11.3 C
United Kingdom
Sunday, May 19, 2024

More

    ਕਾਵਿ ਰੇਖਾ ਚਿੱਤਰ- ਹਰਮੀਤ ਵਿਦਿਆਰਥੀ

    ਹਰਮੀਤ ਵਿਦਿਆਰਥੀ ਦੇ ਵਿੱਚ,
    ਨਿਮਰਤਾ ਤੇ ਕੁੱਟ-ਕੁੱਟ ਭਰਿਆ ਪਿਆਰ।
    ਬਈ ਮੂੰਹੋਂ ਨਿਕਲਣ ਸ਼ਬਦ ਬੜੇ ਮਿੱਠੜੇ,
    ਸਭਨਾ ਦਾ ਕਰੇ ਸਤਿਕਾਰ।

    ਪਿੱਛੇ ਪਿੰਡ ਛੱਡ ਕੇ ਆਉਣਾ ਪੈ ਗਿਆ,
    ਏਹੀ ਸੀ ਮਾਲਕ ਥੀਂ ਮਨਜੂਰ।
    ਪਿੰਡ ਜੰਡਵਾਲਾ ਤਹਿਸੀਲ ਚੂਨੀਆਂ,
    ਤੇ ਜੋ ਅੱਜ ਕੱਲ ਜਿਲਾ ਕਸੂਰ।
    ਜੁੜਿਆ ਹਾਲੇ ਵੀ ਨਾਲ ਜੜਾਂ ਦੇ,
    ਟੁੱਟਣ ਨਹੀਂ ਦਿੱਤੀ ਕਦੇ ਤਾਰ।
    ਹਰਮੀਤ ਵਿਦਿਆਰਥੀ ਦੇ ਵਿੱਚ

    ਪੜ ਲਿਖ ਕੇ ਪੁੱਤਰ ਅਮਰੀਕ ਸਿੰਘ,
    ਦਾ ਲਗ ਗਿਆ ਸੀ ਪਟਵਾਰੀ ।
    ਸਾਰੀ ਉਮਰ ਹਲਾਲ ਦੀ ਖਾਧੀ,
    ਤੇ ਕੀਤੀ ਰੋਹਬ ਨਾਲ ਸਰਦਾਰੀ।
    ਦਾਦੇ ਪੜਦਾਦੇ ਦਾ ਨਾ ਰੌਸ਼ਨ,
    ਹੈ ਕਰਿਆ ਵਿੱਚ ਸੰਸਾਰ।
    ਹਰਮੀਤ ਵਿਦਿਆਰਥੀ ਦੇ ਵਿੱਚ

    ਬਾਲ ਵਰੇਸੇ ਨਿੱਕੀਆਂ ਨਿੱਕੀਆਂ,
    ਖੇਡਾਂ ਦੇ ਸਨ ਖੂਬ ਨਜ਼ਾਰੇ।
    ਇਕੱਲਾ ਇਕੱਲਾ ਸੀ ਚੀਜੀ ਲਿਆਉਂਦਾ,
    ਤੇ ਆੜੀ ਬਹਿ ਕੇ ਖਾਂਦੇ ਸੀ ਸਾਰੇ।
    ਸਭ ਦੇ ਨਿੱਕੇ ਨਿੱਕੇ ਨਾਂ ਹੁੰਦੇ ਸਨ,
    ਤੇ ਬੜੇ ਸੋਹਣੇ ਕਿਰਦਾਰ।
    ਹਰਮੀਤ ਵਿਦਿਆਰਥੀ ਦੇ ਵਿੱਚ

    ਮਾਂ ਮਨਜੀਤ ਕੌਰ ਨੇ ਜਦ ਵੀ,
    ਦੁੱਧ ਰਿੜਕੇ ਕੇ ਲੱਸੀ ਕੱਢੀ।
    ਆਪਾਂ ਤਾਂ ਫਿਰ ਲੱਸੀ ਦੇ ਨਾਲ,
    ਕਦੇ ਮੱਖਣੀ ਵੀ ਨਾ ਛੱਡੀ।
    ਅੱਜ ਵੀ ਬਚਪਨ ਦੇ ਵਿਹੜੇ ਵਿੱਚ,
    ਖੜਕੇ ਓ ਨਾਦਾਨ ਤੇ ਭੋਲਾ ਬਾਰ।
    ਹਰਮੀਤ ਵਿਦਿਆਰਥੀ ਦੇ ਵਿੱਚ

    ਚੇਤੇ ਆਉਂਦੈ ਟਾਕੀਆਂ ਵਾਲਾ ਝੋਲਾ,
    ਲੈ ਕੇ ਜਦੋਂ ਪਿੰਡ ਵਾਲੇ ਸਕੂਲੇ ਜਾਣਾ।
    ਅੱਧੀ ਛੁੱਟੀ ਨੂੰ ਰੋਟੀ ਵਾਲਾ ਡੱਬਾ,
    ਕੱਢਕੇ ਨਾਲ ਵਾਲੇ ਦਾ ਈ ਖਾਣਾਂ।
    ਬਾਲ ਸਭਾ ਵਿੱਚ ਯਾਦ ਏ ਅੱਜ,
    ਵੀ ਜੋ ਲਗਦਾ ਸੀ ਕਵੀ ਦਰਬਾਰ।
    ਹਰਮੀਤ ਵਿਦਿਆਰਥੀ ਦੇ ਵਿੱਚ

