14.8 C
United Kingdom
Monday, June 22, 2026

More

    ਸੱਚ

    ਹੁਣ ਤੱਕ ਸੱਚ ਹੀ ਮੇਰੇ ਕੰਮ ਆਇਆ।
    ਯਾਰਾਂ ਲਈ ਜਿਸ ਵੀ ਕੰਮ ਨੂੰ ਹੱਥ ਪਾਇਆ।
    ਠੇਸ ਨਾ ਲੱਗੇ ਰੂਹ ਦੀ ਕੱਚੀ ਕਲੀ ਨੂੰ,
    ਦਿਲ ਦੇ ਕੋਮਲ ਜਜ਼ਬੇ ਨੂੰ ਹੱਡੀਂ ਹੰਢਾਇਆ।
    ਖਾਲੀਪਣ ਜ਼ਿੰਦਗੀ ਦਾ ਭਰਨ ਲਈ,
    ਉਹਨਾਂ ਦੀਆਂ ਪੀੜਾਂ ਜਰਨ ਖ਼ਾਤਰ ਮੈਂ ਆਇਆ।
    ਮੈਂ ਬਨਵਾਸ ਕੱਟਿਆ ਚੁੱਪ ਚਾਪ ਰਾਤਾਂ ਅੰਦਰ,
    ਪਰਖ਼ ਦੀ ਖ਼ਾਤਰ ਕਦੇ ਮੈਨੂੰ ਜ਼ਹਿਰ ਵੀ ਪਿਲਾਇਆ।
    ਬੰਦਾ ਹੈ ਬੰਦੇ ਦੀ ਦਾਰੂ,ਬਚਨ ਨਿਭਾਉਣ ਦੀ ਲੲੀ,
    ਪ੍ਰਸ਼ੋਤਮ ਨੇ ਸੱਚੀ ! ਦੁਨੀਆਂ ਤੇ ਨਾਂ ਕਮਾਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!