ਪੰਜਾਬੀ ਗਾਇਕ ਦਿਲਰਾਜ ਆਪਣੇ ਨਵੇਂ ਨਕੋਰ ਗੀਤ ‘ਤੇਰੀ ਯਾਰੀ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਹਾਜਰ ਹੋਏ, ਜਿਸਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਸਬੰਧੀ ਜਾਣਕਾਰੀ ਦਿੰਦਿਆਂ ਅਦਾਕਾਰ ਤੇ ਗੀਤਕਾਰ ਮੀਤ ਭਿੰਡਰ ਨੇ ਦੱਸਿਆ ਕਿ ਰੀਵੇਂਜ ਰਿਕਾਰਡਜ਼ ਐਂਡ ਸਾਜਨ ਸਿੰਘ ਕੋਹਾਰ ਦੀ ਪੇਸ਼ਕਸ਼ ਵਿਚਲੇ ਗੀਤ ‘ਤੇਰੀ ਯਾਰੀਨੂੰ ਕਲਮਬੱਧ ਕੀਤਾ ਹੈ ਗੀਤਕਾਰ ਸਾਜਨ ਕੋਹਾੜ ਨੇ ਅਤੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਐੱਮ ਵੀਰ ਨੇ। ਇਸ ਗੀਤ ਦੇ ਨਿਰਮਾਤਾ ਸੋਨੂ ਸਹੋਤਾ ਹਨ। ਗਾਇਕ ਦਿਲਰਾਜ ਦੇ ਗੀਤ ‘ਤੇਰੀ ਯਾਰੀ ਨੂੰ ਸੋਸ਼ਲ ਮੀਡੀਆ ਯੂ-ਟਿਊਬ ਤੋਂ ਇਲਾਵਾ ਵੱਖ ਵੱਖ ਟੀ.ਵੀ ਚੈਨਲਾਂ ਤੇ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਸੁਖਚੈਨ ਸਿੰਘ ਠੱਠੀ ਭਾਈ
8437932924