ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ- ਸਰਬੀ, ਸ਼ੰਭੂ
ਮਹਿਲ ਕਲਾਂ 23ਜੁਲਾਈ(ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਕਸਬਾ ਮਹਿਲ ਕਲਾਂ ਦੇ ਬਾਬੇ ਸ਼ਹੀਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਸਬਾ ਮਹਿਲ ਕਲਾਂ ਵੱਲੋਂ ਕਲੱਬ ਪ੍ਰਧਾਨ ਵਰਿੰਦਰ ਸਿੰਘ ਟਿਵਾਣਾ ਅਤੇ ਸਲਾਹਕਾਰ ਤੇ ਉਘੇ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਦੀ ਅਗਵਾਈ ਹੇਠ ਕਲੱਬ ਪ੍ਰਬੰਧਕਾਂ ਵੱਲੋਂ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੇ ਦਿਸ਼ਾਂ ਨਿਦਰੇਸ਼ਾਂ ਅਨੁਸਾਰ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਦੀਆਂ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਮਾਜ ਸੇਵੀ ਸਰਬਜੀਤ ਸਿੰਘ ਆੜਤੀਆ ਮਹਿਲ ਕਲਾਂ ,,ਕਲੱਬ ਪ੍ਰਧਾਨ ਵਰਿੰਦਰ ਸਿੰਘ ਟਿਵਾਣਾ ਸਲਾਹਕਾਰ ਤੇ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਜਿੱਥੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਦੀਆਂ ਗਰਾਂਟਾਂ ਨਾਲ ਵਿਕਾਸ ਤੇਜੀ ਨਾਲ ਕਰਵਾਉਣ ਦੇ ਨਾਲ ਨਾਲ ਹਰ ਸਹੂਲਤ ਨੂੰ ਲੋਕਾਂ ਤੱਕ ਪੁਚਾਇਆ ਜਾ ਰਿਹਾ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਦੀਆਂ ਭੇਜੀਆਂ ਗਈਆਂ ਕਿੱਟਾਂ ਨੂੰ ਲੋੜਵੰਦ ਲੋਕਾਂ ਦੇ ਘਰ ਘਰ ਤੱਕ ਪੁਚਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਮੌਕੇ ਕਸਬਾ ਮਹਿਲ ਕਲਾਂ ਦੇ ਸਮਾਜ ਸੇਵੀ ਕੁਲਦੀਪ ਕੌਰ ਖੜਕੇ ਕੇ, ਕਲੱਬ ਚੇਅਰਮੈਨ ਬੰਟੀ ਸਿੰਘ ਮਹਿਲ ਕਲਾਂ, ਜਨਰਲ ਸਕੱਤਰ ਰਵਿੰਦਰ ਸਿੰਘ ਰੰਮੀ, ਖਜਾਨਚੀ ਜਗਜੀਵਨ ਸਿੰਘ ,ਦਵਿੰਦਰ ਸਿੰਘ ਸੋਹੀ, ਗੁਰਦੇਵ ਸਿੰਘ ਰਾਹਲ, ਪਰਮਜੀਤ ਸਿੰਘ ਪੰਮਾ ਖੜਕੇਕਾ ,ਹਰਭਜਨ ਖਾਨ ਆਦਿ ਵੀ ਹਾਜ਼ਰ ਸਨ।