ਰਾਜਕੁਮਾਰੀ ਡਾਇਨਾ ਤੇ ਪ੍ਰਿੰਸ ਚਾਰਲਸ

1981 ਵਿਚ, ਰਾਜਕੁਮਾਰੀ ਡਾਇਨਾ ਦਾ ਪ੍ਰਿੰਸ ਚਾਰਲਸ ਨਾਲ ਵਿਆਹ ਇਤਿਹਾਸ ਵਿਚ ਸਭ ਤੋਂ ਵੱਧ ਲੋਕਾਂ ਵੱਲੋਂ ਵੇਖਿਆ ਗਿਆ ਸੀ। ਲੋਕਾਂ ਦੀ ਰਾਜਕੁਮਾਰੀ ਨੇ ਇੱਕ ਸਮਾਰੋਹ ਵਿੱਚ ਭਵਿੱਖ ਦੇ ਰਾਜੇ ਨਾਲ ਕਰਵਾਏ ਵਿਆਹ ‘ਤੇ ਲਗਭਗ 57 ਮਿਲੀਅਨ ਪੌਂਡ ਖ਼ਰਚ ਆਇਆ ਸੀ।
ਰਾਜਕੁਮਾਰੀ ਡਾਇਨਾ ਦੇ ਇਕੱਲੇ ਵਿਆਹ ਦੇ ਪਹਿਰਾਵੇ ਦੀ ਕੀਮਤ ਹੀ £11,000 ਸੀ। ਕਥਿਤ ਤੌਰ ‘ਤੇ ਉਨ੍ਹਾਂ ਦੇ ਵਿਆਹ ਨੂੰ 74 ਦੇਸ਼ਾਂ ਦੇ ਟੈਲੀਵਿਜ਼ਨਾਂ ਦੇ 750 ਮਿਲੀਅਨ ਦਰਸ਼ਕਾਂ ਨੇ ਦੇਖਿਆ ਸੀ।
ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ

ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਦੇ ਵਿਆਹ ‘ਤੇ ਲਗਭਗ 23.7 ਮਿਲੀਅਨ ਪੌਂਡ ਖਰਚ ਹੋਣ ਦੀ ਖ਼ਬਰ ਮਿਲੀ ਹੈ। ਇਸ ਵਿਆਹ ਸੰਬੰਧੀ “ਵਿਜਿਟ ਬ੍ਰਿਟੇਨ” ਦਾ ਅਨੁਮਾਨ ਸੀ ਕਿ ਬੈਂਕ ਹਾਲੀਡੇਅ ਵਾਲੇ ਦਿਨ ਹੋਏ ਇਸ ਵਿਆਹ ਕਾਰਨ ਬਰਤਾਨਵੀ ਅਰਥਚਾਰੇ ਨੂੰ 2 ਬਿਲੀਅਨ ਪੌਂਡ ਦਾ ਮੁਨਾਫ਼ਾ ਹੋਵੇਗਾ।
ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ

2018 ਵਿੱਚ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੇ ਸ਼ਾਹੀ ਵਿਆਹ ਦੀ ਕੀਮਤ 32 ਮਿਲੀਅਨ ਪੌਂਡ ਸੀ। ਇਸ ਵਿਚੋਂ 30 ਮਿਲੀਅਨ ਡਾਲਰ ਵਿਆਹ ਅਤੇ ਆਲੇ ਦੁਆਲੇ ਦੇ ਸਮਾਗਮਾਂ ਦੀ ਸੁਰੱਖਿਆ ‘ਤੇ ਖ਼ਰਚ ਹੋਏ। ਵਿਆਹ ਦੀ ਯੋਜਨਾਬੰਦੀ ਕਰਨ ਵਾਲੀ ਵੈਬਸਾਈਟ ਅਤੇ ਐਪ “ਬ੍ਰਾਈਡਬੁੱਕ ਡੌਟ ਕੌਮ” ਦੁਆਰਾ ਬਾਕੀ ਖਰਚੇ ਦਾ ਮੁਲਾਂਕਣ ਕੀਤਾ ਗਿਆ। ਜਿਸ ਵਿਚ ਕੈਟਰਿੰਗ, ਫੁੱਲ ਅਤੇ ਹੋਰ ਸਾਜੋ ਸਮਾਨ ‘ਤੇ 2,099,873 ਪੌਂਡ ਖਰਚ ਕੀਤੇ ਗਏ ਸਨ।