20 ਜੁਲਾਈ ਤੋ ਰੋਸ ਹਫ਼ਤੇ ਦੌਰਾਨ ਪੰਜ-ਪੰਜ ਦੇ ਗਰੁੱਪਾਂ ਚ ਸਰਕਾਰੀ ਲਾਰਿਆਂ ਦੇ ਘੜਾ ਭੰਨਾਗੇ – ਮੁਲਾਜ਼ਮ ਆਗੂ
ਸੰਗਰੂਰ ( ਕੁਲਵੰਤ ਛਾਜਲੀ )

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਤੇਜ਼ ਕਰਨ ਦੇ ਨਾਂ ‘ਤੇ 5 ਤੋ ਵਧ ਵਾਲੇ ਜਨਤਕ ਇਕੱਠਾਂ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਵਿਆਹ ਸਮਾਗਮਾਂ ਵਿੱਚ 50 ਦੀ ਬਜਾਏ 30 ਅਤੇ ਸੋਗ ਸਮਾਗਮ 20 ਵਿਅਕਤੀਆਂ ਦੇ ਇਕੱਠ ਤੱਕ ਹੀ ਸੀਮਤ ਕਰ ਦਿੱਤੇ ਹਨ । ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ.ਦਰਜ ਕਰਨ ਦੇ ਸਖ਼ਤ ਆਦੇਸ਼ ਦਿੱਤੇ ਹਨ।ਪੰਜਾਬ ਤੇ ਯੂ ਟੀ ਮੁਲਾਜ਼ਮ-ਪੈਨਸ਼ਨਰ ਸਾਂਝੇ ਵਰੰਟ ਸੰਗਰੂਰ ਦੀ ਮੀਟਿੰਗ ਜੋ ਸਾਥੀ ਮੇਲਾ ਸਿੰਘ ਪੁੰਨਾਂਵਾਲ ਦੀ ਪ੍ਧਾਰਗੀ ਹੇਠ ਹੋਈ ਉਪਰੰਤ ਜਾਣਕਾਰੀ ਦਿੰਦਿਆਂ ਸਾਥੀ ਮੇਲਾ ਸਿੰਘ ਪੁੰਨਾਂਵਾਲ,ਬਿੱਕਰ ਸਿੰਘ ਸਿੱਬੀਆ,ਸੁਖਦੇਵ ਸਿੰਘ ਚੰਗਾਲੀਵਾਲ,ਮਾਸਟਰ ਦੇਵੀ ਦਿਆਲ ਨੇ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਂਗ ਮਨ-ਮਰਜ਼ੀਆਂ ਕਰਨ ‘ਤੇ ਉੱਤਰ ਆਈ ਹੈ।ਇੱਕ ਪਾਸੇ ਲਾਕਡੌਨ ਖੋਲ੍ਹਣ ਦਾ ਕਹਿਕੇ ਸਵਾਰੀਆਂ ਨਾਲ ਭਰਕੇ ਬੱਸਾਂ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ,ਜਦੋਂ ਕਿ ਬੱਸ ਦੀਆਂ ਪੂਰੀਆਂ ਸੀਟਾਂ ਭਰਨ ਨਾਲ ਨਿਰਧਾਰਤ ਮਨੁੱਖੀ ਦੂਰੀ ਦਾ ਮਕਸਦ ਹੀ ਖ਼ਤਮ ਹੀ ਹੋ ਜਾਂਦਾ ਹੈ।ਬਜ਼ਾਰਾਂ ਵਿੱਚ ਵੀ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਨਾਲ ਕੀ ਹੁਣ ਦੁਕਾਨਾਂ,ਬੈਂਕਾਂ,ਹਸਪਤਾਲਾਂ, ਦੇ ਬਾਹਰ ,ਗਾਹਕਾਂ ਦੀਆਂ ਲੰਮੀਆਂ ਲਾਈਨਾਂ ਨਹੀ ਲੱਗਣਗੀਆਂ ਤੇ ਕਰੋਨਾ ਬੰਦਸ਼ਾਂ ਬੇਅਸਰ ਨਹੀ ਹੋਣਗੀਆਂ ?
