3.5 C
United Kingdom
Sunday, March 8, 2026

More

    ਕਿਸਾਨ ਧਿਰਾਂ ਵੱਲੋਂ 27 ਜੁਲਾਈ ਦੇ ਘਿਰਾਓ ਲਈ ਜੱਥਾ ਮਾਰਚਾਂ ਦੀ ਮੁਹਿੰਮ

    ਅਸ਼ੋਕ ਵਰਮਾ                
    ਬਠਿੰਡਾ, 16 ਜੁਲਾਈ: ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ ) ਨੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ, ਬਿਜਲੀ ਐਕਟ ਸੋਧ ਬਿੱਲ 2020ਅਤੇ ਸੁੁਬਾਈ ਤੇ ਕੇਂਦਰੀ ਸਰਕਾਰਾਂ ਵੱਲੋਂ ਟੈਕਸ ਲਾ ਕੇ ਡੀਜਲ -ਪੈਟਰੋਲ ਦੀਆਂ ਵਧਾਈਆਂ ਕੀਮਤਾਂ ਖਿਲਾਫ ਕਿਸਾਨਾਂ ਨੂੰ ਲਾਮਬੰਦ ਕਰਨ ਅਤੇ 27 ਜੁਲਾਈ  ਨੁੰ ਭਾਜਪਾ -ਅਕਾਲੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਘਿਰਾਓ ਵਾਲੇ ਸਾਂਝੇ ਐਕਸ਼ਨ ਪ੍ਰੋਗਰਾਮ ਦੀ ਤਿਆਰੀ ਦੀ ਖਾਤਰ 19ਜੁਲਾਈ ਤੱਕ ਬਠਿੰਡੇ ਜਿਲੇ  ਦੇ ਰਾਮਪੁਰਾ ਬਲਾਕ ਦੇ ਪਿੰਡਾਂ ਰਾਮਪੁਰਾ, ਗਿੱਲ ਕਲਾਂ ,ਕਰਾੜਵਾਲਾ ,ਜੈਦ‘ ਜਿਉਂਦ ,ਪਿੱਥੋ ‘,ਮੰਡੀ ਕਲਾਂ ,ਖੋਖਰ ਢੱਡੇ, ਭੂੰਦੜ ਆਦਿ ਵਿੱਚ ਜੱਥਾ ਮਾਰਚ ਕੀਤਾ ਗਿਆ ।
                    ਇਸ ਮੌਕੇ  ਬੁਲਾਰਿਆਂ ਨੇ ਤਿੰਨਾਂ ਕੇਂਦਰੀ ਆਰਡੀਨੈਂਸਾਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਦੇ ਹਿੱਤਾਂ ਉੱਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਚਾਨਣਾ ਪਾਇਆ ।ਇਨਾਂ ਇਕੱਠਾਂ ਨੂੰ ਜਿਲਾ ਪ੍ਰਧਾਨ ਪਸ਼ਸੋਤਮ ਮਹਿਰਾਜ ,ਤੀਰਥ ਰਾਮ ਸੇਲਬਰਾਹ, ਦਰਸ਼ਨ ਢਿੱਲੋਂ  ,ਮਜਦੂਰ ਆਗੂ ਕੁਲਵੰਤ ਸੇਲਵਰਾ ,ਲੋਕ ਸੰਗਰਾਮ ਮੋਰਚੇ ਦੇ ਆਗੂ ਬਲਵੰਤ ਮਹਿਰਾਜ ਅਤੇ ਖ਼ਜ਼ਾਨਚੀ ਸੁਰਮੁਖ ਸਿੰਘ ਸੇਲਵਰਾ ਨੇ ਸੰਬੋਧਨ ਕੀਤਾ ਅਤੇ 27ਜੁਲਾਈ ਦੇ ਸਾਂਝੇ ਸੱਦੇ ਨੂੰ ਸਫ਼ਲ ਕਰਨ ਲਈ ਲੋਕਾਂ ਨੂੰ ਸੱਦਾ ਦਿੱਤਾ ।ਮਜ਼ਦੂਰ ਆਗੂ ਕੁਲਵੰਤ ਸਿੰਘ ਸੇਲਵਰਾ ਨੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵੱਲੋਂ ਪੇਂਡੂ ਔਰਤਾਂ ਤੋਂ ਜਬਰੀ ਕਿਸਤਾਂ ਕਰਵਾਉਣ ਦੀ ਖਾਤਰ ਉਨਾਂ ਨੂੰ ਡਰਾਉਣ ਧਮਕਾਉਣ ਅਤੇ ਪ੍ਰੇਸ਼ਾਨ ਕਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ । ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕਰੋਨਾ ਬਿਮਾਰੀ ਦੀ ਆੜ ਵਿੱਚ ਲੋਕਾਂ ਉੱਤੇ ਨਿੱਤ ਨਵੇਂ ਆਰਥਿਕ ਬੋਝ ਲੱਦਣ ਅਤੇ ਲੋਕਾਂ ਦੇ ਹੱਕੀ ਆਵਾਜ ਨੂੰ ਬੰਦ ਕਰਵਾਉਣ ਲਈ  ਲੋਕਾਂ ਦੇ ਰੋਸ ਧਰਨਿਆਂ ਉੱਤੇ ਪਾਬੰਦੀ ਲਾਉਣ ਖਿਲਾਫ ਡਟਣ ਦਾ ਐਲਾਨ ਕੀਤਾ । 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!