7.5 C
United Kingdom
Sunday, March 8, 2026

More

    ਬਠਿੰਡਾ-ਡੱਬਵਾਲੀ ਕੌਮੀ ਮਾਰਗ ਵੱਲੋਂ ਹਾਦਸਿਆਂ ਨੂੰ ਨਿਉਂਦਾ

    ਟਾਕੀਆਂ ਲਾਕੇ ਰੇਹੜੀ ਜਾ ਰਹੀ ਗੱਡੀ
    ਅਸ਼ੋਕ ਵਰਮਾ

    ਬਠਿੰਡਾ, 16 ਜੁਲਾਈ। ਬਠਿੰਡਾ-ਡੱਬਵਾਲੀ ਕੌਮੀ ਸੜਕ ਮਾਰਗ ਆਮ ਲੋਕਾਂ ਤੇ ਗੱਡੀਆਂ ਦੇ ਚਾਲਕਾਂ ਲਈ ਮੁਸੀਬਤ ਦਾ ਸਬੱਬ ਬਣ ਗਿਆ ਹੇ। ਇੰਜੀਨੀਅਰ ਕਾਲਜ ਕੋਲ ਸੜਕ ’ਤੇ ਬਣਿਆ ਵੱਡਾ ਖੱਡਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਸੜਕ ਤੇ ਅੱਧੀ ਦਰਜਨ ਦੇ ਕਰੀਬ ਲੋਕ ਹੱਡ ਗੋਡੇ ਤੁੜਵਾ ਚੁੱਕੇ ਹਨ।  ਦੂਸਰੀ ਵੱਡੀ ਸਮੱਸਿਆ ਇਸ ਸੜਕ ਦੇ ਦੂਜੇ ਪਾਸੇ ਏਮਜ਼ ਹਸਪਤਾਲ ਨੂੰ ਸੀਵਰੇਜ਼ ਸੁਵਿਧਾ ਦੇਣ ਲਈ ਬਣਾਏ ਦਰਜਨਾਂ ਮੇਨ ਹੋਲਾਂ ਦੀ ਹੈ ਜੋ  ਸੜਕ ਤੋਂ ਉੱਚੇ ਹੋਣ ਕਾਰਨ ਖਤਰਾ ਬਣਦੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇੰਨਾਂ ਨਾਲ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ਤੋਂ ਸਰਸਾ, ਹਿਸਾਰ, ਦਿੱਲੀ, ਸੰਗਰੀਆ, ਹਨੂੰਮਾਨਗੜ ਨੂੰ ਜਾਣ ਵਾਲੀ ਟਰੈਫਿਕ ਤੋਂ ਇਲਾਵਾ ਹੋਰ ਵੀ ਵੱਡੀ ਪੱਧਰ ’ਤੇ ਵਾਹਨ ਲੰਘਦੇ ਹਨ । ਇਸ ਸੜਕ ’ਤੇ ਤੇਲ ਸੋਧਕ ਕਾਰਖਾਨਾ ਹੋਣ ਕਾਰਨ ਤੇਲ ਟੈਂਕਰਾਂ,ਟਰਾਲਿਆਂ ਦੀ ਕਾਫੀ ਆਵਾਜਾਈ ਰਹਿੰਦੀ ਹੈ । ਸੀਵਰੇਜ ਬੋਰਡ ਵੱਲੋਂ ਇਸ ਸੜਕ ’ਤੇ ਏਮਜ ਹਸਪਤਾਲ ਨੂੰ ਸੀਵਰੇਜ ਪਾਇਆ ਹੈ ਜਿਸ ਦੇ ਦਰਜਨਾਂ ਸੀਵਰੇਜ ਦੇ ਹੋਲ ਸੜਕ ਤੋਂ ਉੱਚੇ ਹਨ।
        ਲੋਕ ਨਿਰਮਾਣ ਵਿਭਾਗ ਨੇ ਇਨਾਂ ਮੇਨ ਹੋਲਾਂ ਦੇ ਲੈਵਲ ਨੂੰ ਅਣਦੇਖਿਆ ਕਰਕੇ ਸੜਕ ਦੀ ਉਸਾਰੀ ਕਰ ਦਿੱਤੀ।  ਹੁਣ ਇਸ ਸੜਕ ’ਤੇ ਦੂਜੇ ਪਾਸੇ ਇੰਜੀਨੀਅਰ ਕਾਲਜ ਕੋਲ ਸੜਕ ਦੇ ਵਿਚਾਲੇ ਵੱਡਾ ਖੱਡਾ ਪੈ ਗਿਆ ਹੈ ਜੋ ਲੋਕਾਂ ਲਈ ਮੁਸਬੀਤ ਬਣਿਆ ਹੋਇਆ ਹੈ । ਮਹਿਕਮੇ  ਨੇ ਇਸ ਖੱਡੇ ਨੂੰ ਠੀਕ ਕਰਨ ਦੀ ਬਜਾਏ ਇਸ ਜਗਾ ਤੇ ਖਤਰੇ ਦਾ ਨਿਸਾਨ ਲਗਾ ਕੇ ਆਪਣੀ ਡਿਊਟੀ ਵਜਾ ਦਿੱਤੀ ਹੈ। ਇਸ ਸੜਕ ’ਤੇ ਪਹਿਲਾਂ ਵੀ ਖੱਡੇ ਪੈ ਚੁੱਕੇ ਹਨ ਜਿੱਥੇ ਵਾਰ ਟਾਕੀਆਂ ਲਗਾਈਆਂ ਜਾਂਦੀਆਂ ਹਨ। ਰਾਤ ਸਮੇਂ ਵਾਹਨ ਚਾਲਕਾਂ ਲਈ ਤਾਂ ਇਹ ਖੱਡਾ ਹੋਰ ਵੀ ਖਤਰਨਾਕ ਹੈ ਕਿਉਂਕਿ ਲਾਈਟਾਂ ਪੈਣ ਕਰਕੇ ਖੱਡਾ ਨਜ਼ਰ ਨਾ ਪੈਣ ਕਾਰਨ ਉਹ ਡਿੱਗ ਜਾਂਦੇ ਹਨ ਇਸ ਖੱਡੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਗੱਡੀਆਂ ਇਸ ਖੱਡੇ ਵਿੱਚ ਵੱਜ ਕੇ ਖਰਾਬ ਹੋ ਚੁੱਕੀਆਂ ਹਨ। ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ’ਤੇ ਬਣੇ ਉਚੇ ਸੀਵਰੇਜ ਦੇ ਹੋਲ ਅਤੇ ਸੜਕ ’ਤੇ ਪਏ ਖੱਡੇ ਠੀਕ ਕੀਤੇ ਜਾਣ
        ਹਾਦਸਾ ਵਪਾਰਨ ਤੋਂ ਬਾਅਦ ਜਾਗਦਾ ਪ੍ਰਸ਼ਾਸ਼ਨ
    ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਇਸ ਸੜਕ ਦਾ ਤਾਂ ਮਾੜਾ ਹਾਲ ਹੈ ਹੀ ਸਗੋਂ ਬਾਦਲ ਰੋਡ ’ਤੇ ਬਣੇ ਓਵਰ ਬਰਿੱਜ ਤੇ ਵੀ ਕਾਫੀ ਖੱਡੇ ਹਨ ਜਿੱਥੇ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ । ਉਨਾਂ ਕਿਹਾ ਕਿ ਪ੍ਰਸ਼ਾਸ਼ਨ ਦੀ ਨੀਂਦ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਖੁੱਲਦੀ ਹੈ ਜਦੋਂ ਕਿ ਚਾਹੀਦਾ ਇਹ ਹੈ ਕਿ ਇਸ ਸੜਕ ਦੀ ਪਹਿਲ ਦੇ ਅਧਾਰ ’ਤੇ ਮੁੰਰਮਤ ਕਰਵਾਈ ਜਾਏ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

