
ਜਦੋਂ ਇਨਸਾਨ ਆਪਣੇ ਅੰਦਰ ਛੁਪੀ ਕਲਾ ਨੂੰ ਦੂਜਿਆਂ ਦੀ ਭਲਾਈ ਲਈ ਇਨਸਾਨੀਅਤ ਸਾਹਮਣੇ ਲੈ ਕੇ ਆਉਂਦਾ ਹੈ ਤਾਂ ਉਸਦੀ ਪ੍ਰਸੰਸਾ ਸੰਸਾਰ ਦੇ ਕੋਨੇ-ਕੋਨੇ ਵਿਚ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਪਿੰਡ ਰੁੜਕੀ ਮੁਗ਼ਲਾਂ ਜ਼ਿਲ੍ਹਾ ਨਵਾਂਸ਼ਹਿਰ ਦੀ ਜੰਮਪਲ ਅਤੇ ਪਿਤਾ ਸ. ਬਖਤਾਵਰ ਸਿੰਘ ਸੋਹਲ ਅਤੇ ਮਾਤਾ ਕਸ਼ਮੀਰ ਕੌਰ ਸੋਹਲ ਦੀ ਲਾਡਲੀ ਧੀ ਰਛਪਾਲ ਗਿੱਲ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ।ਰਛਪਾਲ ਗਿੱਲ ਪੰਜਾਬ ਦੇ ਪ੍ਰਸਿੱਧ ਹਾਸਰਸ ਕਲਾਕਾਰ ਸ. ਜਸਵਿੰਦਰ ਸਿੰਘ ਭੱਲਾ ਨਾਲ ਵੀ ਕਈ ਕੰਪਨੀਆਂ ਲਈ ਕੰਮ ਕਰ ਚੁੱਕੀ ਹੈ।ਰਛਪਾਲ ਗਿੱਲ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ‘ਤੇ ਡੀ.ਏ.ਵੀ ਕਾਲਜ ਗੜ੍ਹਸ਼ੰਕਰ ਤੋਂ ਗ਼੍ਰੈਜ਼ੂਏਸ਼ਨ ਪਾਸ ਕੀਤੀ।ਉਹਨਾਂ ਕਾਲਜ ਵਿਚ ਬਾਰ੍ਹਵੀਂ ਕਲਾਸ ਵਿਚ ਸਭ ਤੋਂ ਵੱਧ ਨੰਬਰ ਲੈ ਕੇ ਟੌਪ ਕੀਤਾ।ਐਮ.ਏ. ਅੰਗ੍ਰੇਜ਼ੀ ਦਾ ਪਹਿਲਾ ਹੀ ਸਾਲ ਸੀ ਜਦੋਂ ਉਸਦਾ ਇਕ ਕੈਨੇਡੀਅਨ ਜੰਮਪਲ ਲੜਕੇ ਜਗਜੀਤ ਸਿੰਘ ਗਿੱਲ ਨਾਲ ਵਿਆਹ ਹੋ ਕੇ ਵੈਨਕੂਵਰ ਕੈਨੇਡਾ ਆ ਗਈ।ਉਹਨਾਂ ਦਾ ਕਹਿਣਾ ਹੈ ਕਿ ਉਸਨੂੰ ਉਸਦੇ ਦੋਵੇਂ ਪਰਿਵਾਰ ਨੇਕ ਕੰਮਾਂ ਲਈ ਬਹੁਤ ਸਹਾਰਾ ਦਿੰਦੇ ਰਹਿੰਦੇ ਹਨ।ਰਛਪਾਲ ਗਿੱਲ ਨੇ ਕੈਨੇਡਾ ਆ ਕੇ ਕਈ ਸਾਲ ਇਕ ਜ਼ਿਊਲਰੀ ਸਟੋਰ ਤੇ ਕੰਮ ਕੀਤਾ। ਫਿਰ ਨਰਸਿੰਗ ਦੀ ਪੜ੍ਹਾਈ ਕੀਤੀ ਤੇ 6 ਸਾਲ ਇਕ ਟੀ.ਵੀ. ਹੋਸਟ ਵਜੋਂ ਲਸ਼ਕਾਰਾ ਟੀ.ਵੀ. ਕੈਨੇਡਾ ਨਾਲ ਕੰਮ ਕੀਤਾ। ਨੌਕਰੀ ਦੇ ਕਾਰਨ ਬਿਜ਼ੀ ਹੋਣ ਕਰਕੇ ਟੀ.