ਜੇ ਮਾਸਕ,ਸੈਨੀਟਾਈਜ਼ਰ,ਮਨੁੱਖੀ ਦੂਰੀ ਦੀਆਂ ਬੰਦਸ਼ਾਂ ਚ ਰਹਿਕੇ 30 ਵਿਅਕਤੀ ਇਕੱਤਰ ਹੋ ਸਕਦੇ ਹਨ ਤਾਂ ਉੱਕਤ ਹਦਾਇਤਾਂ ਦੀ ਪਾਲਣਾ ਨਾਲ 50 ਜਾਂ ਵੱਧ ਵਿਅਕਤੀਆਂ ਦੀ ਇਕੱਤਰਤਾ ਕਿਓਂ ਨਹੀਂ ਹੋ ਸਕਦੀ ?। ਇਕ ਵੱਖਰੀ ਮੀਟਿੰਗ ਚ ਸਾਥੀ ਰਣਜੀਤ ਸਿੰਘ ਰਾਣਵਾਂ,ਬਲਦੇਵ ਸਿੰਘ,ਮਾਲਵਿੰਦਰ ਸਿੰਘ,ਰਮੇਸ਼ ਕੁਮਾਰ,ਉਜਾਗਰ ਸਿੰਘ ਜੱਗਾ, ਜਿਸ ਚ ਸ਼ਾਮਲ ਹੋਏ।
ਮੀਟਿੰਗਾਂ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ 20 ਜੁਲਾਈ ਤੋ ਮਨਾਏ ਜਾ ਰਹੇ ਰੋਸ ਹਫ਼ਤੇ ਦੌਰਾਨ ਜਿਲ੍ਹਾ ਕੇਂਦਰ ‘ਤੇ ਮਿਤੀ 21 ਜੁਲਾਈ ਨੂੰ 1.ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੇਨ ਗੇਟ ਅੱਗੇ,2.ਦਫਤਰ ਵਾਟਰ ਸਪਲਾਈ ਨਿਗਰਾਨ ਇੰਜੀਨੀਅਰ,3.ਜਿਲਾ ਸਿੱਖਿਆ ਅਫਸਰ(ਅ ਸ)ਦਫਤਰ ,4.ਡੀ.ਈ.ਓ.ਦਫਤਰ,ਅੱਗੇ ਪਾਪਾਂ ਦੇ ਘੜੇ ਭੰਨੇ ਜਾਣਗੇ।22 ਜੁਲਾਈ ਨੂੰ ਬਲਾਕ ਲਹਿਰਾਗਾਗਾ,ਮੂਨਕ,23 ਜੁਲਾਈ ਨੂੰ ਭਵਾਨੀਗੜ੍ਹ ,ਸੁਨਾਮ,ਅਤੇ 24 ਜੁਲਾਈ ਨੂੰ ਧੂਰੀ, ਮਾਲੇਰਕੋਟਲਾ ਵਿਖੇ ਵੱਖ ਵੱਖ ਕੇਂਦਰਾਂ ‘ਤੇ 5 -5 ਮੁਲਾਜ਼ਮ ਆਗੂ ਦੇ ਗਰੁੱਪ ਕਾਲੇ ਮਾਸਕ ਬੰਨ੍ਹਕੇ ਤੇ ਸਰੀਰਕ ਦੂਰੀ ਕਾਇਮ ਰਖ ਕੇ ਸਰਕਾਰ ਦੀ ਵਾਅਦਾ ਖ਼ਿਲਾਫੀ ਤੇ ਲਾਰਿਆਂ ਦਾ ਘੜਾ ਭੰਨਣਗੇ। ਮੀਟਿੰਗਾਂ ਵਿੱਚ ਮੰਗ ਕੀਤੀ ਕਿ ਕੋਵਿਡ-19 ਦੀ ਆੜ ਚ ਲਾਈਆਂ ਬੇਲੋੜੀਆਂ ਬੰਦਸਾਂ ਵਾਪਸ ਕੀਤੀਆਂ ਜਾਣ,6 ਵਾਂ ਪੇ ਕਮਿਸ਼ਨ,ਡੀ.ਏ.ਦੀਆਂ ਚਾਰ ਕਿਸਤਾਂ,148 ਮਹੀਨਿਆਂ ਦਾ ਬਕਾਇਆਂ,ਪੁਰਾਣੀ ਪੈਨਸ਼ਨ ਸਕੀਮ,ਬਰਾਬਰ ਕੰਮ ਬਰਾਬਰ ਤਨਖਾਹ,ਸਾਲ 2006-11 ਵਿੱਚ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਵਧੀ ਗ੍ਰੇਡ ਪੇਅ ਦਾ ਏਰੀਆ ਤੁਰੰਤ ਦਿੱਤਾ ਜਾਵੇ ।