ਸੰਗਰੂਰ . ਕੁਲਵੰਤ ਛਾਜਲੀ

ਇੱਥੋਂ ਨਜਦੀਕੀ ਪਿੰਡ ਜਖੇਪਲ ਵਿਖੇ ਆਮ ਆਦਮੀ ਪਾਰਟੀ ਹਲਕਾ ਦਿੜ੍ਹਬਾ ਦੇ ਬਲਾਕ ‘ਸੀ’ ਦੀ ਮੀਟਿੰਗ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਵਿਧਾਇਕ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੀਤੀ ਗਈ। ਇਸ ਮੀਟਿੰਗ ‘ਚ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੇ ਆਪੋ ਆਪਣੇ ਵਿਚਾਰ ਰੱਖਦਿਆਂ ਅਤੇ ਪਾਰਟੀ ਦੀਆਂ ਗਤੀਵਿਧੀਆਂ ਹੋਰ ਤੇਜ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਪਾਰਟੀ ‘ਚ ਮੇਹਨਤ ਇਮਾਨਦਾਰੀ ਨਾਲ ਵਧੀਆ ਕੰਮ ਕਰਨ ਵਾਲਿਆਂ ਦੀ ਸੂਚੀ ਨੂੰ ਤਿਆਰ ਕਰਕੇ ਇਨ੍ਹਾਂ ਚੋਂ, ਯੂਥ ਵਿੰਗ,ਕਿਸਾਨਵਿੰਗ,ਬਲਾਕ ਪ੍ਰਧਾਨ,ਸਰਕਲ ਪ੍ਰਧਾਨ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਜਲਦੀ ਹੀ ਸੂਚੀ ਜਾਰੀ ਕੀਤਾ ਜਾਵੇਗਾ। 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬੜੀ ਤੇਜ਼ੀ ਨਾਲ ਇੱਕਮੁੱਠ ਹੋ ਕੇ ਕੰਮ ਕੀਤਾ ਜਾ ਸਕੇ ਤਾਂ ਜੋ ਪੰਜਾਬ ਅੰਦਰ ਆਪ ਦੀ ਸਰਕਾਰ ਬਣਾਈ ਜਾ ਸਕੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਫਿਰ ਤੋਂ ਲੀਹਾਂ ਤੇ ਲਿਆਂਦਾ ਜਾ ਸਕੇ।ਇਸ ਮੌਕੇ ਹਲਕਾ ਯੂਥ ਸਕੱਤਰ ਜਿੰਦਰ ਖੋਖਰੀਆਂ ਨੇ ਦੱਸਿਆ ਕਿ ਸਾਰੇ ਵਰਕਰ ਪੰਜਾਬ ਦੇ ਲੋਕਾਂ ਵਿੱਚ ਜਾ ਕੇ ਦਿੱਲੀ ਸਰਕਾਰ ਵੱਲੋ ਕੀਤੇ ਕੰਮਾਂਕਾਰ ਬਾਰੇ ਜਾਗਰੂਤ ਕਰਨਗੇ ਤਾਂ ਜੋ ਦਿੱਲੀ ਸਰਕਾਰ ਵਾਂਗ ਪੰਜਾਬ ਵਿਚ ਜੋ ਮੁਢਲੀਆਂ ਸਹੂਲਤਾਂ ਜਿਵੇਂ ਸਿਹਤ ਸਹੂਲਤਾਂ, ਸਿੱਖਿਆ ਪ੍ਰਣਾਲੀ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ।ਉਨਾਂ ਨੇ ਇਹ ਦੱਸਿਆ ਜਿਵੇਂ ਕਿ ਬੀਤੇ ਦਿਨੀਂ ਸੀ.ਬੀ.ਐਸ.ਈ ਬੋਰਡ ਵੱਲੋ ਦਿੱਲੀ ਵਿੱਚ ਐਲਾਨ ਕੀਤੇ ਨਤੀਜੇ ਵਿੱਚੋਂ ਦਿੱਲੀ ਸਰਕਾਰ ਦੇ ਸਕੂਲ ਦੇਸ਼ ਵਿੱਚੋਂ ਸਿੱਖਿਆ ਵੱਲੋਂ ਪਹਿਲੇ ਨੰਬਰ ਤੇ ਆਏ ਹਨ।ਉਸ ਤਰਾਂ ਜੋ ਦਿੱਲੀ ਸਰਕਾਰ ਦੇ ਕੰਮਕਾਰ ਤੇ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਵਿੱਚ 2022 ਇਲੈਕਸ਼ਨ ਉਪਰ ਕੰਮ ਕੀਤਾ ਜਾਵੇ।ਇਸ ਮੌਕੇ ਲੀਗਲ ਵਿੰਗ ਸੰਗਰੂਰ ਦੇ ਪ੍ਰਧਾਨ ਤਪਿੰਦਰ ਸੋਹੀ,ਪੀਤੁ ਸਰਪੰਚ ਛਾਹੜ,ਮੁਸਤਾਨ ਢਿੱਲੋ, ਕਾਲਾ ਕਣਕਵਾਲ,ਹਰਵਿੰਦਰ ਖੋਖਰ,ਗੁਰਜੀਤ ਗਿਦੜਿਆਣੀ,ਹਰਭਜਨ ਜਖੇਪਲ, ਕਾਲਾ ਜਖੇਪਲ ,ਹਰਪਾਲ ਸੰਗਤਪੁਰਾ,ਗੁਰਨਾਮ ਲਾਦਲ,ਜੋਨਡੀਅਰ ਉਗਰਾਹਾਂ, ਪ੍ਰੀਤ ਧਰਮਗੜ,ਗੁਰਪ੍ਰੀਤ ਗੋਬਿੰਦਗੜ੍ਹ ਅਤੇ ਹੋਰ ਵਰਕਰ ਵੀ ਮੌਜੂਦ ਸਨ।