4 C
United Kingdom
Friday, March 6, 2026

More

    ਸਕਾਟਲੈਂਡ ਵਿੱਚ ਖੁਦਾਈ ਦੌਰਾਨ ਮਿਲੇ 700 ਸਾਲ ਪੁਰਾਣੇ ਮਨੁੱਖੀ ਪਿੰਜਰ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਐਡਿਨਬਰਾ ਵਿੱਚ ਟਰਾਮ ਦੇ ਵਿਸਥਾਰ ਦੇ ਸੰਬੰਧ ਵਿੱਚ ਹੋ ਰਹੀ ਖੁਦਾਈ ਦੌਰਾਨ 700 ਸਾਲ ਪੁਰਾਣੇ ਮਨੁੱਖੀ ਅਵਸੇਸ਼ ਮਿਲੇ ਹਨ। ਪੁਰਾਤੱਤਵ-ਵਿਗਿਆਨੀਆਂ ਨੇ ਦੱਖਣੀ ਲੀਥ ਪੈਰਿਸ਼ ਚਰਚ ਦੇ ਬਾਹਰ 1300 ਅਤੇ 1650 ਦੇ ਮੱਧਯੁਗੀ ਕਬਰਾਂ ਵਿੱਚ ਹੁਣ ਤੱਕ ਦਸ ਲਾਸ਼ਾਂ ਲੱਭੀਆਂ ਹਨ। ਜਾਂਚ ਅਤੇ ਵਿਸ਼ਲੇਸ਼ਣ ਵਿਭਾਗ ਇਸ ਨਾਲ ਮੱਧਯੁਗੀ ਲੀਥ ਦੇ ਲੋਕਾਂ ਦੀ ਸ਼ੁਰੂਆਤ, ਸਿਹਤ, ਬਿਮਾਰੀਆਂ ਅਤੇ ਖੁਰਾਕ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਕੌਂਸਲ ਦੇ ਪੁਰਾਤੱਤਵ-ਵਿਗਿਆਨੀ ਜੌਹਨ ਲੌਸਨ ਨੇ ਕਿਹਾ ਕਿ “ਇਤਿਹਾਸਕ ਬੰਦਰਗਾਹ ਅਤੇ ਲੀਥ ਕਸਬਾ ਸਕਾਟਲੈਂਡ ਦੇ ਸਭ ਤੋਂ ਮਹੱਤਵਪੂਰਣ ਸ਼ਹਿਰੀ ਪੁਰਾਤੱਤਵ ਸਥਾਨਾਂ ਵਿੱਚੋਂ ਇੱਕ ਹੈ ਜੋ ਕਿ 900 ਸਾਲਾਂ ਤੋਂ ਪਹਿਲਾਂ ਦੇ ਜੀਵਨ ਦੇ ਸਬੂਤ ਹਨ।ਇਹਨਾਂ ਨਾਲ ਉਸ ਸਮੇਂ ਦੇ ਲੋਕਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!