ਜੱਗਾ ਗਿੱਲ ਸਾਫੂਵਾਲਾ

ਮਰੀ ਚੰਗਿਆਈ ਤੇ ਬੁਰਾਈ ਲੋਕੋ ਆ ਗਈ
ਕਲਯੁਗ ਜ਼ੋਰਾਂ ਤੇ ਜਮਾਨਾਂ ਮਾੜਾ ਆ ਗਿਆ
ਰਾਕਸ਼ਾਂ ਤੋ ਭੈੜਾ ਬੰਦਾ ਬਣਿਆਂ ਜਹਾਨ ਵਿੱਚ
ਨੋਚ ਕੇ ਮਸੂਮਾਂ ਦੀਆਂ ਇੱਜਤਾਂ ਨੂੰ ਖਾ ਗਿਆ
ਅੱਜ ਭੋਰਾ ਪ੍ਰਵਾਹ ਕੋਈ ਕਿਸੇ ਦੀ ਨੀ ਕਰਦਾ
ਹੈ ਤੂੰ ਕਿਹੜੀ ਚੀਜ਼ ਬੰਦਾ ਰੱਬ ਤੋਂ ਨੀ ਡਰਦਾ
ਗੋਲਕਾਂ ਨੂੰ ਲੁੱਟ ਕੰਮ ਆਪਣਾ ਚਲਾ ਲਿਆ
ਮਰੀ ਚੰਗਿਆਈ ਤੇ ਬੁਰਾਈ ਲੋਕੋ ਆ ਗਈ
ਕਲਯੁਗ ਜ਼ੋਰਾਂ ਤੇ ਜ਼ਮਾਨਾ ਮਾੜਾ ਆ ਗਿਆ
ਦੱਬਣਾ ਏ ਹੱਕ ਅਤੇ ਖੋਹ-ਖੋਹ ਕੇ ਖਾਵਣਾ
ਪੈਸਿਆਂ ਦੇ ਜ਼ੋਰ ਨਾਲ ਮਾੜੇ ਨੂੰ ਡਰਾਵਣਾਂ
ਐਸਾ ਦਸਤੂਰ ਅੱਜ ਬੰਦੇ ਨੇ ਬਣਾ ਲਿਆ
ਮਰੀ ਚੰਗਿਆਈ ਤੇ ਬੁਰਾਈ ਲੋਕੋ ਆ ਗਈ
ਕਲਯੁਗ ਜ਼ੋਰਾਂ ਤੇ ਜ਼ਮਾਨਾ ਮਾੜਾ ਆ ਗਿਆ
ਨਸ਼ਿਆ ਦੇ ਵਿੱਚ ਗ਼ਲਤਾਨ ਹੈ ਜਵਾਨੀ ਹੋਈ
ਆਪਣੀ ਪਰਾਈ ਤੇ ਜ਼ੁਬਾਨ ਵੀ ਬੇਗਾਨੀ ਹੋਈ
ਜੀ ੳ ਅ ਵਾਲਾ ਅਸੀਂ ਸਬਕ ਭੁਲਾ ਲਿਆ
ਮਰੀ ਚੰਗਿਆਈ ਤੇ ਬੁਰਾਈ ਲੋਕੋ ਆ ਗਈ
ਕਲਯੁਗ ਜ਼ੋਰਾਂ ਤੇ ਜ਼ਮਾਨਾ ਮਾੜਾ ਆ ਗਿਆ
ਸਾਫੂਵਾਲੀਆ ਤੂੰ ਕਾਹਤੋ ਰੌਲਾ ਫਿਰੇ ਪਾਂਵਦਾ
ਮਰੀਆਂ ਜ਼ਮੀਰਾਂ ਨੂੰ ਕਿਉਂ ਫਿਰਦਾ ਜਗਾਂਵਦਾ
ਛੱਡ ਪਰਾਂ ਗਿੱਲਾ ਕਾਹਤੋਂ ਵਕਤ ਗਵਾ ਲਿਆ
ਮਰੀ ਚੰਗਿਆਈ ਤੇ ਬੁਰਾਈ ਲੋਕੋ ਆ ਗਈ
ਕਲਯੁਗ ਜ਼ੋਰਾਂ ਤੇ ਜ਼ਮਾਨਾ ਮਾੜਾ ਆ ਗਿਆ।