ਅਸ਼ੋਕ ਵਰਮਾ
ਮਾਨਸਾ, 18 ਜੁਲਾਈ : ਮਾਨਸਾ ਪੁਲਿਸ ਨੇ ਜਿਲਾ ਮੈਜਿਸਟਰੇਟ ਮਾਨਸਾ ਵੱਲੋਂ ਜਾਰੀ ਹੁਕਮਾ ਦੀ ਉਲੰਘਣਾਂ ਸਬੰਧੀ ਪਿਛਲੇ ਦਿਨੀਂ ਮਾਨਸਾ ਜਿਲੇ ’ਚ 16 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਵਿਰੁੱਧ 7 ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਮਾਨਸਾ ਡਾ ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਿਸ ਨੇ ਗਸ਼ਤ ਦੌਰਾਨ ਰਣਜੀਤ ਸਿੰਘ ਪੁੱਤਰ ਨਿਰੰਜਨ ਸਿੰਘ, ਬੱਗਾ ਸਿੰਘ ਪੁੱਤਰ ਮਹਿੰਦਰ ਸਿੰਘ, ਜੱਗਰ ਸਿੰਘ ਪੁੱਤਰ ਲੱਛੂ ਸਿੰਘ, ਦਰਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਬਲਰਾਮ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀਆਨ ਬਹਾਦਰਪੁਰ ਨੂੰ ਕਾਬੂ ਕਰਕੇ ਥਾਣਾ ਬਰੇਟਾ ਵਿਖੇ ’ਚ ਧਾਰਾ 188,269 ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਬੋਹਾ ਪੁਲਿਸ ਨੇ ਬਲਜਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਰਾਮਪੁਰ ਮੰਡੇਰ ਨੂੰ ਮੋਟਰਸਾਈਕਲ ਪਲਟੀਨਾ ਸਮੇਤ ਕਾਬੂ ਕਰਕੇ ਥਾਣਾ ਬੋਹਾ ਵਿਖੇ ਅ/ਧ 188 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਬੋਹਾ ਦੀ ਹੀ ਪੁਲਿਸ ਨੇ ਚੈਕਿੰਗ ਦੌਰਾਨ ਸੇਵਕ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਵਾਰਡ ਨੰਬਰ 6 ਬੋਹਾ ਨੂੰ ਕਾਬੂ ਕਰਕੇ ਧਾਰਾ188 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਥਾਣਾ ਜੋਗਾ ਦੀ ਪੁਲਿਸ ਨੇ ਗਸ਼ਤ ਦੌਰਾਨ ਸੁਖਮੀਤ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਕੋਟ ਦੁੱਨਾ ਅਤੇ ਰਾਜਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਹੀਰੋ ਕਲਾਂ ਖਿਲਾਫ ਧਾਰਾ188 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸੇ ਤਰਾਂ ਥਾਣਾ ਝੁਨੀਰ ਪੁਲਿਸ ਨੇ ਚੈਕਿੰਗ ਦੌਰਾਨ ਹਰਪਾਲ ਸਿੰਘ ਉਰਫ ਬਿੰਦਰ ਪੁੱਤਰ ਗੁਰਮੇਲ ਸਿੰਘ ਵਾਸੀ ਲਖਮੀਰਵਾਲਾ ਨੂੰ ਕਾਬੂ ਕਰਕੇ ਉਸ ਤੋਂ 6 ਬੋਤਲਾਂ ਸ਼ਰਾਬ ਵੀ ਬਰਾਮਦ ਹੋਣ ਤੇ ਉਸ ਦੇ ਵਿਰੁੱਧ ਥਾਣਾ ਝੁਨੀਰ ਵਿਖੇ ਧਾਰਾ 188 ਅਤੇ 61 ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਹਨ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਤੇ ਨੇਕ ਸਿੰਘ ਪੁੱਤਰ ਨਿਰੰਜਨ ਸਿੰਘ, ਸਮਸੇਰ ਸਿੰਘ ਪੁੱਤਰ ਭੋਲੂ ਸਿੰਘ, ਸੰਦੀਪ ਸਿੰਘ ਪੁੱਤਰ ਦਰਸਨ ਸਿੰਘ, ਨਾਜਰ ਸਿੰਘ ਪੁੱਤਰ ਜੁੰਮਾ ਸਿੰਘ ਅਤੇ ਜੋਗੀ ਸਿੰਘ ਪੁੱਤਰ ਬੂਟਾ ਸਿੰਘ ਵਾਸੀਆਨ ਦਿਆਲਪੁਰਾ ਨੂੰ ਤਾਸ਼ ਦੇ ਪੱਤਿਆਂ ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਅਤੇ ਜਿਲਾ ਮੈਜਿਸਟਰੇਟ ਮਾਨਸਾ ਦੇ ਹੁਕਮਾਂ ਦੀ ਉਲੰਘਣਾਂ ਸਬੰਧੀ ਕਾਬੂ ਕਰਕੇ ਇੰਨਾਂ ਵਿਰੁੱਧ ਥਾਣਾ ਬਰੇਟਾ ਵਿਖੇ ਧਾਰਾ 188,269 ਹਿੰ:ਦੰ: ਅਤੇ ਜੂਆ ਐਕਟ ਦਾ ਮੁਕੱਦਮਾ ਦਰਜ ਕੀਤਾ ਹੈ।
ਥਾਣਾ ਸਿਟੀ-1 ਮਾਨਸਾ ਪੁਲਿਸ ਨੇ ਡਿੰਪੀ ਗੋਇਲ ਪੁੱਤਰ ਜਗਨ ਨਾਥ ਵਾਸੀ ਮਾਨਸਾ, ਮੰਗਤ ਰਾਮ ਪੁੱਤਰ ਬਿਰਜ ਲਾਲ ਵਾਸੀ ਭੈਣੀਬਾਘਾ, ਰਮੇਸ਼ ਕੁਮਾਰ ਪੁੱਤਰ ਬਦਰੀ ਨਾਥ ਵਾਸੀ ਮਾਨਸਾ ਨੇ ਤਾਜ ਪੈਲੇਸ ਨੇੜੇ ਪੁਲ ਸੂਆ ਜੁਵਾਹਰਕੇ, ਸ਼ਾਦੀ ਵਿੱਚ ਜਿਆਦਾ ਇਕੱਠ ਕਰਕੇ ਜਿਲਾ ਮੈਜਿਸਟਰੇਟ ਮਾਨਸਾ ਦੇ ਹੁਕਮਾਂ ਦੀ ਉਲੰਘਣਾਂ ਕੀਤੀ ਜਾ ਰਹੀ ਹੈ, ਜਿਸ ਤੇ ਧਾਰਾ188,269 ਹਿੰ:ਦੰ: ਅਤੇ ਧਾਰਾ-51 ਡਾਇਜਾਸਟਰ ਮੈਨੇਜਮੈਂਟ ਐਕਟ-2005 ਤਹਿਤ ਮੁਕੱਦਮਾ ਦਰਜ ਕਰਕੇ ਡਿੰਪੀ ਗੋਇਲ ਨੂੰ ਕਾਬੂ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਕਿਹਾ ਕਿ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਪਹਿਲਾਂ ਦੀ ਤਰਾਂ ਹੀ ਪ੍ਰਸਾਸਨ ਦਾ ਸਾਥ ਦਿੱਤਾ ਜਾਵੇ ।