ਵਾਤਾਵਰਣ ਦੀ ਸਾਂਭ-ਸੰਭਾਲ ਲਈ ਉੱਤਮ ਕਦਮ
ਮਾਲੇਰਕੋਟਲਾ, 17 ਜੁਲਾਈ (ਜਮੀਲ ਜੌੜਾ)
ਸਥਾਨਕ ਰੋਟਰੀ ਕਲੱਬ ਮਾਲੇਰਕੋਟਲਾ ਮਿਡ ਟਾਉਨ ਵਲੋਂ ਸੰਸਥਾ ਦੇ ਪ੍ਰਧਾਨ ਪਾਰਸ ਜੈਨ ਦੀ ਪ੍ਰਧਾਨਗੀ ਹੇਠ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੂੱਟੇ ਲਗਾ ਕੇ ਵਾਤਾਵਰਣ ਦਿਵਸ ਨੂੰ ਸਮਰਪਿਤ ਬੈਠਕ ਕੀਤੀ ਗਈ । ਇਸ ਮੋਕੇ ਮੁੱਖ ਮਹਿਮਾਨ ਵਜੋਂ ਐਸ. ਪੀ. ਮਾਲੇਰਕੋਟਲਾ ਸ. ਮਨਜੀਤ ਸਿੰਘ ਬਰਾੜ ਅਤੇ ਵਿਸ਼ੇਸ ਮਹਿਮਾਨ ਵਜੋਂ ਕਾਲਜ ਦੇ ਵਾਇਸ ਪ੍ਰਿੰਸਿਪਲ ਮੁਹਮੰਦ ਇਰਫਾਨ ਫਾਰੂਕੀ ਹਾਜਰ ਹੋਏ। ਇਨ੍ਹਾਂ ਦਾ ਸਵਾਗਤ ਰੋਟੇਰਿਅਨ ਰਾਜ ਕੁਮਾਰ ਜਿੰਦਲ, ਸਾਬਕਾ ਪ੍ਰਧਾਨ ਮਦਨ ਮੋਹਨ ਅਨੇਜਾ, ਸਾਬਕਾ ਪ੍ਰਧਾਨ ਸ. ਮਹਿੰਦਰ ਸਿੰਘ ਪੂਰਥੀ, ਰੋਟੇਰਿਅਨ ਸੁੱਖਪਾਲ ਗਰਗ ਅਤੇ ਰੋਟੇਰਿਅਨ ਦਰਸ਼ਨ ਮਿੱਤਲ ਨੇ ਫੁੱਲਾ ਦੇ ਗੁਲਦਸਤੇ ਭੇਟ ਕਰਕੇ ਕੀਤਾ। ਉਸ ਮੋਕੇ ਸ. ਮਨਜੀਤ ਸਿੰਘ ਬਰਾੜ ਅਤੇ ਇਰਫਾਨ ਫਾਰੂਕੀ ਨੇ ਸੰਬੋਧਣ ਵਿੱਚ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸੰਲਾਘਾ ਕਰਦਿਆ ਕਿਹਾ ਕਿ ਸੰਸਥਾਵਾਂ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਲਈ ਸਮੇਂ ਸਮੇਂ ਤੇ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨਾਂ ਦੀ ਸੰਭਾਲ ਵੀ ਜਰੂਰੀ ਹੈ। ਸਾਂਨੂੰ ਆਪਣੇ ਜਿੰਦਗੀ ਵਿੱਚ ਵੋਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜਿਸ ਨਾਲ ਸਾਡੀ ਆਉਣ ਵਾਲੀ ਪੀੜੀ ਲਈ ਅਸੀ ਸ਼ੁੱਧ ਵਾਤਾਵਰਣ ਵਚਾ ਕੇ ਰੱਖ ਸਕੀਏ। ਇਸ ਦੋਰਾਣ ਪ੍ਰਧਾਨ ਪਾਰਸ ਜੈਨ ਅਤੇ ਸਕੱਤਰ ਭੁਪੇਸ਼ ਜੈਨ ਨੇ ਦੱਸਿਆ ਕਿ ਇਸ ਮੋਕੇ ਸਰਕਾਰੀ ਕਾਲਜ ਵਿੱਚ 100 ਦੇ ਕਰੀਬ ਫੁਲਦਾਰ, ਫੱਲਦਾਰ ਅਤੇ ਛਾਇਆਦਾਰ ਬੂੱਟੇ ਲਗਾਏ ਗਏ ਹਨ। ਇਸ ਮੇਕੇ ਰੋਟੇਰਿਅਨ ਹੰਸਰਾਜ ਡੁਡੇਜਾ, ਸਹਾਇਕ ਸਕੱਤਰ ਰੋਟੇਰਿਅਨ ਵਿਕਾਸ ਜੈਨ ਅਤੇ ਰੋਟੇਰਿਅਨ ਖਜਾਨਚੀ ਅਮਿਤ ਜੈਨ ਸਮੇਤ ਕਾਲਜ ਦੇ ਪ੍ਰੋਫੈਸਰ ਮੁਹੰਮਦ ਸੁਹੇਬ, ਪ੍ਰੋ. ਸ਼ਾਹੀਦ ਅਤੇ ਪ੍ਰੋ. ਇਕਰਾਮ ਉਰ ਰਹਿਮਾਨ ਆਦਿ ਹਾਜ਼ਰ ਸਨ।