ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਮਾਲਵਰਨ ਦੇ ਨੇੜੇ ਮੈਥਨ ਵਿਖੇ, ਏ ਐਸ ਗ੍ਰੀਨ ਐਂਡ ਕੰਪਨੀ ਦੀ ਸਾਈਟ ‘ਤੇ 220 ਤੋਂ ਵੱਧ ਕਰਮਚਾਰੀ ਇਕਾਂਤਵਾਸ ਵਿੱਚ ਹਨ ਜਦਕਿ 73 ਕਾਮਿਆਂ ਦੇ ਵਾਇਰਸ ਦੇ ਸਕਾਰਾਤਮਕ ਟੈਸਟ ਪਾਏ ਗਏ ਸਨ।ਪੀਐਚਈ ਮਿਡਲੈਂਡਜ਼ ਅਤੇ ਪੁਲਿਸ ਨੇ ਇੱਥੇ ਸਥਿਤੀ ਦੀ ਨੇੜਿਓਂ ਨਜ਼ਰ ਰੱਖੀ ਹੋਈ ਹੈ ਪਰ ਫਿਰ ਵੀ ਪੁਲਿਸ ਅਤੇ ਹੇਅਰਫੋਰਡਸ਼ਾਇਰ ਕਾਉਂਟੀ ਕੌਂਸਲ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਤਿੰਨ ਕਾਮੇ ਗਾਇਬ ਹੋ ਗਏ ਹਨ ਅਤੇ ਜਿਨ੍ਹਾਂ ਵਿੱਚੋਂ ਇੱਕ ਦਾ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਫੋਰਸ ਨੇ ਕਿਹਾ ਕਿ ਉਹ ਪਬਲਿਕ ਹੈਲਥ ਇੰਗਲੈਂਡ ਨਾਲ ਪੌਜੇਟਿਵ ਕਰਮਚਾਰੀ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ। ਪਬਲਿਕ ਹੈਲਥ ਦੇ ਡਾਇਰੈਕਟਰ ਕੈਰਨ ਰਾਈਟ ਨੇ ਕਿਹਾ ਅਸੀਂ ਪੱਛਮੀ ਮਰਸੀਆ ਪੁਲਿਸ ਦੇ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਸੁਰੱਖਿਅਤ ਹਨ।