ਭਦੌੜ ( ਰਾਜਿੰਦਰ ਵਰਮਾ)
ਗੁਰੂ ਨਾਨਕ ਸਾਹਿਬ ਜੀ ਲੋਕ ਭਲਾੲੀ ਟਰੱਸਟ ਹਾਂਗਕਾਂਗ ਪਿੰਡ ਟੱਲੇਵਾਲ ਦੇ ਲੋੜਵੰਦ ਪਰਿਵਾਰ ਦੀ 22 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ ਗਈ ਹੈ। ਟਰੱਸਟ ਦੇ ਸੇਵਾਦਾਰ ਸੁੱਖੀ ਨੈਣੇਵਾਲੀਏ ਨੇ ਦੱਸਿਆ ਕਿ ਇਸ ਸੱਤਰ ਸਾਲ ਦੇ ਬਜੁਰਗ ਜੋੜੇ ਜਿਸ ਦਾ ਪੁੱਤਰ ਸਾਧਾਰਨ ਹੈ। ਬਜ਼ੁਰਗ ਦਾ ਚੁਲ੍ਹਾ ਟੁੱਟਿਆ ਹੋਇਆ ਹੈ। ਉਸ ਨੂੰ ਟਰੱਸਟ ਵੱਲੋਂ 10000, ਦੋ ਵੀਰਾਂ 10 ਹਜ਼ਾਰ ਰੁਪਏ ਅਤੇ ਇੱਕ ਹੋਰ ਵੀਰ ਵੱਲੋ 2000 ਰੁਪਏ ਭੇਜੇ ਗਏ ਹਨ। ਪਰਿਵਾਰ ਨੂੰ ਕੁੱਲ ਬਾਈ ਹਜ਼ਾਰ ਰੁਪਏ ਸਮੇਤ ਰਾਸ਼ਨ ਦਿੱਤੇ ਗਏ ਹਨ।ਟੋਟਲ ਮੱਦਦ ਕੀਤੀ ਗੲੀ। ਇਸ ਮੌਕੇ ਟੱਲੇਵਾਲ ਦੇ ਅੈਸ.ਅੈਚ.ਓ ਅਮਨਦੀਪ ਕੌਰ, ਸਰਪੰਚ ਟੱਲੇਵਾਲ ਗੁਰਸ਼ਰਨ ਸਿੰਘ, ਮਲਕੀਤ ਸਿੰਘ ਤੁੰਗ, ਮੁਕੰਦ ਸਿੰਘ ਮੈਂਬਰ, ਤਿਰਲੋਕ ਸਿੰਘ ਵੀ ਹਾਜ਼ਰ ਸਨ। ਹੋਰ ਸਹਾਇਤਾ ਦੇਣ ਲਈ ਪਰਿਵਾਰ ਦਾ ਨੰਬਰ -95922-59301ਹੈ।