ਦੁੱਖਭੰਜਨ ਰੰਧਾਵਾ
0351920036369
ਤੇਰੇ ਬਾਜੋਂ ਜੀਣ ਬਾਰੇ ਸੋਚਿਆ ਜੇ ਮੈਂ,
ਅੱਗ ਦੇ ਸਮੁੰਦਰ ਚ ਤਾਰੀ ਲਾਉਣੀਂ ਪੈਣੀਂ ਏ |
ਸਾਹ ਮੈਨੂੰ ਚਿਖਾ ਦੇ ਹਵਾਲੇ ਪੈਣੇਂ ਕਰਨੇਂ,
ਮੌਤ ਨਾਲ ਫੇਰ ਜਾ ਕੇ ਯਾਰੀ ਲਾਉਣੀਂ ਪੈਣੀਂ ਏ |

ਜਦੋਂ-ਜਦੋਂ ਦਿਲ ਮੇਰਾ ਤੈਨੂੰ ਲੈ ਕੇ ਡੋਲੇਗਾ,
ਨਾਂ ਤੇਰਾ ਮੇਰਿਆਂ ਨੀਂ ਗੀਤਾਂ ਵਿੱਚ ਬੋਲੇਗਾ,
ਭੇਦ ਤੇਰਾ ਮੇਰਾ ਦੱਸ ਤੀਜਾ ਕੌਣ ਖੋਲੇਗਾ,
ਮੈਨੂੰ ਇੱਕ ਡੁੱਬਕੀ ਮਿਆਰੀ ਲਾਉਣੀਂ ਪੈਣੀਂ ਏ |
ਤੇਰੇ ਬਾਜੋਂ ਜੀਣ ਬਾਰੇ ਸੋਚਿਆ ਜੇ ਮੈਂ,
ਅੱਗ ਦੇ ਸਮੁੰਦਰ ਚ ਤਾਰੀ ਲਾਉਣੀਂ ਪੈਣੀਂ ਏ |
ਤੂੰ ਤੇ ਨਈਂ ਲਾਇਆ ਹੁਣ ਮੌਤ ਪਹਿਰਾ ਲਾਵੇਗੀ,
ਹੰਢਣਾਂ ਸੀ ਤੇਰੇ ਨਾਲ ਹੁਣ ਮੌਤ ਹੰਢਾਵੇਗੀ,
ਦਿਲ ਦੇ ਸੰਦੂਕ ਵਿੱਚੋਂ ਚਾਅ ਵੀ ਚੁਰਾਵੇਗੀ,
ਮੈਨੂੰ ਏਸ ਜਹਾਨ ਚੋਂ ਉਡਾਰੀ ਲਾਉਣੀਂ ਪੈਣੀਂ ਏਂ |
ਤੇਰੇ ਬਾਜੋਂ ਜੀਣ ਬਾਰੇ ਸੋਚਿਆ ਜੇ ਮੈਂ,
ਅੱਗ ਦੇ ਸਮੁੰਦਰ ਚ ਤਾਰੀ ਲਾਉਣੀਂ ਪੈਣੀਂ ਏ |
ਮੈਂ ਅਾਪਣੇਂ ਤਾਂ ਗਿਣੇਂ ਨਈਂ ਕਿੰਨੇਂ ਕੂ ਗੁਨਾਂਹ ਨੇਂ,
ਜਿਉਣ ਜੋਗਾ ਰੱਖਿਆ ਮੈਨੂ਼ੰ ਤੇਰੀ ਛਾਂ ਨੇਂ,
ਜਿੰਨਾਂ ਵੀ ਮੈਂ ਬਚਿਆ ਬਚਾਇਆ ਤੇਰੀ ਹਾਂ ਨੇਂ,
ਚੋਟ ਮੈਨੂੰ ਕਿਤੇ ਤਾਂ ਕਰਾਰੀ ਲਾਉਣੀਂ ਪੈਣੀਂ ਏਂ |
ਤੇਰੇ ਬਾਜੋਂ ਜੀਣ ਬਾਰੇ ਸੋਚਿਆ ਜੇ ਮੈਂ,
ਅੱਗ ਦੇ ਸਮੁੰਦਰ ਚ ਤਾਰੀ ਲਾਉਣੀਂ ਪੈਣੀਂ ਏ |
ਯਾਦ ਵਿੱਚ ਇੱਕ ਯਾਰਾ ਠੰਡਾ ਹੌਕਾ ਭਰ ਦਈਂ,
ਦੋ ਚਾਰ ਤਸਵੀਰਾਂ ਜਾ ਕੇ ਕੋਨੇਂ ਵਿੱਚ ਧਰ ਦਈਂ,
ਮੈਂ ਭਟਕਾਂ ਨਾ ਦਰ-ਦਰ ਕੋਈ ਐਸਾ ਵਰ ਦਈਂ,
ਤੈਨੂ਼ੰ ਹੀ ਆ ਕੇ ਅੰਗਿਆਰੀ ਲਾਉਣ ਪੈਣੀਂ ਏ |
ਤੇਰੇ ਬਾਜੋਂ ਜੀਣ ਬਾਰੇ ਸੋਚਿਆ ਜੇ ਮੈਂ,
ਅੱਗ ਦੇ ਸਮੁੰਦਰ ਚ ਤਾਰੀ ਲਾਉਣੀਂ ਪੈਣੀਂ ਏ |
ਦੁੱਖਭੰਜਨ ਵੀ ਕੀ ਆਖੇ ਕੀ ਤੋਂ ਕੀ ਹੋ ਗਿਆ,
ਰੋਇਆ ਨਈਂ ਸੀ ਕਦੇ ਪਰ ਅੱਥਰੂ ਵੀ ਚੋ ਗਿਆ
ਮਰਕੇ ਵੀ ਵਿੱਸਰਨਾ ਨਈਂ ਹੋ ਅੱਜ ਜੋ ਗਿਆ,
ਜ਼ਖਮਾਂ ਦੀ ਪੀੜ ਲਈ ਕਟਾਰੀ ਲਾਉਣੀਂ ਪੈਣੀ ਏ|
ਤੇਰੇ ਬਾਜੋਂ ਜੀਣ ਬਾਰੇ ਸੋਚਿਆ ਜੇ ਮੈਂ,
ਅੱਗ ਦੇ ਸਮੁੰਦਰ ਚ ਤਾਰੀ ਲਾਉਣੀਂ ਪੈਣੀਂ ਏ |