14.8 C
United Kingdom
Monday, June 22, 2026

More

    ਹੰਝੂ


    ਨੈਣ ਕਟੋਰੇ ਹੰਝੂ ਸਾਥੀ,
    ਭਰ ਭਰ ਬਾਹਰ ਨੂੰ ਆਉਂਦੇ।
    ਨਹੀਂ ਰੁਕਦੇ ਕਿਸੇ ਦੇ ਰੋਕਿਆਂ,
    ਆਪ ਮੁਹਾਰੇ ਚੋਂਦੇ।
    ਆਪਣੀ ਗੱਲ ਕਦੇ ਨਾ ਦੱਸਣ,
    ਗੀਤ ਬਿਰਹੋਂ ਦੇ ਗਾਉਂਦੇ।
    ਜਦੋਂ ਕੋਈ ਵਿਛੜੇ ਦਿਲ ਦਾ ਮਹਿਰਮ,
    ਜਾ ਆਪਣਿਆਂ ਨੂੰ ਗਲ ਲਾਉਂਦੇ।
    ਹੰਝੂ ਸਾਥੀ ਜਿੰਦ ਮੇਰੀ ਦੇ,
    ਰਹਿੰਦੇ ਜੀ ਲਵਾਉਂਦੇ।
    ਬਣ ਸਮੁੰਦਰ ਜਦ ਵੀ ਵਗਦੇ,
    ਪਰ ਕਦੇ ਨੀ ਪਿਆਸ ਬਝਾਉਂਦੇ।
    ਲੁਕੀਆਂ ਪੀੜਾਂ ਦਿਲ ਦੇ ਅੰਦਰ,
    ਬਿਨ ਬੋਲਿਆਂ ਸਮਝਾਉਂਦੇ,
    ਪੱਤੋ ਹੰਝੂ ਮੋਤੀ ਹੁੰਦੇ,
    ਜੋ ਗਲੇ ਦਾ ਹਾਰ ਬਣਾਉਂਦੇ।
    ਹਰਪ੍ਰੀਤ ਪੱਤੋ

    ਪਿੰਡ ਪੱਤੋ ਹੀਰਾ ਸਿੰਘ (ਮੋਗਾ) 94658-21417

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!