              ਖੱਡਿਆਂ ਨੂੰ ਜਲਦੀ ਠੀਕ ਕਰਾਵਾਂਗੇ-ਜੇਈ
    ਲੋਕ ਨਿਰਮਾਣ ਵਿਭਾਗ ਦੇ ਜੇਈ ਸ਼ਮਸੇਰ ਸਿੰਘ ਦਾ ਕਹਿਣਾ ਸੀ ਕਿ ਇਸ ਸੜਕ ’ਤੇ ਮੀਂਹ ਦਾ ਪਾਣੀ ਖੜਨ ਕਾਰਨ ਖੱਡੇ ਪੈ ਜਾਂਦੇ ਹਨ ਜੋ ਭਰ ਦਿੱਤੇ ਜਾਂਦੇ ਹਨ ਅਤੇ ਹੁਣ ਫਿਰ ਪਾਣੀ ਕਾਰਨ ਖੱਡਾ ਬਣ ਗਿਆ ਹੈ ਜੋ ਜਲਦੀ ਠੀਕ ਕਰਵਾਇਆ ਜਾਵੇਗਾ। ਉਨਾਂ ਆਖਿਆ ਕਿ ਸੀਵਰੇਜ ਬੋਰਡ ਨੇ ਸੜਕ ਦੇ ਮੁਤਾਬਕ ਸੀਵਰੇਜ ਹੋਲ ਨਹੀਂ ਬਣਾਏ ਜਿਸ ਬਾਰੇ ਬੋਰਡ ਨੂੰ ਲੈਵਲ ਠੀਕ ਕਰਕੇ ਦੁਬਾਰਾ ਹੋਲ ਬਣਾਉਣ ਲਈ ਪੱਛਰ ਲਿਖ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਉਹ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਧਿਕਾਰੀਆਂ ਨੂੰ ਮੁੜ ਤੋਂ ਜਾਣੂੰ ਕਰਵਾਉਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!