    ਪੰਜਾਬੀ ਦਾ ਪਰਚਮ ਹੱਥ ਵਿੱਚ,
    ਤੇ ਚਲਦਾ ਲਸ਼ਕਰ ਦੇ ਨਾਲ |
    ਸ਼ਬਦਾਂ ਨਾਲ ਇਨਸਾਫ ਕਰੇ,
    ਸ਼ਾਇਰੀ ਕਰਦਾ ਬਹੁਤ ਕਮਾਲ |
    ਡਿੱਗਣ ਨਈਂ ਕਦੇ ਦਿੱਤਾ ਉਸਨੇ
    ਆਪਣਾ ਕਾਵਿ ਮਿਆਰ |
    ਹਰਮੀਤ ਵਿਦਿਆਰਥੀ ਦੇ ਵਿੱਚ

    ਕੇਂਦਰੀ ਪੰਜਾਬੀ ਲੇਖਕ ਸਭਾ ਦਾ ,
    ਹੈ ਤਿੰਨ ਵਾਰ ਰਿਹਾ ਮੀਤ ਪ੍ਰਧਾਨ |
    ਮਾਂ ਬੋਲੀ ਦੇ ਪ੍ਰਚਾਰ ਲਈ ਕੰਮ,
    ਕੀਤੇ ਲਾ ਕੇ ਧੁਰੋਂ ਧਿਆਨ |
    ਚਰਨੀਂ ਮਾਂ ਬੋਲੀ ਦੇ ਰਹਿਣਾਂ,
    ਖਾਣੀਂ ਨਹੀਂ ਕਦੇ ਹਾਰ |
    ਹਰਮੀਤ ਵਿਦਿਆਰਥੀ ਦੇ ਵਿੱਚ

    ਹਰਮੀਤ ਨੇਂ ਬਾਕਮਾਲ ਅੱਜ-ਤੱਕ,
    ਸਾਹਿਤ ਦੀ ਝੋਲੀ ਪਾਈਆਂ ਕਿਤਾਬਾਂ |
    ਦੇਖੋ ਸ਼ਬਦਾਂ ਦੀ ਅਲਮਾਰੀ ਅੰਦਰ,
    ਉਸਨੇਂ ਸਾਂਭ ਲਈਆਂ ਸਭ ਯਾਦਾਂ |
    ਉੱਠਣਾਂ-ਬਹਿਣਾ, ਸੌਣਾਂ-ਜਾਗਣਾਂ,
    ਹੁੰਦਾ ਸੰਗ ਯਾਦਾਂ ਦੇ ਯਾਰ |
    ਹਰਮੀਤ ਵਿਦਿਆਰਥੀ ਦੇ ਵਿੱਚ

    ਹਰਮੀਤ ਸਰਕਾਰੀ ਉੱਚ ਅਹੁਦੇ ਤੇ ,
    ਅੱਜ-ਕੱਲ ਨਿਭਾ ਰਿਹਾ ਏ ਸੇਵਾਵਾਂ |
    ਵੱਡੇ-ਛੋਟੇ ਦੀ ਇੱਜ਼ਤ ਕਰਦਾ ਤੇ,
    ਝੱਟ ਲੈਂਦਾ ਸਾਂਭ ਦੁਆਵਾਂ |
    ਖਾਵੇ ਹੱਕ ਹਲਾਲ ਹਮੇਸ਼ਾ,
    ਤੇ ਨਿੱਤ ਰੱਬੀ ਕਰੇ ਦੀਦਾਰ |
    ਹਰਮੀਤ ਵਿਦਿਆਰਥੀ ਦੇ ਵਿੱਚ

    ਬਸਤੇ ਵਿੱਚ ਸੀ ਪਾ-ਪਾ ਰੱਖਦਾ,
    ਹਮੇਸ਼ਾ ਨਿੱਕੀਆਂ-ਨਿੱਕੀਆਂ ਚੀਜ਼ਾਂ |
    ਭੁੱਲ ਨਈਂ ਹੁੰਦਾ ਬਾਪੂ ਨੇ ਕਰੀਆਂ ਸੱਭੇ,
    ਵਿਦਿਆਰਥੀ ਦੀਆਂ ਪੂਰੀਆ ਸੱਭੇ ਰੀਝਾਂ |
    ਦੁੱਖਭੰਜਨਾਂ ਉਹਨਾਂ ਰੀਝਾ ਕਰਕੇ ਹੀ,
    ਹੈ ਅੱਜ ਪੂਰਾ-ਪੂਰਾ ਸਿੰਗਾਰ |
    ਹਰਮੀਤ ਵਿਦਿਆਰਥੀ ਦੇ ਵਿੱਚ

    PUNJ DARYA

    Leave a Reply

    Latest Posts

    error: Content is protected !!