13.1 C
United Kingdom
Sunday, June 7, 2026

More

    ਮੁੱਖ ਮੰਤਰੀ ਵੱਲੋਂ ਮੁੱਖ ਸਕੱਤਰ ਨੂੰ ਫਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਲਈ ਹਦਾਇਤਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ

    ਚੰਡੀਗੜ੍ਹ, 22 ਜੁਲਾਈ ( ਰਾਜਿੰਦਰ ਭਦੌੜੀਆ )
    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਦੀ ਮੁੱਖ ਸਕੱਤਰ ਨੂੰ ਕੋਵਿਡ ਦੇ ਮੱਦੇਨਜ਼ਰ ਫਿਲਮਾਂ, ਗਾਣਿਆਂ, ਸ਼ੋਆਂ ਆਦਿ ਲਈ ਸੁਰੱਖਿਅਤ ਸ਼ੂਟਿੰਗ ਕਰਨ ਲਈ ਸਪੱਸ਼ਟ ਹਦਾਇਤਾਂ ਤਿਆਰ ਕਰਨ ਸਬੰਧੀ ਨਿਰਦੇਸ਼ ਦਿੱਤੇ ਹਨ।
    ਮੁੱਖ ਮੰਤਰੀ ਵੱਲੋਂ ਤਿੰਨ ਪੰਜਾਬੀ ਗਾਇਕਾਂ/ਕਲਾਕਾਰਾਂ ਵੱਲੋਂ ਕੈਬਨਿਟ ਮੀਟਿੰਗ ਉਪਰੰਤ ਸੰਖੇਪ ਜਿਹੀ ਵੀਡਿਓ ਕਾਨਫਰੰਸ ਮਿਲਣੀ ਦੌਰਾਨ ਇਸ ਸਬੰਧੀ ਮੰਗ ਕੀਤੀ ਗਈ ਸੀ। ‘ਗਿੱਪੀ ਗਰੇਵਾਲ’, ਰਣਜੀਤ ਬਾਵਾ ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਵੱਲੋਂ ਪਿਛਲੇ ਮਹੀਨੇ ਸੂਬੇ ਵਿੱਚ ਸ਼ੂਟਿੰਗਾਂ ਮੁੜ ਸ਼ੁਰੂ ਕਰਨ ਬਾਰੇ ਐਲਾਨ ਕੀਤਾ ਗਿਆ ਸੀ ਪਰ ਸਪੱਸ਼ਟ ਦਿਸ਼ਾ ਨਿਰਦੇਸ਼ਾਂ ਦੀ ਅਣਹੋਂਦ ਕਾਰਨ ਸ਼ੂਟਿੰਗ ਦਾ ਕੰਮ ਮੁੜ ਸ਼ੁਰੂ ਕਰਨਾ ਔਖਾ ਹੈ ਜਿਹੜੀਆਂ ਕਿ ਲੌਕਡਾਊਨ ਸਮੇਂ ਤੋਂ ਪੂਰੀ ਤਰ੍ਹਾਂ ਬੰਦ ਹਨ।
    ਕਲਾਕਾਰਾਂ ਦੇ ਸਰੋਕਾਰ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕਿਹਾ ਕਿ ਇਸ ਸਬੰਧੀ ਜਲਦੀ ਹੀ ਲੋੜੀਂਦੀਆਂ ਹਦਾਇਤਾਂ ਲਿਆਂਦੀਆਂ ਜਾਣ ਤਾਂ ਜੋ ਕੋਵਿਡ ਸਬੰਧੀ ਸੁਰੱਖਿਆ ਇਹਤਿਆਤਾਂ ਦੀ ਪਾਲਣਾ ਨਾਲ ਸ਼ੂਟਿੰਗ ਦਾ ਕੰਮ ਸੁਖਾਲਾ ਸ਼ੁਰੂ ਹੋ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!