ਵੀ. ਪ੍ਰੋਗਰਾਮ ਉਹਨਾਂ ਨੂੰ ਵਿਚਾਲੇ ਹੈ ਛੱਡਣਾ ਪਿਆ ਪਰ ਕੈਨੇਡਾ ਦੇ ਮੀਡੀਏ ਨਾਲ ਅੱਜ ਵੀ ਸਹਿ ਪ੍ਰਮੋਟ ਕਰਕੇ ਜੁੜੀ ਹੋਈ ਹੈ ਅਤੇ ਸੋਚਦੀ ਸੀ ਕਿ ਸਮਾਜ ਨੂੰ ਸਾਕਾਰਤਮਕ ਸੇਧ ਦੇਣ ਅਤੇ ਆਪਣੇ ਆਲੇ-ਦੁਆਲੇ ਵਿਚ ਸਾਕਾਰਾਤਮਕ ਸੋਚ ਭਰਨ ਲਈ ਉਸ ਨੇ ਫੇਸਬੁਕ ਤੇ ਮੋਟੀਵੇਸ਼ਨਲ ਸਟੋਰੀਆਂ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਉਹਨਾਂ ਨੇ ਔਰਤਾਂ ਨੂੰ ਕੋਰੋਨਾ ਮਾਂਹਮਾਰੀ ਦੇ ਚੱਲਦਿਆਂ ਜ਼ਿੰਦਗ਼ੀ ਜਿਊਣ ਤੇ ਕੋਰੋਨਾ ਤੋਂ ਬਚਣ ਲਈ ਲਗਾਤਾਰ ਟਿਪਸ ਸਾਂਝੇ ਕੀਤੇ ਗਏ ਕਿ ਕਿਸ ਤਰ੍ਹਾਂ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।ਜਿਹਨਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਉਹਨਾਂ ਦਾ ਮੰਨਣਾ ਹੈ ਕਿ ਨੌਕਰੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਾਨੂੰ ਸਮਾਜ ਲਈ ਵੀ ਕੁੱਝ ਕਰਨਾ ਚਾਹੀਦਾ ਹੈ ਅਤੇ ਇਕ ਦੂਜੇ ਨੂੰ ਹੌਂਸਲਾ ਦੇ ਕੇ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਉਹਨਾਂ ਦਾ ਕਹਿਣਾ ਹੈ ਕਿ ਮਾਪਿਆਂ ਤੇ ਪਤੀ ਨੇ ਹਮੇਸ਼ਾਂ ਮੈਂਨੂੰ ਹੱਲਾਸ਼ੇਰੀ ਦਿੱਤੀ ਆ ਕਿ ਕੋਈ ਵੀ ਨੇਕ ਕੰਮ ਕਰਨ ਲਈ। ਉਹ ਹਮੇਸ਼ਾਂ ਯਤਨ ਕਰਦੀ ਰਹੇਗੀ ਤਾਂ ਜੋ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਆਪਣੀਆਂ ਸਟੋਰੀਆਂ ਤੇ ਵੀਡੀਓਜ਼ ਨਾਲ। ਉਹਨਾਂ ਦਾ ਕਹਿਣਾ ਹੈ ਕਿ ਆਪਣੇ ਲਈ ਤਾਂ ਹਰ ਇਨਸਾਨ ਕੰਮ ਕਰਦਾ ਹੈ ਪਰੰਤੂ ਦੂਜਿਆਂ ਲਈ ਜੋ ਲੋਕ ਪੁੰਨਦਾਨ ਕਰਦੇ ਹਨ ਉਹ ਹੀ ਅਸਲ ਹੈ।ਰਛਪਾਲ ਗਿੱਲ ਦੇ 2 ਬੇਟੇ ਅਰਮਾਨ ਅਤੇ ਅਰਜੁਨ ਹਨ।ਉਹ ਆਪਣੇ ਆਪ ਨੂੰ ਦੁਨੀਆਂ ਦੀ ਖੁਸ਼ਕਿਸਮਤ ਔਰਤ ਸਮਝਦੀ ਹੈ। ✍ਮੁਹੰਮਦ ਹਨੀਫ ਥਿੰਦ, ਮਲੇਰਕੋਟਲਾ, ਸੰਗਰੂਰ।