13.7 C
United Kingdom
Monday, June 22, 2026

More

    ਮਿਸ਼ਨ ਫਤਹਿ ਮੁਹਿੰਮ ਤਹਿਤ ਕੋਵਿਡ-19 ਖਿਲਾਫ਼ ਵਿੱਢੀ ਜੰਗ ਜ਼ਿਲ੍ਹਾ ਵਾਸੀਆ ਲਈ ਲਾਹੇਵੰਦ ਸਾਬਿਤ ਹੋਈ-ਤ੍ਰਿਪਾਠੀ

    *ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਬ ਡਵੀਜ਼ਨ ਮਲੇਰਕੋਟਲਾ ਵਿਖੇ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲੜੀਵਾਰ ਜਾਗਰੂਕਤਾ ਮੁਹਿੰਮ ਦਾ ਕੀਤਾ ਆਗਾਜ਼
    *ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਯਤਨ ਜਾਰੀ

    ਮਲੇਰਕੋਟਲਾ/ਸੰਗਰੂਰ, 17 ਜੁਲਾਈ: (ਪੰਜ ਦਰਿਆ ਬਿਊਰੋ, ਜਮੀਲ ਜੌੜਾ)


    ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫਤਹਿ ਮੁਹਿੰਮ ਤਹਿਤ ਕੋਵਿਡ-19 ਖਿਲਾਫ਼ ਮਲੇਰਕੋਟਲਾ ਵਿਖੇ ਵਿੱਢੀ ਜੰਗ ਜ਼ਿਲ੍ਹਾ ਵਾਸੀਆ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਅੱਜ ਸਬਡਵੀਜ਼ਨ ਮਲੇਰਕੋਟਲਾ ਦੇ ਸਥਾਨਕ ਰੈਸਟ ਹਾਊਸ ਵਿਖੇ ਧਾਰਮਿਕ ਸੰਸਥਾਵਾਂ, ਸਾਮਾਜਿਕ ਸੰਸਥਾਵਾਂ, ਮੈਡੀਕਲ ਐਸੋਸੀਏਸ਼ਨ, ਦੁਕਾਨਦਾਰਾਂ ਅਤੇ ਹੋਰਨਾਂ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲੜੀਵਾਰ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਨ ਵੇਲੇ ਕੀਤਾ।
    ਸ੍ਰੀ ਤ੍ਰਿਪਾਠੀ ਨੇ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤੋਂ ਪਹਿਲਾ ਗੁਰਦੁਵਾਰਾ ਹਾਅ ਦਾ ਨਾਅਰਾ, ਮਸਜਿਦ ਨੇੜੇ ਸਰਹੰਦੀ ਗੇਟ, ਮੰਦਿਰ ਸ੍ਰੀ ਹਨੂਮਾਨ ਜੀ ਵਿਖੇ ਨਤਮਸਤਕ ਹੋ ਕੇ ਲੋਕਾਈ ਦੇ ਭਲੇ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ ਦੀ ਨਾਮੁਰਾਦ ਬਿਮਾਰੀ ਤੋਂ ਹਰ ਵਰਗ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਜਾਗਰੂਕ ਕਰਨਾ ਹਰੇਕ ਮਲੇਰਕੋਟਲਾ ਵਾਸੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੀ ਸਿਹਤ ਅਤੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ, ਜਿਸਦੇ ਲਈ ਸ਼ਹਿਰ ਵਾਸੀਆ ਦਾ ਸਹਿਯੋਗ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਮਾਂ ਬਦਲੇਗਾ ਅਤੇ ਅਸੀ ਸਾਰੇ ਕੋਵਿਡ ਦੀ ਜੰਗ ਜਿੱਤ ਕੇ ਰਹਾਂਗੇ, ਜਿਸਦੇ ਲਈ ਹਰੇਕ ਸ਼ਹਿਰ ਵਾਸੀ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕੋਵਿਡ ਦੇ ਬਚਾਅ ਬਾਰੇ ਜਾਗਰੂਕ ਕਰਨਾ ਪਵੇਗਾ।


