
ਲੰਡਨ (ਨਿਊਜ ਡੈਸਕ) ਵਿਸ਼ਵ ਭਰ ਦੇ ਕਾਰੋਬਾਰੀ ਮੁਖੀਆਂ ਨੂੰ ਉਹਨਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਮੰਚ ਮੁਹੱਈਆ ਕਰਵਾਉਣ ਅਤੇ ਉਹਨਾਂ ਦੇ ਕਾਰਜਾਂ ਨੂੰ ਸਨਮਾਨ ਦੇਣ ਦੇ ਮਕਸਦ ਨਾਲ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਦਾ ਆਯੋਜਨ 12 ਮਈ ਨੂੰ ਹੋਣ ਜਾ ਰਿਹਾ ਹੈ। ਪਿਕਸੀ ਜੌਬ ਅਤੇ ਪੰਜ ਦਰਿਆ ਯੂਕੇ ਦੇ ਸਾਂਝੇ ਉਪਰਾਲੇ ਨਾਲ ਹੋ ਰਹੇ ਇਸ ਵਿਸ਼ਵ ਪੱਧਰੀ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਮੁਲਕਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼ਿਰਕਤ ਕਰਕੇ ਜਿੱਥੇ ਸਨਮਾਨ ਹਾਸਲ ਕਰਨਗੇ ਉੱਥੇ ਆਪਣੀ ਸਫਲਤਾ ਦੇ ਰਾਜ ਵੀ ਸਾਂਝੇ ਕਰਨਗੇ। ਜਿਕਰਯੋਗ ਹੈ ਦੁਬਈ ਵਸਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਐਵਾਰਡ ਭੇਂਟ ਕਰਨ ਲਈ ਸ਼ਿਰਕਤ ਕਰਨਗੀਆਂ। ਦੁਬਈ ਦੇ ਮੈਟ੍ਰੋਪੋਲੀਟਿਨ ਹੋਟਲ ਵਿੱਚ 12 ਮਈ ਨੂੰ ਹੋਣ ਜਾ ਰਹੇ ਇਸ ਐਵਾਰਡ ਸਮਾਰੋਹ ਲਈ ਨਾਮਜਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਅਗਲੇਰੀ ਜਾਣਕਾਰੀ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ।