
ਦੁੱਖਭੰਜਨ ਰੰਧਾਵਾ
0351920036369
ਮੈਨੂੰ ਕਾਹਤੋਂ ਖਾਈ ਜਾਂਦੀ,
ਪੀੜਾਂ ਦੇ ਕੀੜਿਆਂ ਦੀ ਵਾੜ |
ਮੈਨੂੰ ਚਾਰੇ ਪਾਸੇ ਜਾਪੇ,
ਤੇਰੇ ਬਾਜੋਂ ਕਾਸਤੋਂ ਉਜਾੜ |
ਖਾ ਚੱਲੇ ਮੈਨੂੰ ਵੱਡ-ਵੱਡ ਕੇ ਤਸੀਹੇ,
ਮੇਰੇ ਸਾਹਾਂ ਦੇ ਸੱਥ ਕਿਹੜੀ ਪੈ ਗਏ ਲੀਹੇ,
ਮੇਰੇ ਨਾਲ ਮੇਰੇ ਚਾਵਾਂ ਨੂੰ ਵੀ ,
ਕਟਹਿਰੇ ਦਿੱਤਾ ਚਾੜ |
ਮੈਨੂੰ ਕਾਹਤੋਂ ਖਾਈ ਜਾਂਦੀ,
ਪੀੜਾਂ ਦੇ ਕੀੜਿਆਂ ਦੀ ਵਾੜ |
ਮੇਰੇ ਮਾਸ ਵਿੱਚ ਪੀੜਾਂ ਸਦਾ ਭਰੀਆਂ ਨੇਂ ਜ਼ਹਿਰਾਂ,
ਮੇਰਾ ਛਾਂ ਮੱਤੇ ਸੱਜਣਾਂ ਨੇ ਨਾਂ ਰੱਖਿਆ ਦੁਪਹਿਰਾਂ,
ਉਹਨਾਂ ਦਾ ਕਰੇ ਜਦੋਂ ਦਿਲ,
ਮੈਨੂੰ ਲੈਂਦੇ ਨੇਂ ਸਾੜ |
ਮੈਨੂੰ ਕਾਹਤੋਂ ਖਾਈ ਜਾਂਦੀ,
ਪੀੜਾਂ ਦੇ ਕੀੜਿਆਂ ਦੀ ਵਾੜ |
ਚੱਬ ਲਿਆ ਹਾਵਾਂ ਤੇ ਚਿੱਥਿਆ ਏ ਹੌਕਿਆਂ ਨੂੰ,
ਸੁਨਹਿਰੀ ਬੜਾ ਜਾਣ ਦਿੱਤਾ ਹੱਥਾਂ ਚੋਂ ਮੌਕਿਆਂ ਨੂੰ
ਭਰ ਗਈ ਏ ਹੁਣ ਖਾ ,
ਲਈ ਕੀੜਿਆਂ ਨੇ ਦਾੜ |
ਮੈਨੂੰ ਕਾਹਤੋਂ ਖਾਈ ਜਾਂਦੀ,
ਪੀੜਾਂ ਦੇ ਕੀੜਿਆਂ ਦੀ ਵਾੜ |
ਤੇਰੇ ਮੈਂ ਵੈਰਾਗ ਵਿੱਚ ਨੀ ਰੋਂਦਾ-ਰੋਂਦਾ ਮਰਜਾਂ,
ਰੱਜ ਮੈਨੂੰ ਦੇ ਤਸੀਹੇ ਹੋ ਸਕਦੈ ਮੈਂ ਜਰਜਾਂ,
ਮੈਨੂੰ ਲਗ ਕੇ ਤੂੰ ਘੁਣ ਵਾਂਗੂ ,
ਦਿੱਤਾ ਈ ਪਛਾੜ |
ਮੈਨੂੰ ਕਾਹਤੋਂ ਖਾਈ ਜਾਂਦੀ,
ਪੀੜਾਂ ਦੇ ਕੀੜਿਆਂ ਦੀ ਵਾੜ |
ਜਬਰ ਤੇਰਾ ਸਬਰ ਮੇਰਾ ਕਿਤੇ ਤੋੜ ਸੁੱਟੇ ਨਾ,
ਤੇਰਾ ਦਿੱਤਾ ਜੋ ਗੁਲਾਬ ਕਦੇ ਸੋਹੰਦਾ ਸੀ ਗੁੱਟੇ ਨਾ,
ਭੱਠ ਤੇਰੇ ਪਿਆਰ ਦਾ,
ਮੈਨੂੰ ਰੱਖੇ ਰਾੜ-ਰਾੜ |
ਮੈਨੂੰ ਕਾਹਤੋਂ ਖਾਈ ਜਾਂਦੀ,
ਪੀੜਾਂ ਦੇ ਕੀੜਿਆਂ ਦੀ ਵਾੜ |
ਦੁੱਖਭੰਜਨ ਦੇ ਦਿਲ ਨੂੰ ਦਲੇਰੀ ਹੁਣ ਵੱਢਦੀ,
ਤੇਰੇ ਹਿਰਖ ਦੀ ਟੀਸ ਹੁਣ ਉਹਨੂੰ ਨਹੀਂ ਛੱਡਦੀ,
ਤੇਰੀ ਦਿੱਤੀ ਹੋਈ ਨਸੀਹਤ,
ਨੇ ਖੋਲੇ ਨੇਂ ਕਵਾੜ |
ਮੈਨੂੰ ਕਾਹਤੋਂ ਖਾਈ ਜਾਂਦੀ,
ਪੀੜਾਂ ਦੇ ਕੀੜਿਆਂ ਦੀ ਵਾੜ |