    ਉਨ੍ਹਾਂ ਕਿਹਾ ਕਿ ਕੋਵਿਡ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਮਾਸਕ ਪਾਉਣਾ, ਸਾਮਾਜਿਕ ਦੂਰੀ ਬਣਾ ਕੇ ਰੱਖਣਾ, ਬਿਨਾਂ ਕਿਸੇ ਜਰੂਰੀ ਕੰਮ ਤੋਂ ਇਕੱਠ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਮੰਤਵ ਤਹਿਤ ਅੱਜ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ, ਮਹੁੱਲਿਆਂ ਵਿਖੇ ਟੀਮਾਂ ਭੇਜ ਕੇ ਮਾਸਕ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਮਾਸਕ ਦੀ ਅਹਿਮੀਅਤ ਅਤੇ ਕੋਵਿਡ ਦੇ ਬਚਾਅ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ 18 ਜੁਲਾਈ ਨੂੰ ਐਨ.ਜੀ.ਓ ਵੱਲੋਂ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ ਪਹੁੰਚ ਕਰਕੇ ਮਾਸਕ ਵੰਡੇ ਜਾਣਗੇ ਅਤੇ ਰੋਜ਼ਾਨਾ ਕੋਵਿਡ ਦੇ ਬਚਾਅ ਬਾਰੇ ਵੱਖ ਵੱਖ ਗਤਿਵਿਧੀਆਂ ਜਾਰੀ ਰਹਿਣਗੀਆਂ


    ਵਧੀਕ ਡਿਪਟੀ ਕਮਿਸ਼ਨਰ  (ਜਨਰਲ ) ਸ੍ਰੀ ਰਾਜੇਸ਼ ਤ੍ਰਿ੍ਰਪਾਠੀ, ਐਸ.ਡੀ.ਐਮ ਮਲੇਰਕੋਟਲਾ ਸ੍ਰ ਵਿਕਰਮਜੀਤ ਪਾਂਥੇ, ਐਸ.ਪੀ. ਮਲੇਰਕੋਟਲਾ ਸ੍ਰੀ ਮਨਜੀਤ ਸਿੰਘ, ਡੀ.ਐਸ.ਪੀ. ਸ੍ਰੀ ਚਰਨਪਾਲ, ਤਹਿਸੀਲਦਾਰ ਸ੍ਰੀ ਬਾਦਲਦੀਨ ਸਮੇਤ ਹੋਰਨਾਂ ਅਧਿਕਾਰੀਆਂ ਨੇ ਕ੍ਰਮਵਾਰ ਦਿੱਲੀ ਗੇਟ, ਸਰਹੰਦੀ ਗੇਟ, ਕੈਲੋ ਗੇਟ, ਹੈਦਰਸ਼ੇਖ, ਕਲੱਬ ਚੌਂਕ ਆਦਿ ਵਿਖੇ ਮਾਸਕ ਵੰਡ ਕੇ ਲੋਕਾਂ ਨੂੰ ਕੋਵਿਡ 19 ਦੇ ਬਚਾਅ ਬਾਰੇ ਜਾਗਰੂਕ ਕੀਤਾ।
    ਇਸ ਮੌਕੇ ਸਹਾਇਕ ਕਮਿਸ਼ਨਰ ਅੰਡਰ ਟ੍ਰੇਨਿਗ ਦੇਵਦਰਸ਼ਦੀਪ ਸਿੰਘ, ਇੰਦਰਜੀਤ ਸਿੰਘ ਮੁੰਡੇ, ਮੁਹੰਮਦ ਤਾਹਿਰ, ਡਾ. ਮੁਹੰਮਦ ਤਨਵੀਰ, ਪ੍ਰੋਫੈਸਰ ਮੁਹੰਮਦ ਰਫੀ, ਮੁਫ਼ਤੀ ਇਰਤਿਕਾ ਉਲ ਹਸਨ, ਆਸਮਾ, ਡਾ. ਸਾਜੀਆ ਅੰਜੂਮ ਸਮੇਤ ਸ਼ਹਿਰ ਦੇ ਵੱਖ-ਵੱਖ ਵਰਗਾਂ ਤੋਂ ਸ਼ਖਸ਼ੀਅਤਾਂ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!