23.7 C
United Kingdom
Monday, June 22, 2026

More

    ਵਾਇਰਲ ਓਰਿਜਨਲਜ਼ ਨੇ ਅਕੁਲ ਦਾ ਨਵਾਂ ਗੀਤ “ਬਹਾਨਾ” ਰਿਲੀਜ਼ ਕੀਤਾ

    ਚੰਡੀਗੜ੍ਹ 24 ਜੁਲਾਈ ( ਆਰਕੇ ਭਦੌੜੀਆ)

    ‘ਲਾਲ ਬਿੰਦੀ’, ‘ਆਈ ਲਵ ਯੂ’ ਅਤੇ ‘ਲਾਲ ਚੁਨਰੀਆ’ ਵਰਗੇ ਹਿੱਟ ਟਰੈਕ ਦੇਣ ਤੋਂ ਬਾਅਦ, ਵਾਇਰਲ ਓਰਿਜਨਲਜ਼ ਦੇ ਕਲਾਕਾਰ ਅਕੁਲ ਆਪਣੇ ਅਗਲੇ ਗੀਤ ‘ਬਹਾਨਾ’ ਨੂੰ ਰਿਲੀਜ਼ ਕੀਤਾ। ਇਹ ਗੀਤ ‘ਆਈ ਲਵ ਯੂ’ ਦੀ ਕਹਾਣੀ ਦਾ ਹੀ ਹਿੱਸਾ ਹੈ। ਉਹ ਆਪਣੇ ਸਿੰਗਲ ਟਰੈਕ ਬਹਾਨਾ ਦੇ ਨਾਲ ਦੁਬਾਰਾ ਦਰਸ਼ਕਾਂ ਵਿੱਚ ਆ ਰਿਹਾ ਹੈ। ਅਕੁਲ ਇਕ ਸਰਬੋਤਮ ਪ੍ਰਤਿਭਾ ਦਾ ਧਨੀ ਹੈ।ਅਕੁਲ ਨੇ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਅੰਕਿਤ ਜਯਨ ਡਿਫ਼ੂਨੀ ਦੇ ਨਾਲ ਕੀਤਾ ਹੈ।
    ਅਕੁਲ ਨੇ ਆਪਣਾ ਨਵਾਂ ਗੀਤ ਬਹਾਨਾ ਨੂੰ ਸੁੰਦਰ ਸੰਗੀਤ ਦੇ ਜਰੀਏ ਪ੍ਰੇਮੀ ਜੋੜੇ ਦੀਆਂ ਭਾਵਨਾਵਾਂ ਦੇ ਨਾਲ ਜੋੜਿਆ ਹੈ ਜੋ ਲਾਕਡਾਊਨ ਵਿੱਚ ਆਪਸ ਵਿੱਚ ਨਹੀਂ ਮਿਲ ਸਕੇ।
    ਯੂਨੀਵਰਸਲ ਮਿਊਜ਼ਿਕ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਸੀਓਓ, ਵਿਨੀਤ ਠੱਕਰ ਨੇ ਟਰੈਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਕੁਲ ਇਕ ਬੇਮਿਸਾਲ ਗਾਇਕ-ਗੀਤਕਾਰ ਅਤੇ ਸੰਗੀਤਕਾਰ ਹੈ ਜਿਸਨੇ ‘ਲਾਲ ਬਿੰਦੀ’, ‘ਆਈ ਲਵ ਯੂ’ ਅਤੇ ‘ਲਾਲ ਚੁਨਰੀਆ’ ਵਰਗੇ ਹਿੱਟ ਟਰੈਕ ਦਿੱਤੇ ਹਨ ਅਤੇ ਉਹ ਹੁਣ ‘ਬਾਹਾਨਾ’ ਨਾਲ ਦਰਸ਼ਕਾਂ ਦਾ ਪਿਆਰ ਪ੍ਰਾਪਤ ਕਰਨ ਲਈ ਬੇਤਾਬ ਹੈ। ਉਨ੍ਹਾਂ ਦੇ ਟਰੈਕ ਨੂੰ ਜਿਸ ਤਰਾਂ ਉਨ੍ਹਾਂ ਨੇ ਆਪਣੇ ਵਿਲੱਖਣ ਸੰਗੀਤ ਨਾਲ ਪੇਸ਼ ਕੀਤਾ ਹੈ, ਨਿਸ਼ਚਤ ਤੌਰ ਤੇ ਇਹ ਉਨ੍ਹਾਂ ਦੀ ਸਫਲਤਾ ਦੀ ਉਡਾਨ ਨੂੰ ਹੋਰ ਖੰਭ ਦੇਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!