3.5 C
United Kingdom
Sunday, March 8, 2026

More

    ਰੈੱਡ ਕਰਾਸ ਵੱਲੋਂ ਮਿਸ਼ਨ ਫਤਿਹ ਅਧੀਨ ਚਲਾਈ ਜਾ ਰਹੀ ਹੈ ਜਾਗਰੂਕਤਾ ਮੁਹਿੰਮ

    ਅਸ਼ੋਕ ਵਰਮਾ
    ਬਠਿੰਡਾ, 16 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੰੂ ਕਾਮਯਾਬ ਕਰਨ ਲਈ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਜਿੱਥੇ ਐੱਨ ਜੀ ਓਜ਼ ਦੇ ਸਹਿਯੋਗ ਨਾਲ ਲੋਕਾਂ ਨੰੂ ਕੋਵਿਡ-19 ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉੱਥੇ ਆਮ ਲੋਕਾਂ ਨੰੂ ਘਰ ਘਰ ਜਾ ਕੇ ਮਾਸਕ ਅਤੇ ਜਾਗਰੂਕਤਾ ਪਰਚੇ ਵੀ ਵੰਡੇ ਜਾ ਰਹੇ ਹਨ। ਮੁਹਿੰਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੈਕਟਰੀ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਰੈੱਡ ਕਰਾਸ ਭਵਨ ਵਿਖੇ ਪਹਿਲਾਂ ਸ਼ਹਿਰ ਦੀਆਂ ਐੱਨਜੀਓਜ਼ ਨੰੂ ਮਿਸ਼ਨ ਫਤਿਹ ਦੀ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਨੂੰ ਇਸ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
                              ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੰੂ ਮਾਸਕ, ਜਾਗਰੂਕਤਾ ਪਰਚੇ, ਸਟੀਕਰ ਵੀ ਵੰਡੇ ਗਏ ਅਤੇ ਕੋਰੋਨਾ ਦੇ ਖਿਲਾਫ ਕੰਮ ਕਰੇ ਵਰਕਰਾਂ ਨੰੂ ਮਿਸ਼ਨ ਫਤਿਹ ਦੇ ਬੈਜ ਵੀ ਲਗਾਏ ਗਏ। ਇਸ ਦੌਰਾਨ ਰੈੱਡ ਕਰਾਸ ਸੁਸਾਇਟੀ ਵੱਲੋਂ ਸ਼ਹਿਰ ਦੇ ਕੋਰਟ ਰੋਡ, ਕਿਲਾ ਰੋਡ, ਮਹਿਣਾ ਚੌਂਕ ਆਦਿ ਬਜ਼ਾਰਾਂ ਅਤੇ ਪੁਲਿਸ ਨਾਕਿਆਂ ਤੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੰੂ ਜਾਗਰੂਕ ਕਰਕੇ ਪ੍ਰੇਰਿਤ ਕੀਤਾ ਗਿਆ ਕਿ ਉਹ ਹੈਂਡ ਵਾਸ਼ਿੰਗ ਅਤੇ ਮਾਸਕ ਦੀ ਸਹੀ ਢੰਗ ਨਾਲ ਵਰਤੋਂ ਕਰਨ। ਇਸ ਮੁਹਿੰਮ ਅਧੀਨ ਸ਼ਹੀਦ ਭਗਤ ਸਿੰਘ ਯੂਥ ਕਲੱਬ ਕੋਟਬਖਤੂ ਦੀ ਅਗਵਾਈ ਹੇਠ ਚੇਅਰਮੈਨ ਜਗਤਾਰ ਸਿੰਘ ਵੱਲੋਂ  ਰਾਮਾਂ ਮੰਡੀ, ਕੋਟਬਖਤੂ ਅਤੇ ਕੇਲੇਬਾਂਦਰ ਵਿਖੇ ਕੋਵਿਡ ਤੋਂ ਬਚਾਅ ਸੰਬੰਧੀ ਜਾਣੂ ਕਰਵਾਇਆ ਗਿਆ।
