂ ਨੂੰ ਪੜਾਉਣ ਵਾਲੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ। ਉਨਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀ ਕਰਨ ਵਾਲੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਨੀ ਜਰੂਰੀ ਹੈ, ਇਸ ਨਾਲ ਜਿੱਥੇ ਉਨਾਂ ਅੰਦਰ ਹੋਰ ਅੱਗੇ ਵਧਣ ਦਾ ਜਜਬਾ ਪੈਦਾ ਹੁੰਦਾ ਹੈ।ਉਨਾਂ ਕਿਹਾ ਕਿ ਮਾਨਸਾ ਪੁਲਿਸ ਅਜਿਹੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਹਮੇਸਾ ਤਤਪਰ ਰਹਿੰਦੀ ਹੈ। ਉਨਾਂ ਮਾਨਸਾ ਪੁਲਿਸ ਵੱਲੋਂ ਇੰਨਾਂ ਬੱਚੀਆਂ ਵੱਲੋਂਅੱਗੇ ਦੀ ਪੜਾਈ ਹੋਰ ਸਖਤ ਮਿਹਨਤ ਤੇ ਲਗਨ ਨਾਲ ਕਰਕੇ ਆਪਣਾ ਅਤੇ ਆਪਣੇ ਪਿੰਡ/ਇਲਾਕੇ ਦਾ ਨਾਮ ਰੌਸ਼ਨ ਕਰਨ ਦੀ ਕਾਮਨਾ ਕੀਤ। ਇਸ ਮੌਕੇ ਡੀਐਸਪੀ ਹਰਜਿੰਦਰ ਸਿੰਘ, ਅਤੇ ਬੱਚੀਆਂ ਦੇ ਮਾਪੇ ਹਾਜਰ ਸਨ।