ਬਠਿੰਡਾ (ਪੰਜ ਦਰਿਆ ਬਿਊਰੋ)
ਮਿਊਜ਼ਿਕ ਪੁਆਇੰਟ ਕੰਪਨੀ ਤੇ ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਵੱਲੋਂ ਕੰਪਨੀ ਦੇ ਯੂਟਿਊਬ ਚੈਨਲ ਤੇ ਲਘੂ ਫਿਲਮ ਬਲੈਕ ਸੀਜ਼ਨ (ਕਾਲੀਆਂ ਰੁੱਤਾਂ) ਰਿਲੀਜ਼ ਕੀਤੀ ਗਈ। ਇਸ ਫ਼ਿਲਮ ਦੇ ਡਾਇਰੈਕਟਰ ਗੁਰਪਿਆਰ ਸਿੰਘ ਬਾਜਵਾ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਕਹਾਣੀ ਨੂੰ ਫਿਲਮਾਇਆ ਗਿਆ ਹੈ। ਕਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਸੰਗੀਤ ਪਰਿਵਾਰਾਂ ਦੇ ਹਲਾਤਾਂ ਨੂੰ ਬੜੇ ਤਰੀਕੇ ਦੇ ਨਾਲ ਉਹਨਾਂ ਦੇ ਦਰਦ ਦੀ ਤਸਵੀਰ ਨੂੰ ਬਿਆਨ ਕੀਤਾ ਹੈ। ਇਸ ਫਿਲਮ ਦੀ ਸਾਰੀ ਟੀਮ ਵੱਲੋਂ ਬੜੀ ਮੇਹਨਤ ਨਾਲ ਫਿਲਮ ਦੇ ਵਿੱਚ ਆਪਣੇ ਆਪਣੇ ਕਿਰਦਾਰ ਨੂੰ ਨਿਭਾਇਆ ਗਿਆ ਹੈ। ਫਿਲਮ ਦੇ ਕਹਾਣੀਕਾਰ ਤੇ ਅਦਾਕਾਰ ਮੀਤ ਮਨਤਾਰ ਵੱਲੋਂ ਇਸ ਫ਼ਿਲਮ ਦੇ ਜਰੀਏ ਇੱਕ ਚੰਗਾ ਸੁਨੇਹਾ ਦੇਣ ਲਈ ਕੋਸ਼ਿਸ਼ ਕੀਤੀ ਗਈ ਹੈ। ਆਖੀਰ ਦੇ ਵਿੱਚ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਸਿਰਜਣਾ ਕੀਤੀ ਗਈ ਹੈ ਜੋ ਸਫਲ ਵੀ ਹੋਇਆ ਹੈ। ਫਿਲਮ ਬਲੈਕ ਸੀਜ਼ਨ ਦੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਫਿਲਮ ਦੀ ਟੀਮ ਵੱਲੋਂ ਸੰਗੀਤਕ ਖੇਤਰ ਨਾਲ ਜੁੜੇ ਹੋਏ ਕਲਾਕਾਰਾਂ ਗਾਇਕ, ਢਾਡੀ ਕਵੀਸ਼ਰ, ਸਾਜੀ ,ਐਂਕਰ ਆਦਿ ਸਾਰਿਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਇਹ ਫ਼ਿਲਮ ਇੱਕ ਮੱਧ ਵਰਗੀ ਗਾਇਕ ਦੀ ਜਿੰਦਗੀ ‘ਤੇ ਆਧਾਰਿਤ ਹੈ ਤੇ ਉਹ ਇਹ ਸੁਨੇਹਾ ਹਰ ਘਰ ਤੱਕ ਪਹੁੰਚਾਉਣ ਦੇ ਲਈ ਸਾਥ ਦੇਣ।