                         ਇਸ ਮੁਹਿੰਮ ਅਧੀਨ ਭੁੱਚੋ ਮੰਡੀ ਵਿਖੇ ਤਰਕਸ਼ੀਲ ਇਕਾਈ ਦੇ ਗੁਰਸੇਵਕ ਸੇਕੀ, ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ, ਸਾਵਨ ਕਿਰਪਾਲ ਰੂਹਾਨੀ ਮਿਸ਼ਨ, ਭਾਈ ਘਨਈਆ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਕੁਲਜੀਤ ਸਿੰਘ ਸੰਧੂ ਨੇ ਵੀ ਮਿਸ਼ਨ ਫਤਿਹ ਦਾ ਸੰਦੇਸ਼ ਆਮ ਲੋਕਾਂ ਤੱਕ ਘਰ ਘਰ ਪਹੰੁਚਾਇਆ ਗਿਆ। ਇਸ ਤੋਂ ਇਲਾਵਾ ਰਾਮਪੁਰਾ ਫੂਲ ਵਿਖੇ ਉਘੇ ਖ਼ੂਨਦਾਨੀਆਂ ਪਵਨ ਮਹਿਤਾ, ਪ੍ਰੀਤਮ ਸਿੰਘ, ਰਾਜ ਕੁਮਾਰ ਜੋਸ਼ੀ, ਮਨੋਹਰ ਅਤੇ ਸੰਦੀਪ ਦੇ ਸਹਿਯੋਗ ਨਾਲ ਮਿਸ਼ਨ ਫਤਿਹ ਦਾ ਸੁਨੇਹਾ ਲੋਕਾਂ ਦੇ ਦਰਾਂ ਤੱਕ ਪਹੰੁਚਾਇਆ ਗਿਆ।
    ਇਸ ਦੌਰਾਨ ਲੋਕਾਂ ਦੇ ਘਰਾਂ ਦੇ ਬਾਹਰ ਕੋਵਿਡ-19 ਤੋਂ ਬਚਾਅ ਸੰਬੰਧੀ ਸਟੀਕਰ ਚਿਪਕਾਏ ਗਏ ਅਤੇ ਜਾਗਰੂਕਤਾ ਪਰਚੇ ਵੀ ਵੰਡੇ ਗਏ। ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਵੱਲੋਂ ਇਸ ਮੁਹਿੰਮ ਅਧੀਨ ਇਲਾਕਾ ਨਿਵਾਸੀਆਂ ਨੰੂ ਹੈਂਡ ਵਾਸ਼ਿੰਗ ਦੇ ਤਰੀਕੇ ਸਿਖਾਏ ਗਏ ਅਤੇ ਮਾਸਕ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੇ ਟਿਪਸ ਦਿੱਤੇ ਗਏ। ਉਹਨਾਂ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਘਰੋਂ ਬਾਹਰ ਨਿਕਲ ਵੇਲੇ ਮੰੂਹ ਤੇ ਮਾਸਕ ਲਗਾਓ, ਹੱਥਾਂ ਨੰੂ ਚੰਗੀ ਤਰਾਂ ਸਾਬਣ ਪਾਣੀ ਨਾਲ ਵਾਰ-ਵਾਰ ਧੋਵੋ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ ਅਤੇ ਭੀੜ ਭਾੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰੋ।  
    ਸ਼੍ਰੀ ਨਰੇਸ਼ ਪਠਾਣੀਆਂ ਨੇ ਹੋਰ ਦੱਸਿਆ ਕਿ ਰੈੱਡ ਕਰਾਸ ਸੰਸਥਾ ਵੱਲੋਂ ਲਾੱਕਡਾਊਨ ਪੀਰੀਅਡ ਦੌਰਾਨ ਸ਼ਹਿਰ ਦੀਆਂ ਐੱਨਜੀਓਜ਼ ਦੇ ਸਹਿਯੋਗ ਨਾਲ ਬਲੱਡ ਬੈਂਕ ਬਠਿੰਡਾ ਲਈ 3000 ਦੇ ਕਰੀਬ ਯੂਨਿਟਾਂ ਖ਼ੂਨ ਦਾਨ ਕਰਵਾਇਆ ਗਿਆ, 220 ਪਰਿਵਾਰਾਂ ਨੰੂ ਰਾਸ਼ਨ ਕਿੱਟਾਂ, 26000 ਫੇਸ ਮਾਸਕਾਂ ਦੀ ਵੰਡ, 2500 ਬੋਤਲਾਂ ਸੈਨੀਟਾਈਜ਼ਰ, 450 ਲੀਟਰ ਹੈਂਡ ਸੈਨੀਟਾਈਜ਼ਰ, 1500 ਦੇ ਕਰੀਬ ਦਸਤਾਨੇ,  8 ਪੀਪੀ ਕਿਟਾਂ, 18000 ਬੋਤਲਾਂ ਦੁੱਧ, 900 ਸਾਬਣਾਂ ਵੰਡਣ ਤੋਂ ਇਲਾਵਾ 32 ਲੋੜਵੰਦ ਮਰੀਜਾਂ ਨੰੂ ਇਲਾਜ ਲਈ ਦਵਾਈਆਂ ਦੀ ਸਹਾਇਤਾ ਵੀ ਦਿੱਤੀ ਗਈ। ਮੁਹਿੰਮ ਨੂੰ ਸਫਲ ਬਣਾਉਣ ਲਈ ਅੰਬੂਜਾ ਸੀਮਿੰਟ ਫਾਂਊਡੇਸ਼ਨ ਵੱਲੋਂ ਕੋਵਿਡ-19 ਤੋਂ ਬਚਾਅ ਸੰਬੰਧੀ ਸਟੀਕਰ ਵੀ ਜ਼ਿਲਾ ਪ੍ਰਸ਼ਾਸਨ ਨੰੂ ਉਪਲੱਬਧ ਕਰਵਾਏ ਗਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!